ਉਪ ਵੈਦ ਵੱਜੋਂ 37 ਸਾਲ ਸੇਵਾਵਾਂ ਨਿਭਾਉਣ ਉਪਰੰਤ ਮੁਕੇਸ ਨੰਦਨ ਹੋਏ ਸੇਵਾ ਮੁੱਕਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਆਯੂਰਵੈਦਿਕ ਵਿਭਾਗ ਵਿੱਚ ਬਤੋਰ ਉਪ ਵੈਦ ਵੱਜੋ ਵੱਡਮੁਲੀਆਂ ਸੇਵਾਵਾਂ ਨਿਭਾਉਣ ਤੇ ਮੁਕੇਸ਼ ਨੰਦਨ ਵਿਭਾਗ ਤੋ ਸੇਵਾ ਮੁੱਕਤ ਹੋ ਗਏ ਹਨ ਉਹਨਾਂ ਦੀ ਵਿਦਾਇਗੀ ਪਾਰਟੀ ਜਿਲਾਂ ਅਯੂਰਵੈਦਿਕ ਅਫਸਰ ਦੇ ਵਿਖੇ ਕੀਤੀ ਗਈ ਜਿਥੇ ਡਾ ਭੁਪਿੰਦਰ ਕੋਰ ਜਿਲਾ ਆਯੂਰਵੈਦਿਕ ਅਫਸਰ ਨੇ ਉਹਨਾਂ ਨੂੰ ਵਿਦਾਇਗੀ ਮੋਕੇ ਸ਼ੁੱਭ ਇਸ਼ਾਵਾਂ ਅਤੇ ਸਨਮਾਨ ਚਿੰਨ ਦੇ ਕੇ ਉਹਨਾਂ ਦੀਆੰ ਸੇਵਾਵਾਂ ਨੂੰ ਯਾਦ ਕੀਤਾ ।

Advertisements

ਇਸ ਮੋਕੇ ਡਾ ਭੁਪਿੰਦਰ ਨੇ ਦੱਸਿਆ ਕਿ ਮੁਕੇਸ ਜੀ ਬਹੁਤ ਹੀ ਇਮਾਨਦਾਰੀ ਨਾਲ ਮਰੀਜਾਂ ਦੀ ਸਮੱਰਪਿਤ ਭਵਾਨਾ ਨਾਲ ਸੇਵਾ  ਕੀਤੀ ਹੈ ਤੇ ਲਗਾਤਰ 30 ਸਾਲ ਜੀ. ਏ. ਡੀ. ਹਰਦੋਖਾਨ ਪੁਰ ਵਿਖੇ ਸੇਵਾਵਾਂ ਦਿੱਤੀਆਂ ਹਨ । ਉਹਨਾਂ ਦੀ ਵਿਦਾਇਗੀ ਮੋਕੇ  ਡਾ ਅਮ੍ਰਿਤਪਾਲ , ਜਸਬੀਰ ਠਾਕਰ ਅਤੇ ਸੋਰਵ ਵੱਲੋ ਉਹਨਾਂ ਦਾ ਸਨਮਾਨ ਕੀਤਾ।

LEAVE A REPLY

Please enter your comment!
Please enter your name here