ਕਾਲੇਵਾਲ ਫੱਤੂ ਵਿਖੇ ਖੂਨਦਾਨ ਕੈਂਪ 29 ਨਵੰਬਰ ਨੂੰ

ਮਾਹਿਲਪੁਰ (ਦ ਸਟੈਲਰ ਨਿਊਜ਼)। ਨੋਜਵਾਨ ਸਭਾ ਸਪੋਰਟਸ ਕਲੱਬ, ਗ੍ਰਾਮ ਪੰਚਾਇਤ ਅਤੇ ਸਿੰਘ ਸਭਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀ ਕਾਲੇਵਾਲ ਫੱਤੂ ਸੰਗਤਾਂ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 6ਵਾਂ ਖੂਨਦਾਨ ਕੈਂਪ 29 ਨਵੰਬਰ ਨੂੰ  ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਕੈਂਪ ਭਾਈ ਘਨਈਆ ਜੀ ਬਲੱਡ ਬੈਂਕ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ।

Advertisements

ਜਿਸ ਵਿੱਚ ਡਾਕਟਰ ਦਿਲਬਾਗ ਸਿੰਘ ਦੀ ਟੀਮ ਵਲੋਂ ਖੂਨ ਦੇ ਯੂਨਿਟ ਇਕੱਤਰ ਕੀਤੇ ਜਾਣਗੇ। ਉਹਨਾਂ ਇਲਾਕੇ ਦੇ ਨੌਜਵਾਨਾਂ, ਸਮਾਜ ਸੇਵੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਖੂਨਦਾਨ ਕੈਂਪ ਵਿੱਚ ਖੂਨਦਾਨ ਕੀਤਾ ਜਾਵੇ। ਕਿਉਂਕਿ ਇਸ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਇਸ ਮੌਕੇ ਤੇ ਨੌਜਵਾਨ ਸਭਾ ਪ੍ਰਧਾਨ ਬਲਬੀਰ ਸਿੰਘ ਪੁਰੇਵਾਲ, ਸਿੰਘ ਸਭਾ ਗੁਰਦੁਆਰਾ ਪ੍ਰਧਾਨ ਬਲਵਿੰਦਰ ਸਿੰਘ ਪੁਰੇਵਾਲ, ਸਰਪੰਚ ਰਾਜਦੀਪ ਕੌਰ ਪੁਰੇਵਾਲ, ਹਰਭਜਨ ਸਿੰਘ ਥਿੰਦ, ਏ ਐਸ ਆਈ ਤਰਸੇਮ ਰਾਮ ਬੰਗਾ, ਜਸਪਾਲ ਸਿੰਘ ਪੁਰੇਵਾਲ, ਕਿਰਪਾਲ ਪੁਰੇਵਾਲ, ਪਰਦੀਪ ਬੰਗਾ ਹਾਜਰ ਸਨ।

LEAVE A REPLY

Please enter your comment!
Please enter your name here