ਹਾਜੀਪੁਰ, ਮੁਕੇਰੀਆਂ ਦੇ ਮੈਡੀਕਲ ਸਟੋਰਾਂ ਤੇ ਸਿਹਤ ਵਿਭਾਗ ਨੇ ਕੀਤੀ ਛਾਪੇਮਾਰੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਕੀਤੇ ਵਅਦਾ ਕੀਤਾ ਸੀ ਕਿ ਪੰਜਾਬ ਵਿੱਚ ਨਸ਼ੇ ਨੂੰ ਪੁਰੀ ਤਰਾਂ ਖਤਮ ਕਰ ਦਿੱਤਾ ਜਾਵੇਗਾ ਤੇ ਇਸ ਦੇ ਹੋਲੀ ਹੋਲੀ ਪਰਮਾਣ ਵੀ ਸਹਿਮਣੇ ਆਉਣ ਲੱਗ ਪਏ ਹਨ ।  ਸਿਹਤ ਵਿਭਾਗ ਵੱਲੋ  ਨਸ਼ਾਂ ਵੇਚਣ ਵਾਲਿਆ ਤੇ ਪੂਰੀ ਤਰਾਂ ਨਕੇਲ ਕੱਸੀ ਜਾ ਰਹੀ,  ਇਸ ਦੇ ਚਲਦਿਆ ਸਿਵਲ ਸਰਜਨ ਡਾ. ਜਸਬੀਰ ਸਿੰਘ ਦੇ  ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਜੋਨਲ ਲਾਈਸੈਸਿੰਗ ਅਥਾਰਟੀ ਰਜੇਸ਼ ਸੁਰੀ ਦੀ ਦੇਖ-ਰੇਖ ਹੇਠ ਡਰੱਗ ਇਨੰਪੈਕਟਰ 2 ਪਰਮਿੰਦਰ ਸਿੰਘ ਵੱਲੋਂ ਅੱਜ ਹਾਜੀਪੁਰ, ਪਿੰਡ  ਸਰਿਆਣਾ ਤੇ ਲੋਕਲ ਮੁਕੇਰੀਆਂ ਦੇ ਮੈਡੀਕਲ ਸਟੋਰ ਤੇ ਪੁਲਿਸ ਨੂੰ ਨਾਲ ਲੈ ਕੇ ਚੈਕਿੰਗ  ਕੀਤੀ ਗਈ।  ਇਹਨਾਂ ਸਾਰੇ ਮੈਡੀਕਲ ਸਟੋਰਾਂ ਦਾ ਸੇਲ ਪ੍ਰਚੇਜ ਦਾ ਤੇ ਰਿਕਾਰਡ ਵੀ ਘੋਖਿਆ ਗਿਆ ।

Advertisements

ਇੰਸਪੈਕਸ਼ਨ ਦੋਰਾਨ ਉਹਨਾਂ ਮੈਡੀਕਲ ਸਟੋਰ ਮਾਲਿਕਾਂ ਨੂੰ ਹਦਾਇਤ ਕੀਤੀ ਨਸ਼ੇ ਦੇ ਤੋਰ ਤੇ ਵਰਤੀਆਂ ਜਾਣ ਵਾਲੀਆ ਦਵਾਈਆਂ ਕੋਈ ਵੀ ਸਟੋਰ ਤੇ ਨਹੀ ਰੱਖੀਆ ਜਾ  ਸਕਦੀਆ ਤੇ ਸ਼ੀਡੂਲ ਐਚ 1 ਵਾਲੀਆਂ ਦਵਾਈਆਂ ਦਾ ਪੂਰਾ ਰਿਕਾਰਡ ਮੇਨਟੇਨ ਕੀਤਾ ਜਾਵੇ । ਉਹਨਾਂ ਇਹ ਵੀ ਦੱਸਿਆ ਕਿ ਮੈਡੀਕਲ ਸਟੋਰ ਤੇ ਫਾਰਮਾਸਿਸਟ ਦੀ ਹਾਜਰੀ ਜਰੂਰੀ ਹੈ ਤੇ  ਡਾਕਟਰ ਦੀ ਲਿਖੀ ਪਰਚੀ ਤੋਂ ਬਗੈਰ ਕੋਈ ਵੀ ਦਵਾਈ ਨਹੀ ਵੇਚੇਗਾ। ਉਹਨਾਂ ਦੱਸਿਆ ਕਿ  ਆਉਣ ਵਾਲੇ ਦਿਨਾਂ ਵਿੱਚ ਜਿਲੇ ਦੇ ਸਾਰੇ ਮੈਡੀਕਲ ਸਟੋਰਾ ਦੀ ਲਗਾਤਾਰ ਜਾਂਚ ਹੋਵੇਗੀ ਅਗਰ ਕੋਈ ਕੁਤਾਹੀ ਕਰਦਾ ਫੜਿਆ ਗਿਆ ਤੇ ਉਸ ਤੇ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here