ਅਣ-ਅਧਿਕਾਰਤ ਗੁਰੂ ਨਾਨਕ ਕਾਲੋਨੀ ਦਾ ਇੱਕ ਹੋਰ ਘਪਲਾ ਆਇਆ ਸਾਹਮਣੇ, 80 ਮਰਲੇ ਜ਼ਮੀਨ ਖ਼ਰੀਦੀ ਤੇ ਵੇਚ ਦਿੱਤੀ 89 ਮਰਲੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਭੰਗੀ ਚੋਅ ਕੰਢੇ ਕੱਟੀ 986 ਮਰਲਾ ਰਕਬੇ-79 ਦੁਕਾਨਾਂ, 74 ਪਲਾਟਾਂ ਅਤੇ ਇੱਕ ਸ਼ੋਅ ਰੂਮ ਵਾਲ਼ੀ ਅਣ ਅਧਿਕਾਰਤ ਗੁਰੂ ਨਾਨਕ ਕਾਲੋਨੀ, ਆਦਮਵਾਲ਼ ਰੋਡ, ਬਹਾਦੁਰਪੁਰ ਹੁਸ਼ਿਆਰਪੁਰ ਦੀਆਂ ਕਥਿਤ ਰੂਪ ਨਾਲ਼ ਗੈਰ ਕਾਨੂੰਨੀ ਢੰਗ ਨਾਲ਼ ਹੋਈਆਂ ਰਜ਼ਿਸਟਰੀਆਂ ਨੂੰ ਘੋਖਣ ‘ਤੇ ਇੱਕ ਹੋਰ ਨਵਾਂ ਖ਼ੁਲਾਸਾ ਹੋਇਆ ਹੈ ਜੋ ਕਾਲੋਨਾਈਜ਼ਰ ਅਵਤਾਰ ਸਿੰਘ (ਜੋਕਿ ਕੁਲਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨਿਵਾਸੀ ਬਜਵਾੜਾ ਦਾ ਨਾਨਾ ਅਤੇ ਅਵਨਿੰਦਰ ਸਿੰਘ ਦਾ ਦਾਦਾ ਹੈ, ਤਿੰਨਾਂ ਨੇ ਹੀ ਮਿਲ ਕੇ ਰਾਜੀਵ ਵਸ਼ਿਸ਼ਟ, ਚੇਅਰਮੈਨ ਆਰ.ਟੀ.ਆਈ.ਅਵੇਅਰਨੈਸ ਫ਼ੋਰਮ ਪੰਜਾਬ ਵਿਰੁੱਧ ਸਾਜ਼ਿਸ਼ਨ ਪਰਚਾ ਦਰਜ ਕਰਵਾਇਆ ਹੈ) ਦੁਆਰਾ ਖ਼ਰੀਦਦਾਰਾਂ, ਕਾਲੋਨੀ ਦੀ ਜ਼ਮੀਨ ਦੇ ਅਸਲ ਮਾਲਕਾਂ ਬਲਦੇਵ ਸਿੰਘ, ਮਹਿੰਦਰ ਕੌਰ ਕੰਗ ਅਤੇ ਸਰਕਾਰ ਨਾਲ਼ ਕਥਿਤ ਰੂਪ ਨਾਲ਼ ਇੱਕ ਬਹੁਤ ਵੱਡਾ ਫ਼ਰਾਡ ਹੈ। ਇਹ ਵੱਡੀ ਬੇਨੇਮੀ ਵਿਸਤ੍ਰਿਤ ਪੜਤਾਲ ਦੀ ਮੰਗ ਕਰਦੀ ਹੈ।

Advertisements

ਇਹ ਜਾਣਕਾਰੀ ਦਿੰਦੇ ਹੋਏ ਆਰ.ਟੀ.ਆਈ. ਅਵੇਅਰਨੈਸ ਫ਼ੋਰਮ ਪੰਜਾਬ ਦੀ ਵਾਈਸ ਚੇਅਰਪਰਸਨ ਅਤੇ ਉੱਘੀ ਆਰ.ਟੀ.ਆਈ. ਐਕਟਵਿੱਸਟ ਸਾਕਸ਼ੀ ਵਸ਼ਿਸ਼ਟ ਨੇ ਡਿਪਟੀ ਕਮਿਸ਼ਨਰ, ਐਸ.ਐਸ.ਪੀ. ਐਸ.ਡੀ.ਐਮ. ਅਤੇ ਤਹਿਸੀਲਦਾਰ ਹੁਸ਼ਿਆਰਪੁਰ ਪਾਸੋਂ ਇਨ•ਾਂ ਹੋਈਆਂ ਰਜ਼ਿਸਟਰੀਆਂ ਦੀ ਵਿਸਤ੍ਰਿਤ ਪੜਤਾਲ ਕਰਨ ਦੀ ਮੰਗ ਕਰਦਿਆਂ ਕਾਲੋਨਾਈਜ਼ਰ ਅਵਤਾਰ ਸਿੰਘ iਖ਼ਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਹੋਈਆਂ ਰਜ਼ਿਸਟਰੀਆਂ ਨੂੰ ਘੋਖਣ ‘ਤੇ ਪਤਾ ਲੱਗਾ ਹੈ ਕਿ ਕਾਲੋਨਾਈਜ਼ਰ ਅਵਤਾਰ ਸਿੰਘ ਨੇ ਮਿਤੀ: 22.07.2020 ਨੂੰ ਇਸ ਕਾਲੋਨੀ ਤਹਿਤ ਖ਼ਸਰਾ ਨੰ.: 119 ਤਹਿਤ ਮਾਤਰ 80 ਮਰਲੇ ਖੇਤੀਬਾੜੀ ਵਾਲ਼ੀ ਜ਼ਮੀਨ ਖ਼ਰੀਦੀ ਸੀ। ਜਿਸ ਤਹਿਤ ਮਿਤੀ: 28.07.2020 ਤੋਂ ਮਿਤੀ: 10.09.2020 ਤੱਕ ਕਥਿਤ ਰੂਪ ਨਾਲ਼ ਧੋਖਾ ਧੜੀ ਕਰਦਿਆਂ ਦੁਕਾਨਾਂ ਅਤੇ ਪਲਾਟਾਂ ਦੀਆਂ 17 ਰਜ਼ਿਸਟਰੀਆਂ ਕਰਵਾ ਦਿੱਤੀਆਂ। ਪਰੰਤੂ ਇਨ•ਾਂ ਰਜ਼ਿਸਟਰੀਆਂ ਨਾਲ਼ ਨੱਥੀ ਦਸਤਾਵੇਜ਼ਾਂ ਅਤੇ ਨਕਸ਼ੇ ਨੂੰ ਘੋਖਣ ‘ਤੇ ਜੋ ਹੈਰਾਨੀਜਨਕ ਤੱਥ ਸਾਹਮਣੇ ਆਇਆ ਹੈ ਉਹ ਇਸ ਕਾਲੋਨਾਈਜ਼ਰ ਦੀ ਕਥਿਤ ਰੂਪ ਨਾਲ਼ ਪ੍ਰਸ਼ਾਸਨਿਕ ਅਤੇ ਰਾਜਨੀਤਿਕ ਪੈਂਠ ਦੀ ਸ਼ਾਹਦੀ ਭਰਦਾ ਹੈ। ਨੱਥੀ ਨਕਸ਼ਿਆਂ ਅਨੁਸਾਰ ਇਨ•ਾਂ ‘ਚੋ ਦਸ ਰਜ਼ਿਸਟਰੀਆਂ ਵਿਚਲੇ 4 ਪਲਾਟਾਂ ਅਤੇ 6 ਦੁਕਾਨਾਂ ਦੀਆਂ ਸਥਿਤੀਆਂ ਕਥਿਤ ਰੂਪ ਨਾਲ਼ ਖ਼ਸਰਾ ਨੰ.: 119 ਵਿੱਚ ਸਥਿਤ ਹੀ ਨਹੀਂ ਹਨ। ਬਲਕਿ ਇਨ•ਾਂ ਰਜ਼ਿਸਟਰੀਆਂ ਵਿਚਲੀ ਜ਼ਮੀਨ ਇਸ ਕਾਲੋਨੀ ਵਿੱਚ ਦਰਜ਼ ਹੋਰ ਵੱਖ-ਵੱਖ ਖ਼ਸਰਾ ਨੰਬਰਾਂ ਵਿੱਚ ਦਰਜ਼ ਹੈ। ਜ਼ਿਕਰ ਯੋਗ ਹੈ ਕਿ ਜਿਸ ਜ਼ਮੀਨ ਵਿੱਚ ਇਨ•ਾਂ ਰਜ਼ਿਸਟਰੀਆਂ ਵਿਚਲੀ ਜ਼ਮੀਨ ਆਉਂਦੀ ਹੈ ਉਸ ਨੂੰ ਕਾਲੋਨਾਈਜ਼ਰ ਅਵਤਾਰ ਸਿੰਘ ਨੇ ਕਥਿਤ ਰੂਪ ਨਾਲ਼ ਹਾਲੇ ਖ਼ਰੀਦਿਆ ਵੀ ਨਹੀਂ ਹੈ।

ਇੱਕ ਮੋਟੇ ਅਨੁਮਾਨ ਦੇ ਅਨੁਸਾਰ ਇਨ•ਾਂ ਦਸਾਂ ਰਜ਼ਿਸਟਰੀਆਂ ਵਿਚਲੀ ਜ਼ਮੀਨ ਲਗਭਗ 59 ਮਰਲੇ ਬਣਦੀ ਹੈ ਜੋਕਿ ਖ਼ਸਰਾ ਨੰ.: 119 ਵਿੱਚ ਸਥਿਤ ਹੀ ਨਹੀਂ ਹੈ। ਇੱਥੇ ਇਹ ਵੀ ਜ਼ਿਕਰ ਯੋਗ ਹੈ ਕਿ ਜਿਸ 119 ਨੰ. ਖ਼ਸਰਾ ਵਿੱਚ ਦਰਜ਼ 152 ਮਰਲੇ ਜ਼ਮੀਨ ਵਿੱਚੋਂ ਕਾਲੋਨਾਈਜ਼ਰ ਅਵਤਾਰ ਸਿੰਘ ਨੇ ਮਾਤਰ 80 ਮਰਲੇ ਜ਼ਮੀਨ ਖ਼ਰੀਦੀ ਹੈ, ਉਸਨੂੰ ਮਾਤਰ ਇੱਕ ਹੀ ਰਸਤਾ ਚੋਅ ਬੰਨ• ਵਾਲੀ ਸੜਕ ਜੋਕਿ ਇਸ ਕਾਲੋਨੀ ਤੋਂ ਪਿੰਡ ਬਸੀ ਗੁਲਾਮ ਹੁਸੈਨ ਨੂੰ ਜਾਂਦੀ ਹੈ ਤੇ ਉਸਦੀ ਦਿਸ਼ਾ ਦੱਖਣ ਹੈ ਲਗਦਾ ਹੈ। ਪਰੰਤੂ ਹੈਰਾਨੀ ਜਨਕ ਤੱਥ ਇਹ ਹੈ ਕਿ ਕਾਲੋਨਾਈਜ਼ਰ ਅਵਤਾਰ ਸਿੰਘ ਵੱਲੋਂ 119 ਖ਼ਸਰਾ ਨੰਬਰ ਵਿੱਚੋਂ ਹੀ 17 ਰਜ਼ਿਸਟਰੀਆਂ ਕਰਵਾਈਆਂ ਗਈਆਂ ਪਰੰਤੂ ਉਨ•ਾਂ ਨਾਲ਼ ਲੱਗੇ ਨਕਸ਼ੇ ਅਨੁਸਾਰ 59 ਮਰਲੇ ਦੀਆਂ ਰਜ਼ਿਸਟਰੀਆਂ ਵਿੱਚੋਂ 6 ਰਜ਼ਿਸਟਰੀਆਂ ਆਦਮਵਾਲ਼ ਰੋਡ ਉੱਤੇ ਜਿਸਦਾ ਪਾਸਾ ਲਹਿੰਦਾ/ ਪੱਛਮ ਹੈ ਅਤੇ ਇੱਕ ਰਜ਼ਿਸਟਰੀ ਜਿਹੜੀ ਕਿ ਦੋ ਦੁਕਾਨਾਂ ਅਤੇ 2 ੌ ਪਲਾਟ ਨੂੰ ਜੋੜ ਕੇ ਇੱਕ ਪਲਾਟ ਦੇ ਰੂਪ ਵਿੱਚ ਕਰਵਾਈ ਹੈ ਜੋਕਿ 10.09.2020 ਨੂੰ 29 ਮਰਲੇ-1 ਸਰਸਾਈ ਦੀ ਹੋਈ ਹੈ ਨੂੰ ਦੋ ਪਾਸਿਓਂ ਰਸਤੇ ਚੜ•ਦਾ ਅਤੇ ਲਹਿੰਦਾ/ ਪੂਰਵ ਤੇ ਪੱਛਮ ਅਤੇ ਆਦਮਵਾਲ਼ ਰੋਡ ਦਿਖਾਇਆ ਹੈ। ਦੋ ਪਲਾਟਾਂ ਦੀਆਂ ਰਜ਼ਿਸਟਰੀਆਂ ਵਿੱਚ ਰਸਤੇ ਦੀ ਦਿਸ਼ਾ ਚੜ•ਦਾ/ ਪੂਰਵ ਦਿਖਾਈ ਹੈ ਅਤੇ ਇੱਕ ਪਲਾਟ ਜੋਕਿ ਦੋ ਪਲਾਟਾਂ ਨੂੰ ਜੋੜ ਕੇ ਬਣਾਇਆ ਹੈ ਉਸ ਨੂੰ ਲੱਗਦੇ ਰਸਤਿਆਂ ਦੀ ਦਿਸ਼ਾ ਚੜ•ਦਾ ਅਤੇ ਲਹਿੰਦਾ/ ਪੂਰਵ ਅਤੇ ਪੱਛਮ 30-30 ਫ਼ੁੱਟ ਦਿਖਾਇਆ ਹੈ। ਮਜ਼ੇ ਦੀ ਗੱਲ ਹੈ ਕਿ ਨਾਂ ਤਾਂ ਆਰਜ਼ੀ ਨਵੀਸਾਂ ਨੇ ਰਜ਼ਿਸਟਰੀਆਂ ਲਿਖਣ ਲੱਗੇ ਵੇਖਿਆ, ਨਾ ਹੀ ਤਹਿਸੀਲ ਦਾਰ ਹੁਸ਼ਿਆਰਪੁਰ ਨੇ ਰਜ਼ਿਸਟਰੀਆਂ ਕਰਦਿਆਂ ਇਸ ਤੱਥ ਨੂੰ ਵੇਖਿਆ ਤੇ ਨਾ ਹੀ ਬਹਾਦੁਰਪੁਰ ਦੇ ਪਟਵਾਰੀ ਨੇ ਇੰਤਕਾਲ ਚੜ•ਾਉਣ ਸਮੇਂ ਇਸ ਪੱਖ ਤੋਂ ਪੜਤਾਲ ਹੀ ਕੀਤੀ। ਇਸ ਤੋਂ ਵੱਡੀ ਅਤੇ ਗੰਭੀਰ ਤੱਥ ਇਹ ਹੈ ਕਿ ਕਾਲੋਨਾਈਜ਼ਰ ਅਵਤਾਰ ਸਿੰਘ ਨੇ ਕੁੱਲ 80 ਮਰਲੇ ਜ਼ਮੀਨ ਖ਼ਰੀਦੀ ਪਰੰਤੂ ਵੇਚੀ ਕਥਿਤ ਰੂਪ ਨਾਲ਼ ਲਗਭਗ 89 ਮਰਲੇ-1 ਸਰਸਾਈ। ਨਿਯਮਾਂ ਅਨੁਸਾਰ ਕਾਲੋਨਾਈਜ਼ਰ ਨੂੰ ਕੁੱਲ ਜ਼ਮੀਨ ਦਾ ਘੱਟੋ-ਘੱਟ 20% ਤੋਂ 25% ਹਿੱਸਾ ਰਸਤਿਆਂ ਲਈ ਛੱਡਣਾ ਹੁੰਦਾ ਹੈ ਪਰੰਤੂ ਇੱਥੇ ਰਸਤਿਆਂ ਲਈ ਤਾਂ ਕੀ ਛੱਡਣਾ ਬਲਕਿ ਵਾਧੂ ਜ਼ਮੀਨ ਹੀ ਵੇਚ ਦਿੱਤੀ। ਜ਼ਮੀਨ ਖ਼ਰੀਦੀ ਤਾਂ ਮਾਤਰ 12,50,000 ਰੁ. ਦੀ ਤੇ ਵੇਚੀ 51,31,000 ਰੁ. ਦੀ। ਲਾਭ ਕਮਾਇਆ ਚਾਰ ਗੁਣਾ ਤੋਂ ਵੀ ਜ਼ਿਆਦਾ ਉਹ ਵੀ ਮਾਤਰ 17 ਦਿਨਾਂ ‘ਚ। ਲੜੀ ਨੰ.: 17 ‘ਤੇ ਦਰਜ਼ ਰਜ਼ਿਸਟਰੀ ਨੂੰ ਘੋਖਣ ‘ਤੇ ਹੋਰ ਵੀ ਹੈਰਾਨੀ ਜਨਕ ਤੱਥ ਸਾਹਮਣੇ ਆਏ ਹਨ। ਦੋ ਦੁਕਾਨਾਂ ਅਤੇ 2 ੌ ਪਲਾਟ ਨੂੰ ਜੋੜ ਕੇ ਇੱਕ ਪਲਾਟ ਦੇ ਰੂਪ ਵਿੱਚ ਕਰਵਾਈ ਇਹ ਰਜ਼ਿਸਟਰੀ 29 ਮਰਲੇ-1 ਸਰਸਾਈ ਦੀ ਹੈ।

ਇਸ ਵਿੱਚ 2 ਮਰਲੇ ਦੁਕਾਨ ਦੇ ਤੇ 27 ਮਰਲੇ ਪਲਾਟ ਦੇ ਹਨ। ਮਾਤਰ ਇੱਕ ਹਫ਼ਤਾ ਪਹਿਲਾ ਇੱਥੇ ਦੁਕਾਨ ਦੀ ਰਜ਼ਿਸਟਰੀ 2 ਲੱਖ ਰੁ. ਮਰਲੇ ਦੇ ਹਿਸਾਬ ਨਾਲ਼ ਅਤੇ ਪਲਾਟ ਦੀ ਰਜ਼ਿਸਟਰੀ ਲਗਭਗ 41 ਹਜ਼ਾਰ ਰੁ. ਮਰਲੇ ਦੇ ਹਿਸਾਬ ਨਾਲ਼ ਹੋਈਆਂ ਹਨ। ਇਸ ਹਿਸਾਬ ਨਾਲ਼ ਰਜ਼ਿਸਟਰੀ ਦੀ ਬਣਦੀ ਕੁੱਲ ਰਕਮ 15,07,000 ਰੁ. ਬਣਦੀ ਸੀ ਪਰੰਤੂ ਇਹ ਰਜ਼ਿਸਟਰੀ ਮਾਤਰ 5,60,000 ਰੁ. ਦੀ ਹੋਈ ਹੈ। ਇਸ ਪ੍ਰਕਾਰ ਕਥਿਤ ਰੂਪ ਨਾਲ਼ ਵੱਡੇ ਪੱਧਰ ‘ਤੇ ਸਰਕਾਰੀ ਰੈਵਨਿਊ ਦੀ ਵੀ ਲੁੱਟ ਕੀਤੀ ਗਈ ਹੈ। ਸ਼੍ਰੀਮਤੀ ਵਸ਼ਿਸ਼ਟ ਨੇ ਕਿਹਾ ਕਿ ਇਹ ਇੱਕ ਹੈਰਾਨੀ ਜਨਕ ਤੱਥ ਹੈ ਕਿ ਕੋਈ ਖ਼ਰੀਦੀ ਮਿਕਦਾਦ ਤੋਂ ਵਾਧੂ ਜ਼ਮੀਨ ਕਿਵੇਂ ਵੇਚ ਸਕਦਾ ਹੈ। ਇੱਥੇ ਇਹ ਕਥਿਤ ਪ੍ਰਸ਼ਾਸਨਿਕ ਮਿਲੀ-ਭੁਗਤ ਦੇ ਬਿਨਾਂ ਸੰਭਵ ਹੀ ਨਹੀਂ ਹੈ। ਇਹ ਮਾਲ਼ ਮਹਿਕਮੇ ਦੀ ਇੱਕ ਵੱਡੀ ਕੁਤਾਹੀ ਮਾਤਰ ਹੀ ਨਹੀਂ ਹੈ ਬਲਕਿ ਕਥਿਤ ਰੂਪ ਨਾਲ਼ ਅਣ-ਅਧਿਕਾਰਤ ਕਾਲੋਨੀਆਂ ਦਾ ਕੰਮ ਕਰਨ ਵਾਲ਼ੇ ਅਵਤਾਰ ਸਿੰਘ ਵਰਗੇ ਕਾਲੋਨਾਈਜ਼ਰਾਂ ਦੀ ਕਥਿਤ ਪ੍ਰਸ਼ਾਸਨਿਕ ਅਤੇ ਰਾਜਨੀਤਿਕ ਪਹੁੰਚ ਦਾ ਬੇਖ਼ੌਫ਼ ਪ੍ਰਦਰਸ਼ਨ ਦੀ ਇੱਕ ਮਿਸਾਲ ਵੀ ਹੈ। ਹੁਣ ਇਹ ਜਾਂਚ ਦਾ ਵਿਸ਼ਾ ਹੈ ਕਿ ਇਹ ਕਾਲੋਨਾਈਜ਼ਰ ਅਵਤਾਰ ਸਿੰਘ ਅਤੇ ਇਸਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਕਾਲੋਨੀ ਤੋਂ ਇਲਾਵਾ ਬਜਵਾੜਾ, ਪਿੱਪਲਾਂ ਵਾਲ਼ਾ, ਗੜ•ਸ਼ੰਕਰ ਆਦਿ ਵਿੱਚ ਜੋ ਕਾਲੋਨੀਆਂ ਕੱਟੀਆਂ ਗਈਆਂ ਹਨ ਕੀ ਉਨ•ਾਂ ਵਿੱਚ ਵੀ ਇਹੀ ਵਰਤਾਰਾ ਆਮ ਹੈ ਜਾਂ ਨਹੀਂ।

ਸ਼੍ਰੀਮਤੀ ਵਸ਼ਿਸ਼ਟ ਨੇ ਦੱਸਿਆ ਕਿ ਗੌਰਤਲਬ ਹੈ ਕਿ ਭੂ-ਮਾਫ਼ੀਆ ਅਤੇ ਰੇਤ ਮਾਈਨਿੰਗ ਮਾਫ਼ੀਆ iਖ਼ਲਾਫ਼ ਪਿਛਲੇ ਲੰਬੇ ਅਰਸੇ ਤੋਂ ਕੰਮ ਕਰ ਰਹੇ ਉੱਘੇ ਸਮਾਜ ਸੇਵੀ ਅਤੇ ਆਰ.ਟੀ.ਆਈ. ਅਵੇਅਰਨੈਸ ਫ਼ੋਰਮ ਪੰਜਾਬ ਦੇ ਸੰਸਥਾਪਕ ਚੇਅਰਮੈਨ ਰਾਜੀਵ ਵਸ਼ਿਸ਼ਟ ਜੋਕਿ ਇਸ ਕੇਸ ਵਿੱਚ ਵੀ ਵਿਸਲ ਬਲੋਅਰ ਹਨ ਦੀ ਆਵਾਜ਼ ਨੂੰ ਬੰਦ ਕਰਨ ਹਿੱਤ ਅਵਤਾਰ ਸਿੰਘ ਦੇ ਪੋਤੇ ਅਵਨਿੰਦਰ ਸਿੰਘ ਨੇ ਸ਼੍ਰੀ ਵਸ਼ਿਸ਼ਟ ਦੇ ਵਿਰੁੱਧ ਇੱਕ ਝੂਠੀ ਅਤੇ ਬੇਬੁਨਿਆਦ ਸ਼ਿਕਾਇਤ ਦਰਜ਼ ਕਰਵਾ ਦਿੱਤੀ ਅਤੇ ਇਸ ਸ਼ਿਕਾਇਤ ਵਿੱਚ ਅਵਤਾਰ ਸਿੰਘ ਦੇ ਦੋ ਦੋਹਤੇ ਕੁਲਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਗਵਾਹ ਬਣ ਗਏ। ਥਾਣਾ ਸਦਰ ਹੁਸ਼ਿਆਰਪੁਰ ਦੀ ਪੁਲਿਸ ਨੇ ਵੀ ਬਿਨਾਂ ਕਿਸੇ ਪੜਤਾਲ ਦੇ ਇਨ•ਾਂ ਦੇ ਪ੍ਰਭਾਵ ਵਿੱਚ ਆ ਕੇ ਤੁਰੰਤ ਮਿਤੀ: 02.07.2020 ਨੂੰ ਇੱਕ ਪਰਚਾ ਦਰਜ਼ ਕਰ ਦਿੱਤਾ ਸੀ।

ਗੌਰਤਲਬ ਹੈ ਕਿ ਆਰ.ਟੀ.ਆਈ. ਅਵੇਅਰਨੈਸ ਫ਼ੋਰਮ ਪੰਜਾਬ ਦੇ ਅਣਥੱਕ ਯਤਨਾਂ ਅਤੇ ਕਮਿਸ਼ਨਰ ਨਗਰ ਨਿਗਮ ਬਲਬੀਰ ਰਾਜ ਸਿੰਘ ਦੀ ਸ਼ਿਕਾਇਤ ‘ਤੇ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾਂ ‘ਤੇ ਅਵਤਾਰ ਸਿੰਘ ਵਿਰੁੱਧ ਮਿਤੀ: 24 ਸਤੰਬਰ 2020 ਨੂੰ ਪਾਪਰਾ ਐਕਟ-1995 ਤਹਿਤ ਪਰਚਾ ਦਰਜ ਹੋ ਚੁੱਕਾ ਹੈ ਜਿਸ ਤਹਿਤ ਅਵਤਾਰ ਸਿੰਘ ਨੂੰ ਤਿੰਨ ਤੋਂ ਸੱਤ ਸਾਲ ਤੱਕ ਦੀ ਸਜ਼ਾ ਅਤੇ ਦੋ ਲੱਖ ਤੋਂ ਪੰਜ ਲੱਖ ਰੁ. ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਸ਼੍ਰੀਮਤੀ ਵਸ਼ਿਸ਼ਟ ਨੇ ਹੁਣ ਜ਼ਿਲ•ਾ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਅਵਤਾਰ ਸਿੰਘ ਵਿਰੁੱਧ ਸਦਰ ਪੁਲਿਸ ਥਾਣਾ ਹੁਸ਼ਿਆਰਪੁਰ ਵੱਲੋਂ ਕੀਤੀ ਐਫ਼.ਆਈ.ਆਰ. ਨੰ.:148; ਮਿਤੀ: 24.09.2020 ਵਿੱਚ ਵਿੱਚ ਧੋਖੇ ਧੜੀ ਦੀਆਂ ਧਾਰਾਵਾਂ 420, 468, 471, 193 ਅਤੇ 120 ਭ ਦਾ ਵਾਧਾ ਵੀ ਕੀਤਾ ਜਾਵੇ। ਹੁਣ ਇਹ ਵੀ ਦੇਖਣਾ ਹੋਵੇਗਾ ਕਿ ਨਗਰ ਨਿਗਮ, ਪੁਲਿਸ ਅਤੇ ਜ਼ਿਲ•ਾ ਪ੍ਰਸ਼ਾਸਨ ਹੁਸ਼ਿਆਰਪੁਰ ਇਸ ਮਸਲੇ ਨੂੰ ਕਿਸ ਤਰ•ਾਂ ਨਾਲ਼ ਮੁਕਾਮ ‘ਤੇ ਪਹੁੰਚਾਉਂਦਾ ਹੈ ਤੇ ਕਥਿਤ ਦੋਸ਼ੀਆਂ ਵਿਰੁੱਧ ਇੱਕ ਮਿਸਾਲੀ ਕਾਰਵਾਈ ਨੂੰ ਅੰਜਾਮ ਦਿੰਦਾ ਹੈ?

LEAVE A REPLY

Please enter your comment!
Please enter your name here