ਕਿਸਾਨ ਵਿਰੋਧੀ ਆਰਡੀਨੈਂਸ ਤੋਂ ਖਫਾ ਭਾਜਪਾ ਅਹੁਦੇਦਾਰਾਂ ਨੇ ਬੀਜੇਪੀ ਨੂੰ ਕਿਹਾ ਅਲਵਿਦਾ

ਮਾਹਿਲਪੁਰ (ਦ ਸਟੈਲਰ ਨਿਊਜ਼)। ਭਾਰਤੀ ਜਨਤਾ ਪਾਰਟੀ ਨੂੰ ਖੇਤੀ ਆਰਡੀਨੈਂਸ ਬਿੱਲ ਪਾਸ ਕਰਨ ਤੇ ਸਾਰੀਆਂ ਵਿਰੋਧੀ ਪਾਰਟੀਆਂ ਦੇ ਵਿਰੋਧ ਦਾ ਸਾਹਮਣਾ ਤਾਂ ਕਰਨਾ ਹੀ ਪੈ ਰਿਹਾ ਸੀ ਪਰ ਹੁਣ ਭਾਜਪਾ ਦੇ ਅਹੁਦੇਦਾਰਾਂ ਨੇ ਵੀ ਖੇਤੀ ਆਰਡੀਨੈਂਸ ਦੇ ਵਿਰੋਧ ਵਿਚ ਕਿਸਾਨਾਂ ਨਾਲ ਖੜਦੇ ਹੋਏ ਆਪਣੇ ਅਹੁਦਿਆਂ ਤੋਂ ਅਸਤੀਫੇ ਦੇਣੇ ਸ਼ੁਰੂ ਕਰ ਦਿਤੇ ਗਏ ਹਨ। ਅੱਜ ਖੇਤੀ ਆਰਡੀਨੈਂਸ ਦੇ ਵਿਰੋਧ ਵਿਚ ਬਲਜਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਸਰਹਾਲਾ ਕਲਾਂ ਜੋ ਕੇ ਮੰਡਲ ਕੋਟ ਫਤੂਹੀ ਦੇ ਮੀਤ ਪ੍ਰਧਾਨ ਸਨ ਨੇ ਆਪਣੇ ਸਾਥੀਆਂ ਦਲਜੀਤ ਸਿੰਘ ਗੋਪਾਲੀਆਂ, ਜ਼ੋਰਾਵਰ ਸਿੰਘ ਸਰਹਾਲਾ ਕਲਾਂ ਸਮੇਤ ਅਨੇਕਾਂ  ਸਾਥੀਆਂ ਸਮੇਤ ਭਾਜਪਾ ਨੂੰ ਅਲਵਿਦਾ ਆਖ ਦਿੱਤਾ।

Advertisements

ਇਸ ਮੌਕੇ ਗੱਲਬਾਤ ਕਰਦੇ ਹੋਏ ਬਲਜਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਇਹ ਜੋ ਆਰਡੀਨੈਂਸ ਲਿਆਂਦਾ ਹੈ ਇਹ ਬਿਲਕੁਲ ਕਿਸਾਨ ਵਿਰੋਧੀ ਹੈ। ਅਸੀਂ ਕਿਸਾਨ ਹੋਣ ਦੇ ਨਾਤੇ ਇਸ ਆਰਡੀਨੈਂਸ ਕਰਕੇ ਭਾਜਪਾ ਨਾਲ ਨਹੀਂ ਰਹਿ ਸਕਦੇ ਇਸ ਕਰਕੇ ਅਸੀਂ ਆਪਣੇ ਅਹੁਦਿਆਂ ਤੋਂ ਅਸਤੀਫਾ ਦਿੰਦੇ ਹਾਂ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਭਾਜਪਾ ਸਾਥੀ ਜਲਦੀ ਹੀ ਆਪਣੇ ਅਸਤੀਫੇ ਹਾਈ ਕਮਾਂਡ ਨੂੰ ਭੇਜ ਕੇ ਪਾਰਟੀ ਨੂੰ ਅਲਵਿਦਾ ਕਹਿ ਦੇਣਗੇ। ਇਸ ਮੌਕੇ ਹਰਪ੍ਰੀਤ ਸਿੰਘ ਪੰਚ, ਪਲਵਿੰਦਰ ਸਿੰਘ ਰੂਪੋਵਾਲ, ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ, ਹਰਜਿੰਦਰ ਸਿੰਘ, ਸੁਖਵਿੰਦਰ ਸਿੰਘ, ਤਰਸੇਮ ਸਿੰਘ ਹਾਜਰ ਸਨ।

LEAVE A REPLY

Please enter your comment!
Please enter your name here