48 ਪੰਚਾਇਤਾਂ ਵਿੱਚ ਸਮਾਰਟ ਵਿਲੈਜ ਕੰਪੈਨ ਤਹਿਤ ਨੇਪਰੇ ਚਾੜੇ ਵਿਕਾਸ ਕਾਰਜਾਂ ਦਾ ਮੁੱਖਮੰਤਰੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਕੀਤਾ ਉਦਘਾਟਨ

ਪਠਾਨਕੋਟ (ਦ ਸਟੈਲਰ ਨਿਊਜ਼)। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਅੱਜ ਜਿਲਾ ਪਠਾਨਕੋਟ ਦੀਆਂ 48 ਪੰਚਾਇਤਾਂ ਵਿੱਚ ਸਮਾਰਟ ਵਿਲੈਜ ਕੰਪੈਨ ਤਹਿਤ ਨੇਪਰੇ ਚਾੜੇ ਗਏ ਵੱਖ ਵੱਖ ਵਿਕਾਸ ਕਾਰਜਾਂ ਦਾ ਵੀਡੀਓ ਕਾਨਫਰੰਸਿੰਗ ਰਾਹੀਂ ਵਰਚੁਅਲ ਉਦਘਾਟਨ ਕੀਤਾ ਗਿਆ । ਇਹਨਾਂ ਕੰਮਾਂ ਵਿੱਚ ਨਵੀਆਂ ਗਲੀਆਂ ਨਾਲੀਆਂ ਗੰਦੇ ਪਾਣੀ ਦਾ ਨਿਕਾਸ ਟੋਭਿਆਂ ਦਾ ਨਵੀਨੀਕਰਨ , ਖੇਡ ਮੈਦਾਨ ,ਸਮਸਾਨ ਘਾਟਾਂ ਦੀ ਉਸਾਰੀ ਜਨਰਲ ਅਤੇ ਐਸ ਸੀ ਧਰਮਸਾਲਾ ਦੀ ਉਸਾਰੀ, ਜਿਮਨੇਜ਼ੀਅਮ ਅਤੇ ਪਾਈਪ ਲਾਈਨਾਂ  ਦੇ ਕੰਮ ਸਾਮਿਲ ਹਨ। ਮੁੱਖ ਮੰਤਰੀ ਪੰਜਾਬ ਵੱਲੋਂ ਕੀਤੇ ਗਏ ਵਰਚੁਅਲ ਉਦਘਾਟਨ ਸਮੇਂ ਜ਼ਿਲੇ ਵਿੱਚ ਵੱਖ ਵੱਖ ਥਾਵਾਂ ਇਹ ਸਮਾਰੋਹ ਕਰਵਾਏ ਗਏ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਨੰਗਲ ਦੇ ਸਰਕਾਰੀ ਸਕੂਲ ਵਿੱਚ ਹਾਜ਼ਰੀ ਦਿੱਤੀ । ਜਿਕਰਯੋਗ ਹੈ ਕਿ ਜਿਲਾ ਪਠਾਨਕੋਟ ਵਿੱਚ ਕਰਵਾਏ ਸਮਾਰਟ ਵਿਲੈਜ ਕੰਪੈਨ ਸ. ਪਰਮਪਾਲ ਸਿੰਘ ਜਿਲਾ ਪੰਚਾਇਤ ਤੇ ਵਿਕਾਸ ਅਫਸ਼ਰ ਪਠਾਨਕੋਟ ਦੀ ਨਿਗਰਾਨੀ ਵਿੱਚ ਕਰਵਾਏ ਗਏ।

Advertisements

ਉਦਘਾਟਨ ਸਮੇਂ ਮੁੱਖ ਮੰਤਰੀ ਪੰਜਾਬ ਵੱਲੋਂ ਦੱਸਿਆ ਗਿਆ ਕਿ ਇਹਨਾਂ ਕੰਮਾਂ ਤੇ ਸਮਾਰਟ ਵਿਲੇਜ ਕੈਂਪੇਨ-2 ਅਧੀਨ ਕੀਤੇ ਜਾਣ ਵਾਲੇ ਕੰਮਾਂ ਤੇ ਲੱਗਭੱਗ 2700 ਕਰੋੜ ਰੁਪਏ ਸਮੁੱਚੇ ਪੰਜਾਬ ਵਿੱਚ ਖ਼ਰਚ ਕਰ ਕੇ ਪਿੰਡਾਂ ਦੀ ਨੁਹਾਰ ਬਦਲੀ ਜਾਵੇਗੀ ਅਤੇ ਪਿੰਡਾਂ ਨੂੰ ਸਹਿਰਾਂ ਵਾਲੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਜਿਕਰਯੋਗ ਹੈ ਕਿ ਜਿਲਾ ਪਠਾਨਕੋਟ ਦੇ ਸਮੂਹ ਬਲਾਕ ਵਿਕਾਸ ਪੰਚਾਇਤ ਅਫਸਰ ਵੀ ਆਪਣੇ ਆਪਣੇ ਬਲਾਕ ਦੇ ਵੱਖ ਵੱਖ ਪਿੰਡਾਂ ਵਿੱਚ ਕੀਤੇ ਗਏ ਵਰਚੁਅਲ ਉਦਘਾਟਨਾਂ ਸਮੇਂ ਹਾਜ਼ਰ ਰਹੇ। ਇਸ ਮੋਕੇ ਤੇ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਦੱਸਿਆ ਕਿ ਗਲੀਆਂ ਨਾਲੀਆਂ ਦੀ ਉਸਾਰੀ, ਪੰਚਾਇਤ ਘਰ , ਕਮਿਊਨਿਟੀ ਸੈਂਟਰ ਅਤੇ ਸਟ੍ਰੀਟ ਲਾਇਟਾਂ ਆਦਿ ਸਬੰਧੀ ਵੱਖ ਵੱਖ ਨੇਪਰੇ ਚੜ ਗਏ ਵਿਕਾਸ ਕਾਰਜਾ ਦਾ ਉਦਘਾਟਨ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਮੁੱਖ ਮੰਤਰੀ ਜੀ ਵੱਲੋਂ ਕੀਤਾ ਗਿਆ।

ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦਾ ਇੱਕ ਟੀਚਾ ਪੰਜਾਬ ਨੂੰ ਹਰਿਆ ਭਰਿਆ ਅਤੇ ਖੁਸਹਾਲ ਪੰਜਾਬ ਬਣਾਉਣਾ ਵੀ ਹੈ , ਜਿਸ ਮਨੋਰਥ ਲਈ  ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਹੇਠ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਜਿਸ ਦੇ ਚੱਲਦਿਆਂ ਮਗਨਰੇਗਾ ਸਕੀਮ ਅਤੇ ਸਮਾਰਟ ਵਿਲੇਜ ਕੈਂਪੇਨ-2 ਸਕੀਮ ਦੇ ਅੰਤਰਗਤ ਪੰਜਾਬ ਰਾਜ ਦੇ ਪਿੰਡਾਂ ਅੰਦਰ ਬਹੁਤ ਸਾਰੇ ਸਲਾਘਾਯੋਗ ਕੰਮ ਕਰਵਾਏ ਜਾ ਰਹੇ ਹਨ। ਵਿਭਾਗ ਵੱਲੋਂ ਮਗਨਰੇਗਾ ਸਕੀਮ ਤਹਿਤ ਪਿੰਡਾਂ ਨੂੰ ਹਰਿਆ ਭਰਿਆ ਬਣਾਉਣ ਅਤੇ ਬੱਚਿਆਂ ਦੇ ਖੇਡਣ ਕੁੱਦਣ ਅਤੇ ਪਿੰਡ ਦੇ ਨਾਗਰਿਕਾਂ ਦੇ ਸੈਰ ਸਪਾਟੇ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਪਿੰਡਾਂ ਵਿਚ ਪਾਰਕਾਂ ਅਤੇ ਖੇਡ ਦੇ ਮੈਦਾਨਾਂ ਦੀ ਉਸਾਰੀ ਜੰਗੀ ਪੱਧਰ ਤੇ ਕੀਤੀ ਜਾ ਰਹੀ ਹੈ।

ਉਹਨਾਂ ਦੱਸਿਆ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਮਹਾਤਮਾ ਗਾਂਧੀ ਨਰੇਗਾ ਸਕੀਮ ਦੇ ਅੰਤਰਗਤ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਦਿਸਾ ਨਿਰਦੇਸਾਂ ਤਹਿਤ ਇਸ ਵਿੱਤੀ ਸਾਲ 2020-21 ਦੌਰਾਨ ਹੀ 750 ਖੇਡ ਮੈਦਾਨ ਬਣਾਏ ਜਾ ਰਹੇ ਹਨ । ਜਿਹਨਾ ਦੀ ਅਨੁਮਾਨਤ ਲਾਗਤ ਰੁਪਏ 102 ਕਰੋੜ ਖਰਚ ਹੋਵੇਗੀ, ਹਰ ਖੇਡ ਮੈਦਾਨ ਵਿੱਚ ਓਪਨ ਜਿੰਮ, ਕਬੱਡੀ, ਵਾਲੀਬਾਲ ਅਤੇ ਸੈਰ ਹਿੱਤ ਟਰੈਕ ਸਮੇਤ, ਚੁਫੇਰੇ ਪਲਾਂਟੇਸ਼ਨ ਦੀ ਵਿਵਸਥਾ ਕੀਤੀ ਗਈ ਹੈ। ਪੰਚਾਇਤਾਂ ਵੱਲੋਂ ਸਾਈਜ ਮੁਤਾਬਕ ਫੁੱਟਬਾਲ, ਬੈਡਮਿੰਟਨ ਅਤੇ 200 ਮੀਟਰ ਦੌੜ ਟਰੈਕ ਵੀ ਖੇਡ ਮੈਦਾਨ ਵਿੱਚ ਬਣਾਏ ਜਾਣਗੇ. ਜਿਸ ਨਾਲ ਜਿੱਥੇ ਪਿੰਡਾਂ ਦੀ ਦਿੱਖ ਵਧੀਆ ਬਣੇਗੀ ਉਥੇ ਪਿੰਡਾਂ ਦੇ ਨੌਜਵਾਨਾਂ ਤੇ  ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦਾ ਵੀ ਇੱਕ ਬਹੁਤ ਵਧੀਆ ਉਪਰਾਲਾ ਵੀ ਹੋਵੇਗਾ ।

ਉਹਨਾਂ ਦੱਸਿਆ ਕਿ ਇਸੇ ਮੁਹਿੰਮ ਦੇ ਚੱਲਦਿਆਂ ਹੀ ਇਸ ਵਿੱਤੀ ਸਾਲ ਦੌਰਾਨ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਪਿੰਡਾਂ ਵਿੱਚ 750 ਪਲੈਗਰਾਊਂਡ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ ਅਤੇ ਇਹਨਾਂ ਵਿੱਚੋਂ ਕੁੱਲ 150 ਖੇਡ ਦੇ ਮੈਦਾਨਾ ਦਾ ਰਸਮੀ ਨੀਂਹ ਪੱਥਰ 2 ਅਕਤੂਬਰ ਨੂੰ ਮਾਣਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਰੱਖਿਆ ਗਿਆ ਸੀ ਉਹਨਾਂ ਦੱਸਿਆ ਕਿ ਇਸ ਤਰ•ਾਂ ਜਿੱਥੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਇਹਨਾ ਉਪਰਾਲਿਆਂ ਸਦਕਾ ਮਗਨਰੇਗਾ ਸਕੀਮ ਦੇ ਅੰਤਰਗਤ ਲੱਖਾਂ ਲੋੜਵੰਦ ਲੋਕਾਂ ਨੂੰ ਰੁਜਗਾਰ ਪ੍ਰਾਪਤ ਹੋਵੇਗਾ ਓਥੇ ਹੀ ਪਿੰਡਾਂ ਵਿੱਚ ਟਿਕਾਊ ਸੰਪਤੀਆਂ ਦਾ ਨਿਰਮਾਣ ਵੀ ਹੋ ਸਕੇਗਾ। ਇਸ ਮੋਕੇ ਤੇ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਨੇ ਆਨ ਲਾਈਨ ਸਮਾਰਟ ਵਿਲੇਜ ਕੈਂਪੇਨ-2 ਅਧੀਨ ਕੀਤੇ ਉਦਘਾਟਣਾਂ ਲਈ ਰਾਹੁਲ ਗਾਂਧੀ ਜੀ ਅਤੇ ਕੈਪਟਨ ਅਮਰਿੰਦਰ ਸਿੰਘ ਜੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਕਾਸ ਕਾਰਜਾਂ ਵਿੱਚ ਬਹੁਤ ਤੇਜੀ ਲਿਆਂਦੀ ਗਈ ਹੈ ਜੋ ਕਾਰਜ ਲੰਮੇ ਸਮੇਂ ਤੋਂ ਰੁਕੇ ਹੋਏ ਸਨ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਪੂਰਾ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਭਵਿੱਖ ਵਿੱਚ ਵੀ ਇਹ ਵਿਕਾਸ ਕਾਰਜ ਇਸੇ ਹੀ ਤਰਾਂ ਜਾਰੀ ਰਹਿਣਗੇ। ਬਨੀ ਲੋਧੀ ਵਿਖੇ ਕਰਵਾਏ ਸਮਾਰੋਹ ਵਿੱਚ ਸਵ. ਰਜਿੰਦਰ ਸਿੰਘ ਸਰਪੰਚ ਗ੍ਰਾਮ ਪੰਚਾਇਤ ਬਨੀ ਲੋਧੀ, ਨਰਿੰਦਰ ਸੈਣੀ, ਭਵਾਨੀ ਠਾਕੁਰ ਅਤੇ ਹੋਰ ਅਧਿਕਾਰੀ ਅਤੇ ਸਰਪੰਚ-ਪੰਚ ਹਾਜ਼ਰ ਸਨ।

LEAVE A REPLY

Please enter your comment!
Please enter your name here