ਇੰਪਲਾਈਜ ਫੈਡਰੇਸ਼ਨ ਪੀਐਸਈਬੀ ਨੇ ਸੁਰਿੰਦਰ ਪਹਿਲਵਾਨ ਨੂੰ ਦਿੱਤੀ ਵਿਦਾਇਗੀ ਪਾਰਟੀ

  • ਦਸੂਹਾ (ਦ ਸਟੈਲਰ ਨਿਊਜ਼), ਰਿਪੋਰਟ- ਮਨੂ ਰਾਮਪਾਲ। ਇੰਪਲਾਈਜ ਫੈਡਰੇਸ਼ਨ ਪੀਐਸਈਬੀ ਸੁਰਿੰਦਰ ਸਿੰਘ ਪਹਿਲਵਾਨ ਸਰਕਲ ਹੁਸ਼ਿਆਰਪੁਰ ਅਧੀਨ ਜੱਥੇਬੰਦੀ ਦੇ ਅਹੁੱਦੇਦਾਰ ਜੋਕਿ ਕਰੋਨਾ ਸਮੇਂ ਦੌਰਾਨ ਸੇਵਾ ਮੁਕਤ ਹੋਏ ਸਨ । ਜਿਹਨਾਂ ਦਾ ਜੱਥੇਬੰਦੀ ਵੱਲੋਂ ਵਿਦਾਇਗੀ ਸਨਮਾਨ ਨਹੀਂ ਹੋ ਸਕਿਆ ਸੀ। ਮਿਤੀ 28 ਅਕਤੂਬਰ 2020 ਨੂੰ  ਸਰਕਲ ਕਮੇਟੀ ਹੁਸ਼ਿਆਰਪੁਰ  ਵੱਲੋਂ ਮਨਜੀਤ ਸਿੰਘ ਪਲਾਕੀ ਪ੍ਰਧਾਨ ਦੀ ਪ੍ਰਧਾਨਗੀ ਹੇਠ ਸਹਾਰਾ ਕੰਪਲੈਕਸ ਦਸੂਹਾ ਵਿਖੇ ਰਾਮ ਸਰਨ ਪਰਾਸ਼ਰ ਸਕੱਤਰ ਸਰਕਲ ਹੁਸ਼ਿਆਰਪੁਰ, ਗੁਰਦੀਪ ਸਿੰਘ ਖੁੱਡਾ ਸਕੱਤਰ ਉਤਰੀ ਜੋਨ ਜਲੰਧਰ, ਅੰਮ੍ਰਿਤਪਾਲ ਵਿਤ ਸਕੱਤਰ ਹੁਸ਼ਿਆਰਪੁਰ, ਸੁਰਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਮੰਡਲ ਦਸੂਹਾ ਦਾ ਵਿਦਾਇਗੀ ਸਨਮਾਨ ਕੀਤਾ ਗਿਆ । ਇਸ ਸਨਮਾਨ ਸਮਾਰੋਹ ਵਿੱਚ ਮੰਡਲ ਦਸੂਹਾ ਕਮੇਟੀ ਅਤੇ ਦਸੂਹਾ ਦੀਆਂ ਸਬ-ਡਵੀਜਨ ਕਮੇਟੀਆਂ ਨੇ ਇਹਨਾਂ ਅਹੁਦੇਦਾਰਾਂ ਦਾ ਸਨਮਾਨ ਕੀਤਾ। ਇਸ਼ ਦੇ ਨਾਲ ਹੀ ਸਰਕਲ ਹੁਸ਼ਿਆਰਪੁਰ ਅਧੀਨ ਪੈਂਦੀਆ ਵੱਖ-ਵੱਖ ਡਵੀਜਨ ਕਮੇਟੀਆਂ ਨੇ ਸਮੂਲੀਅਤ ਕੀਤੀ ।
  • ਇਸ ਸਮਾਰੋਹ ਵਿੱਚ ਸੂਬਾ ਪ੍ਰਧਾਨ ਅਤੇ ਪਰਮਜੀਤ ਸਿੰਘ ਦਸੂਹਾ ਅਤੇ ਲਖਵਿੰਦਰ ਸਿੰਘ ਮੱਲੀ, ਸਰਪ੍ਰਸਤ ਸਰਕਲ ਵੱਲੋਂ ਸਮੂਲੀਅਤ ਕੀਤੀ ਗਈ ਅਤੇ ਇਹਨਾਂ ਅਹੁਦੇਦਾਰਾਂ ਦਾ ਸਨਮਾਨ ਕੀਤਾ ਗਿਆ । ਇਸ ਸਮਾਰੋਹ ਵਿੱਚ ਰਸਪਾਲ ਸਿੰਘ ਸਕੱਤਰ ਸਿਟੀ ਡਵੀਜਨ ਹੁਸ਼ਿਆਰਪੁਰ, ਸੁਖਵਿੰਦਰ ਸਿੰਘ ਪ੍ਰਧਾਨ ਸਿਟੀ ਡਵੀਜਨ ਹੁਸ਼ਿਆਰਪੁਰ ਪਰਮਜੀਤ ਸਿੰਘ ਪ੍ਰਧਾਨ ਸਬਅਰਬਨ ਡਵੀਜਨ ਹੁਸ਼ਿਆਰਪੁਰ, ਸੁਰਜੀਤ ਸਿੰਘ, ਰਣਜੀਤ ਸਿੰਘ ਪ੍ਰੈਸ ਸਕੱਤਰ ਸਰਕਲ ਹੁਸ਼ਿਆਰਪੁਰ, ਗੁਰਦੀਪ ਸਿੰਘ ਖਾਬਾ, ਪਲਵਿੰਦਰ ਸਿੰਘ ਭੋਗਪੁਰ, ਜਸਵੀਰ ਸਿੰਘ ਭੋਗਪੁਰ, ਰਕੇਸ਼ ਕੁਮਾਰ ਮੁਕੇਰੀਆਂ, ਰਾਮ ਕਿਸ਼ਨ ਮਾਹਿਲਪੁਰ, ਰਵਿੰਦਰ ਸਿੰਘ ਮਾਹਿਲਪੁਰ  ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here