ਪਠਾਨਕੋਟ: ਵਿਦਿਅਕ ਮੁਕਾਬਲਿਆਂ ਦੀ ਲੜੀ ਵਿੱਚ ਸੁਲੇਖ ਮੁਕਾਬਲੇ 26 ਅਕਤੂਬਰ ਤੋਂ ਸ਼ੁਰੂ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਕਰਵਾਏ ਜਾ ਰਹੇ ਵਿਦਿਅਕ ਮੁਕਾਬਲਿਆਂ ਤਹਿਤ ਸੁੰਦਰ ਲਿਖਾਈ (ਸੁਲੇਖ) ਮੁਕਾਬਲੇ 26 ਅਕਤੂਬਰ ਸੋਮਵਾਰ ਤੋਂ ਸੁਰੂ ਹੋ ਗਏ ਹਨ। ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਰਾਜ ਸਿੱਖਿਆ ਖੋਜ ਤੇ ਸਿਖਲਾਈ ਸੰਸਥਾ ਵੱਲੋਂ ਕਰਵਾਏ ਜਾ ਰਹੇ ਇਨਾਂ ਮੁਕਾਬਲਿਆਂ ਤਹਿਤ ਰਾਜ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਆਪਣੀਆਂ ਪੇਸ਼ਕਾਰੀਆਂ ਰਾਹੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਣਗੇ।

Advertisements

ਸੁਲੇਖ ਮੁਕਾਬਲਿਆਂ ਸਬੰਧੀ ਇਬਾਰਤ ਮੁੱਖ ਦਫਤਰ ਵੱਲੋਂ ਜਿਲਾ ਨੋਡਲਜ਼ ਅਫਸਰਾਂ ਰਾਹੀਂ ਮੁਕਾਬਲੇ ਤੋਂ ਪਹਿਲਾ ਵਿਦਿਆਰਥੀਆਂ ਤੱਕ ਪੁੱਜਦਾ ਕਰ ਦਿੱਤਾ ਗਿਆ ਹੈ। ਜਿਲਾ ਸਿੱਖਿਆ ਅਫਸਰ (ਸੈ.) ਜਗਜੀਤ ਸਿੰਘ ਤੇ ਜਿਲਾ ਸਿੱਖਿਆ ਅਫਸਰ (ਐਲੀ.) ਬਲਦੇਵ ਰਾਜ ਨੇ ਦੱਸਿਆ ਕਿ ਸੁਲੇਖ ਮੁਕਾਬਲੇ ਦੀਆਂ ਪੇਸ਼ਕਾਰੀਆਂ ਨੂੰ ਵਿਦਿਆਰਥੀ 26 ਤੋਂ 30 ਅਕਤੂਬਰ ਤੱਕ ਸੋਸ਼ਲ ਮੀਡੀਆ ਦੇ ਵੱਖ-ਵੱਖ ਮਾਧਿਅਮਾਂ ਰਾਹੀਂ ਅੱਪਲੋਡ ਕਰਨਗੇ ਅਤੇ 31 ਅਕਤੂਬਰ ਰਾਤ 12 ਵਜੇ ਤੱਕ ਸਕੂਲ ਮੁਖੀ ਆਪੋ-ਆਪਣੇ ਸਕੂਲ ਦੇ ਨਤੀਜੇ ਦਿੱਤੇ ਹੋਏ ਲਿੰਕ ‘ਤੇ ਅੱਪਲੋਡ ਕਰਨਗੇ। ਸੁਲੇਖ ਰਚਨਾ ਲਈ ਵਿਭਾਗ ਵੱਲੋਂ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ‘ਚ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸਬੰਧਤ ਪੈਰੇ ਭੇਜੇ ਗਏ ਹਨ।

ਜਿੰਨਾਂ ਦੀ ਸੁਲੇਖ ਰਚਨਾ ਲਈ ਪ੍ਰਾਇਮਰੀ ਤੇ ਮਿਡਲ ਵਿੰਗ ਲਈ 40 ਮਿੰਟ  ਅਤੇ ਸੈਕੰਡਰੀ ਵਿੰਗ ਲਈ 30 ਮਿੰਟ ਦਾ ਸਮਾਂ ਹੋਵੇਗਾ। ਪ੍ਰਾਇਮਰੀ ਵਰਗ ਲਈ 35 ਸ਼ਬਦਾਂ ਵਾਲਾ ਪੈਰ•ਾ, ਮਿਡਲ ਤੇ ਸੈਕੰਡਰੀ ਵਰਗ ਲਈ 50 ਸ਼ਬਦਾਂ ਵਾਲਾ ਪੈਰ•ਾ ਹੋਵੇਗਾ। ਸੁਲੇਖ ਰਚਨਾ ਕਾਨੇ, ਬਰੂ ਜਾਂ ਬਾਂਸ ਦੀ ਕਲਮ ਰਾਹੀਂ ਇੱਕ ਰੰਗ ਦੀ ਸਿਆਹੀ ਨਾਲ ਕੀਤੀ ਜਾਵੇਗੀ। ਵਿਭਾਗ ਵੱਲੋਂ ਦਿੱਤੇ ਗਏ ਆਕਾਰ ਅਨੁਸਾਰ ਹੀ ਪੇਪਰ (ਸ਼ੀਟ) ਦੀ ਵਰਤੋਂ ਕੀਤੀ ਜਾਵੇਗੀ। ਨੋਡਲ ਅਫਸਰ ਸੈਕੰਡਰੀ ਡਾ. ਪਵਨ ਸੈਹਰਿਆ ਤੇ ਨੋਡਲ ਅਫਸਰ ਐਲੀਮੈਂਟਰੀ ਕੁਲਦੀਪ ਰਾਜ ਨੇ ਦੱਸਿਆ ਕਿ ਇੰਨਾਂ ਮੁਕਾਬਲਿਆਂ ਵਿੱਚ ਸਰਕਾਰੀ ਸਕੂਲਾਂ ਦੇ ਅਧਿਆਪਕ ਦੀ ਪ੍ਰੇਰਨਾ ਸਦਕਾ ਵੱਡੀ ਗਿਣਤੀ ‘ਚ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਉਮੀਦ ਹੈ ਕਿ ਬਾਕੀ ਰਹਿੰਦੇ ਮੁਕਾਬਲਿਆਂ ਲਈ ਵੀ ਵਿਦਿਆਰਥੀਆਂ ਦਾ ਹੁੰਗਾਰਾ ਬੇਮਿਸਾਲ ਰਹੇਗਾ। ਇਸ ਮੌਕੇ ਤੇ ਉਪ ਜਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਰਾਜੇਸਵਰ ਸਲਾਰੀਆ, ਉਪ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਰਮੇਸ ਲਾਲ ਠਾਕੁਰ ਅਤੇ ਜਿਲਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜਰ ਸਨ।

LEAVE A REPLY

Please enter your comment!
Please enter your name here