ਜਿਲੇ ਵਿੱਚ 34 ਨਵੇਂ ਪਾਜੇਟਿਵ ਮਰੀਜ ਆਉਣ ਨਾਲ ਮਰੀਜਾਂ ਦੀ ਗਿਣਤੀ ਹੋਈ 5950, 4 ਹੋਰ ਮੋਤਾਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 1787 ਨਵੇਂ ਸੈਂਪਲ ਲੈਣ ਨਾਲ ਅਤੇ 1544 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 34 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 5950  ਹੋ ਗਈ ਹੈ । ਜਿਲੇ ਵਿੱਚ ਕੋਵਿਡ 19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 143857 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ  137273 ਸੈਪਲ  ਨੈਗਟਿਵ,  ਜਦਕਿ 1693 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ, 132 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 205 ਹੈ । ਐਕਟਿਵ ਕੇਸਾ ਦੀ ਗਿਣਤੀ  ਹੈ 247 ਜਦ ਕਿ ਠੀਕ ਹੋ ਕਿ ਘਰ ਗਏ ਮਰੀਜਾਂ ਦੀ ਗਿਣਤੀ 5501 ਹਨ  ।

Advertisements

ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਅੱਜ ਜਿਲਾਂ ਹੁਸ਼ਿਆਰਪੁਰ ਵਿੱਚ 34 ਪਾਜੇਟਿਵ ਕੇਸ ਆਏ ਹਨ, ਹੁਸ਼ਿਆਰਪੁਰ ਸ਼ਹਿਰ 6 ਕੇਸ ਸਬੰਧਿਤ ਹਨ ਜਦ ਕੇ ਬਾਕੀ ਜਿਲੇ ਦੇ ਸਿਹਤ ਕੇਦਰਾਂ ਦੇ 28 ਪਾਜੇਟਵ ਮਰੀਜ ਹਨ । ਜਿਲੇ ਵਿੱਚ ਕੋਰੋਨਾ ਨਾਲ ਚਾਰ ਮੌਤਾਂ ਹੋਈ ਹੈ (1) 71 ਸਾਲਾ ਵਿਆਕਤੀ ਵਾਸੀ  ਮੇਹਟੀਆਣਾ ,ਮੌਤ  ਐਮ ਐਚ, ਜਲੰਧਰ ਵਿਖੇ ਹੋਈ ਹੈ (2) 85 ਸਾਲਾ ਔਰਤ ਬੱਸੀ ਖਵਾਜੂ ਹੁਸ਼ਿਆਰਪੁਰ ਆਈ ਐਮ ਏ ਕੋਵਿਡ ਕੇਅਰ ਸੈਟਰ ਹੁਸ਼ਿਆਰਪੁਰ ਵਿਖੇ ਮੌਤ ਹੋਈ ਹੈ (3)84 ਸਾਲਾ ਔਰਤ ਮਹੁੱਲਾਂ ਟਿਬਾ ਸਹਿਬ ਮੌਤ ਨਿਜੀ ਹਸਪਤਾਲ ਜਲੰਧਰ ਵਿਖੇ ਹੋਈ (4 ) 52 ਸਾਲਾ ਵਿਆਕਤੀ ਵਾਸੀ ਮੂਨਕ  ਖੁਰਦ ਟਾਡਾ ਦੀ ਮੌਤ ਡੀ. ਐਮ. ਸੀ. ਲਧਿਆਣਾ ਵਿਖੇ ਹੋਈ ਹੈ ।

ਸਿਵਲ ਸਰਜਨ  ਲੋਕਾ ਨੂੰ  ਅਪੀਲ ਕਰਾਦਿਆ ਕਿਹਾ ਕਿ ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਅਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ ।  

LEAVE A REPLY

Please enter your comment!
Please enter your name here