ਸਿਹਤ ਵਿਭਾਗ 28 ਨਵੰਬਰ ਤੋਂ 4 ਦਿਸੰਬਰ ਤੱਕ ਮਨਾਵੇਗਾ ਨਸਬੰਦੀ ਪੰਦਰਵਾੜਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪਰਿਵਾਰ ਨਿਯੋਜਨ ਦੇ ਪੱਕੇ ਤਰੀਕਿਆ ਨੂੰ ਮਰਦਾ ਵਿੱਚ ਪ੍ਰਫੁਲਿਤ ਕਰਨ ਵੱਜੋ ਸਿਹਤ ਵਿਭਾਗ ਕੌਮੀ ਨਸਬੰਦੀ ਪੰਦਰਵਾੜਾ ਮਨਾ ਰਿਹਾ ਹੈ ਜੋ 4 ਦਸੰਬਰ ਤੱਕ ਚਲੇਗਾ। ਇਸੇ ਸਬੰਧ ਵਿੱਚ ਸਿਵਲ ਸਰਜਨ ਡਾ ਜਸਬੀਰ ਸਿੰਘ ਦੀਆਂ ਹਦਾਇਤਾਂ ਮੁਤਾਬਿਕ ਜਿਲਾ ਪਰਿਵਾਰ ਭਲਾਈ ਅਫਸਰ ਡਾ ਰਜਿੰਦਰ ਰਾਜ ਦੀ ਪ੍ਰਧਾਨਗੀ ਹੇਠ ਜਿਲੇ ਦੇ ਸਮੂਹ ਬਲਾਕਾ ਦੇ ਹੈਲਥ ਐਜੂਕੇਟਰ ਅਤੇ ਸ਼ਹਿਰੀ ਖੇਤਰ ਨਾਲ ਸਬੰਧਿਤ ਮੈਡੀਕਲ ਅਫਸਰਾਂ ਦੀ ਵਿਸ਼ੇਸ ਮੀਟਿੰਗ ਦਫਤਰ ਸਿਵਲ ਸਰਜਨ ਵਿਖੇ ਹੋਈ ।

Advertisements

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ ਰਜਿੰਦਰ ਰਾਜ ਨੇ ਦੱਸਿਆ ਕਿ 28 ਨਵੰਬਰ ਤੋਂ 4 ਦਸੰਬਰ 2020 ਤੱਕ ਜਿਲਾ  ਹਸਪਤਾਲ , ਸਬ ਡਿਵੀਜਨ ਹਸਪਤਾਲ ਤੇ ਚੋਣਵੇ ਸਮੁਦਾਇਕ ਸਿਹਤ ਕੇਦਰਾਂ ਵਿੱਚ ਪਰਿਵਾਰ ਨਿਯੋਜਨ ਦੀਆਂ ਸਾਰੀਆਂ ਸੇਵਾਵਾਂ ਮੁੱਫਤ ਦਿਤੀਆ ਜਾਣਗੀਆਂ ਤੇ ਨਸਬੰਦੀ ਕਰਵਾਉਣ ਵਾਸਤੇ ਤਰਜੀਹ ਦਿੱਤੀ ਜਾਵੇਗੀ । ਦੇਸ਼ ਦੀ ਵੱਧਦੀ ਅਬਾਦੀ ਨੂੰ ਕਾਬੂ ਹੇਠ ਰੱਖਣ ਲਈ ਪਰਿਵਾਰ ਨਿਯੋਜਨ ਦਾ ਅਹਿਮ ਰੋਲ ਹੈ ਅਤੇ ਵਧਦੀ ਅਬਾਦੀ ਦੇਸ਼ ਦੇ ਵਿਕਾਸ ਵਿੱਚ ਰੁਕਾਵਟ ਦਾ ਕਾਰਨ ਬਣਦੀ ਹੈ । ਜਿਲਾ ਟੀਕਾਕਰਨ ਅਫਸਰ ਡਾ ਗੁਰਦੀਪ ਸਿੰਘ ਕਪੂਰ ਵੱਲੋਂ ਮਿਸ਼ਨ ਪੰਜਾਬ ਫਹਿਤੇ ਤਹਿਤ ਲੋਕ ਸਾਝੇਦਾਰੀ ਮਹਿੰਮ ਅਤੇ ਕੋਵਿਡ ਕਾਲ ਵਿੱਚ ਲੋਕਾਂ ਅੰਦਰ ਇਸ ਤੋ ਬਚਾਉ ਲਈ ਜਾਗਰੂਕਤਾ ਪੈਦਾ ਕਰਨ ਲਈ ਲੋੜ ਬਾਰੇ ਦੱਸਿਆ । ਇਸ ਮੀਟਿੰਗ ਵਿੱਚ ਜਿਲਾ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ ਅਤੇ ਡੀ ਪੀ ਐਮ ਮਹੰਮਦ ਆਸਿਫ ਨੇ ਵੀ ਸਬੋਧਨ ਕੀਤਾ ।

LEAVE A REPLY

Please enter your comment!
Please enter your name here