ਸੜਕਾਂ ਕਿਨਾਰੇ ਵਿਕਣ ਵਾਲਾ ਗੁੜ ਸਿਹਤ ਲਈ ਬਿਮਾਰੀਆਂ ਦਾ ਘਰ: ਡਾ. ਸੁਰਿੰਦਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਦੀਆਂ ਦਾ ਮੌਸਮ ਸ਼ੁਰੂ ਹੋਣਂ ਦੇ ਨਾਲ ਹਾਈਵੇਅ ਦੇ ਕਿਨਾਰੇ ਗੁੜ ਬਣਾਉਣ ਵਾਲੇ ਵੇਲਣਿਆ ਦੀ ਭਰਮਾਰ ਸ਼ੁਰੂ ਹੋ ਜਾਂਦੀ ਹੈ ਤੇ ਭਾਰਤ ਦੇ ਦੂਜੇ ਰਾਜਾਂ ਤੋ ਪ੍ਰਵਾਸੀ ਮਜਦੂਰ ਆ ਕੇ ਗੁੜ ਤਿਆਰ ਕਰਦੇ ਹਨ । ਆਮ ਤੋਰ ਤੇ ਇਹ ਦੇਖਿਆ ਜਾਂਦਾਂ ਹੈ ਕਿ ਇਹਨਾਂ ਬੇਲਣਿਆ ਤੋਂ ਤਿਆਰ ਗੁੜ ਵਧੀਆਂ ਗੁਣਵੰਨਤਾ ਦਾ ਨਹੀ ਹੁੰਦਾ ਅਤੇ ਇਸ ਨੂੰ ਬਣਾਉਣ ਲਈ ਘਟੀਆ ਕਿਸਮ ਦੇ ਰੰਗ  ਮਾੜੀ ਕੁਆਲਟੀ ਦੀ ਖੰਡ,  ਮਿਠਾਸ ਰਹਿਤ ਗੰਨਾ ਅਤੇ ਬਣਾਉਣ ਵਾਲੇ ਥਾਂ ਤੇ ਸਾਫ ਸਫਾਈ ਦੀ ਘਾਟ ਹੁੰਦੀ ਹੈ ।

Advertisements

ਫੂਡ ਸੇਫਟੀ ਅਤੇ ਸਟੈਡਰਡ ਆਫ ਇੰਡੀਆਂ ਤਹਿਤ ਖਾਦ ਪਦਾਰਥਾਂ ਦਾ ਕੰਮ ਕਰਨ ਵਾਲਿਆ ਦਾ ਰਜਿਸਟਿਡ ਹੋਣਾ ਅਤੇ ਉਥੇ ਕੰਮ ਕਰਨ ਵਾਲੇ ਵਿਆਕਤੀਆਂ ਦਾ ਮੈਡੀਕਲ ਫਿਟਨਿਸ ਲੈਣਾ ਵੀ ਜਰੂਰੀ ਹੈ ਅਤੇ ਇਹ ਵੀ ਦੇਖਿਆ ਗਿਆ ਹੈ ਕਿ ਵੇਲਣਿਆ ਤੇ ਕੰਮ ਕਰਨ ਵਾਲੇ ਕਰਮਚਾਰੀ ਕੋਵਿਡ 19 ਮਹਾਂਮਾਰੀ ਦੀਆਂ ਸਰਕਾਰ ਵੱਲੋ ਦਿੱਤੀਆਂ ਗਾਈਡ ਲਾਇਨਾਂ ਦੀ  ਪਾਲਣਾ ਵੀ ਨਹੀ ਕਰਦੇ ।

ਇਸੇ ਨੂੰ ਮੁੱਖ ਰੱਖਦਿਆਂ ਹੋਇਆ ਜਿਲਾ ਸਿਹਤ ਅਫਸਰ ਡਾ ਸੁਰਿੰਦਰ ਸਿੰਘ ਅਤੇ ਫੂਡਸੇਫਟੀ ਅਫਸਰ ਹਰਜੀਤ ਸਿੰਘ ਤੇ ਟੀਮ ਵੱਲੋ ਟਾਡਾਂ ਰੋਡ ਤੇ ਸਥਿਤ ਵੇਲਣਿਆ ਤੇ ਦਸਤਕ ਦੇ ਕੇ ਫੂਡ ਸੇਫਟੀ ਐਕਟ ਦੀਆਂ ਹਦਾਇਤਾਂ ਦੀ ਪਾਲਣਾ ਵੱਜੋ ਇਹਨਾਂ ਵੇਲਣਿਆਂ ਨੂੰ ਬੰਦ ਕਰਵਾਇਆ ਗਿਆ ਅਤੇ ਘਟੀਆ ਕਿਸਮ ਦੀ ਵਰਤੋ ਵਾਲੇ ਰੰਗ, ਭਿੰਡੀ ਅਤੇ ਘਟੀਆਂ ਖੰਡ ਨੂੰ ਮੋਕੇ ਤੇ ਨਸ਼ਟ ਕਰਵਾਇਆ ਗਿਆ ਅਤੇ ਉਹਨਾਂ ਨੂੰ ਹਦਾਇਤ ਕੀਤੀ ਫੂਡ ਸੇਫਟੀ ਐਕਟ ਤਹਿਤ ਰਜਿਸਟਿਡ ਹੋਣ ਤੱਕ ਵੇਲਣੇ ਬੰਦ ਰੱਖੇ ਜਾਣ ।

LEAVE A REPLY

Please enter your comment!
Please enter your name here