ਪੀਐਨਬੀ ਵਲੋਂ ਲਗਾਏ ਗਏ ਗ੍ਰਾਮ ਸੰਪਰਕ ਮੁਹਿੰਮ ਕੈਂਪ ਵਿੱਚ 146 ਵਿਅਕਤੀਆਂ ਨੂੰ ਕਰਜ਼ੇ ਕੀਤੇ ਮਨਜ਼ੂਰ

ਟਾਂਡਾ ਉੜਮੁੜ (ਦ ਸਟੈਲਰ ਨਿਊਜ਼)। ਪੰਜਾਬ ਨੈਸ਼ਨਲ ਬੈਂਕ, ਟਾਂਡਾ ਵਲੋਂ ਗ੍ਰਾਮ ਸੰਪਰਕ ਮੁਹਿੰਮ ਤਹਿਤ ਪਿੰਡ ਖੱਖ ਅੱਜ ਵਿਸ਼ੇਸ਼ ਕੈਂਪ ਲਾਇਆ ਗਿਆ। ਜਿਸ ਵਿੱਚ  ਬੈਂਕ ਵਲੋਂ ਐਮ.ਐਸ.ਐਮ.ਈ., ਖੇਤੀਬਾੜੀ ਨਾਲ ਸਬੰਧਤ ਸਹਾਇਕ ਧੰਦੇ ਅਤੇ ਵੱਖ-ਵੱਖ ਕੈਟਾਗਰੀਆਂ ਤਹਿਤ ਸਵੈਰੋਜ਼ਗਾਰ ਨੂੰ ਉਤਸ਼ਾਹਿਤ ਕਰਨ ਲਈ ਮੌਕੇ ‘ਤੇ ਯੋਗ ਉਮੀਦਵਾਰਾਂ ਨੂੰ ਕਰਜ਼ੇ ਮਨਜ਼ੂਰ ਕੀਤੇ ਗਏ।

Advertisements

ਉੱਪ ਮੰਡਲ ਪ੍ਰਮੁੱਖ ਸੀ.ਡੀ. ਰੈਲੀ ਅਤੇ  ਲੀਡ ਡਿਸਟ੍ਰਿਕਟ ਮੈਨੈਜਰ ਆਰ.ਕੇ. ਚੋਪੜਾ ਦੀ ਅਗਵਾਈ ਵਿੱਚ ਹੋਏ ਇਸ ਕੈਂਪ ਦੌਰਾਨ ਬੈਂਕ ਦੇ ਹੁਸ਼ਿਆਰਪੁਰ ਸਰਕਲ ਦੇ ਮੁੱਖ ਪ੍ਰਬੰਧਕ ਡਾ. ਰਾਜੇਸ਼ ਪ੍ਰਸ਼ਾਦ ਅਤੇ ਡੀ.ਐੱਸ .ਪੀ. ਟਾਂਡਾ ਦਲਜੀਤ ਸਿੰਘ ਖੱਖ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਾਮਿਲ ਹੋਏ। ਇਸ ਕੈਂਪ ਵਿੱਚ 9 ਬ੍ਰਾਂਚਾਂ ਦੇ ਨਾਲ ਸੰਬੰਧਿਤ 52 ਪਿੰਡਾਂ ਦੇ ਲੋਕਾਂ ਨੇ ਭਾਗ ਲਿਆ। ਮੁੱਖ ਮਹਿਮਾਨ  ਡਾ. ਪ੍ਰਸ਼ਾਦ ਨੇ ਇਸ ਦੌਰਾਨ 146 ਲਾਭ ਪਾਤਰੀਆਂ ਨੂੰ ਰੋਜ਼ਗਾਰ ਆਦਿ ਲਈ ਕਰਜ਼ਾ ਭੇਂਟ ਕਰਦੇ ਹੋਏ ਬੈਂਕ ਦੀਆਂ ਵੱਖ ਵੱਖ ਲੋਨ ਸਕੀਮਾਂ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਜੀਵਨ ਜੋਤੀ ਬੀਮਾ ਯੋਜਨਾ ਅਤੇ ਬੈਂਕ ਦੇ ਡਿਜੀਟਲ ਉਤਪਾਦਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਸੈਨੀਟਾਈਜਰ ਅਤੇ ਮਾਸਕ ਵੰਡੇ ਗਏ।

ਇਸ ਮੌਕੇ ਜਲ ਬਚਾਉਣ ਦੇ ਲਈ ਜਾਗਰੂਕਤਾ ਦਾ ਸੰਚਾਰ ਵੀ ਕੀਤਾ ਗਿਆ। ਇਸ ਮੌਕੇ ਸਰਪੰਚ ਪਰਮਿੰਦਰ ਕੌਰ,ਕੇ. ਜੀ. ਸ਼ਰਮਾ, ਵਿਕਾਸ ਬਜਾਜ, ਦਵਿੰਦਰ ਕੌਰ ਚੌਹਾਨ, ਕਰਨ ਸਿੰਘ ਜ਼ਿਲਾ ਰੋਜ਼ਗਾਰ ਅਫਸਰ, ਬੈਂਕ ਦੇ ਅਧਿਕਾਰੀ ਅਤੇ ਕਰਮਚਾਰੀਆਂ ਦੇ ਨਾਲ ਨਾਲ ਜ਼ਿਲਾ ਰੋਜ਼ਗਾਰ ਅਤੇ ਪਸ਼ੂ ਪਾਲਣ ਮਹਿਕਮੇ ਦੇ ਅਧਿਕਾਰੀਆਂ ਨੇ ਭਾਗ ਲਿਆ।

LEAVE A REPLY

Please enter your comment!
Please enter your name here