ਵਿਸ਼ਵ ਏਡਜ ਦਿਵਸ ਤੇ ਡਾ. ਹਰਬੰਸ ਨੇ ਲੋਕਾਂ ਨੂੰ ਐਚਆਈਵੀ ਸੰਬੰਧੀ ਕਰਵਾਇਆ ਜਾਣੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਵਿਸ਼ਵ ਏਡਜ ਦਿਵਸ ਤੇ ਲੋਕਾਂ ਨੂੰ ਐਚ. ਆਈ. ਵੀ./ ਏਡਜ ਦੇ ਬਾਰੇ ਜਾਗਰੂਕ ਕਰਨ ਲਈ ਸਿਵਲ ਸਰਜਨ ਹੁਸ਼ਿਆਰਪੁਰ ਡਾ ਜਸਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਇਕ ਸੈਮੀਨਰ ਗਲੋਬਲ ਏਕਤਾ, ਸਾਂਝਾ ਜਿਮੇਵਾਰੀ ਵਿਸ਼ੇ ਤਹਿਤ ਕਰਵਾਇਆ ਗਿਆ । ਸੈਮੀਨਰ ਨੂੰ ਸੰਬੋਧਨ ਕਰਦਿਆਂ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਸਰਬੰਸ ਕੌਰ ਨੇ ਦੱਸਿਆ ਕਿ ਐਚ. ਐਈ. ਵੀ./ ਏਡਜ ਬਾਰੇ ਜਾਗਰੂਕ ਕਰਨ ਦੇ ਮੰਤਵ ਨਾਲ ਸਾਲ 1988 ਤੋਂ ਹਰ ਸਾਲ 1 ਦਸੰਬਰ ਵਿਸ਼ਵ ਏਡਜ ਦਿਵਸ ਵੱਜੋ ਮਨਾਇਆ ਜਾਂਦਾ ਹੈ ।

Advertisements

ਯੂਨੀਸੇਫ ਦੀ ਰਿਪੋਰਟ ਮੁਤਾਬਿਕ ਸੰਸਾਰ ਵਿੱਚ ਐਚ. ਆਈ. ਵੀ. /ਏਡਜ ਤੋਂ ਸਭ ਤੋਂ ਜਿਆਦਾ 10 ਤੋਂ 19 ਸਾਲ ਦੇ ਕਿਸ਼ੋਰ ਪੀੜਤ ਹਨ, ਜੋਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ । ਐਚ. ਆਈ. ਵੀ. ਕੀ ਹੈ ਅਤੇ ਕਿਸ ਤਰਾਂ ਫੈਲਦਾ ਹੈ ਬਾਰੇ ਦੱਸਿਆ ਉਹਨਾਂ ਕਿਹਾ ਇਹ ਇਕ ਵਾਇਰਸ ਹੈ ਜੋ ਕਿ ਮਰੀਜ ਦੇ ਖੂਨ, ਮਨੱਖੀ ਵੀਰਜ, ਯੋਨੀ ਦੇ ਤਰਲ ਪਦਾਰਥ ਜਾਂ ਗਰਭਵਤੀ ਮਾਂ ਅਤੇ ਉਸ ਦੇ ਦੁੱਧ ਪੀਣ ਵਾਲੇ ਬੱਚੋ ਰਾਹੀ ਫੈਲਦੀ ਹੈ ਅਤੇ ਬਿਮਾਰੀ ਦਾ ਕਾਰਨ ਬਣਦਾ ਹੈ । ਇਸ ਤੋ ਬਚਾਅ ਲਈ ਅਣ ਸੁਰੱਖਿਅਤ ਸੰਭੋਗ , ਐਚ. ਆਈ. ਵੀ.ਗਰੱਸਤ ਖੂਨ ਚੜਾਉਣ,  ਸੂਈਆਂ ਸੁਰਿੰਜਾਂ ਦੀ ਸਾਂਝੀ ਵਰਤੋ ਤੋਂ ਪਰਹੇਜ ਕਰਨਾ ਚਾਹੀਦਾ ਹੈ ।

ਇਲਾਜ ਬਾਰੇ ਜਾਣਕਾਰੀ ਦਿੰਦਿਆ ਉਹਨਾਂ ਦੱਸਿਆ ਨੈਸ਼ਨਲ ਏਡਜ ਕੰਟਰੋਲ ਸੰਸਥਾਂ ਅਤੇ ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਵੱਲੋ ਪ੍ਰਭਵਿਤ ਮਰੀਜਾਂ ਦੀ ਜਾਂਚ ਕਰਨ ਉਪਰੰਤ ਸਾਰੇ ਜਿਲਾ ਹਸਪਤਾਲਾ ਏ.ਆਰ.ਟੀ. ਸੈਟਰਾਂ ਵਿੱਚ ਇਲਾਜ ਦੀ ਸਹੂਲਤਾਂ ਉਪਲੱਬਧ ਹੈ ਜੋ ਐਚ.ਆਈ. ਵੀ. ਤੋਂ ਪ੍ਰਭਾਵਿਤ ਵਿਅਕਤੀਆਂ ਦਾ ਜੀਵਨ ਨੂੰ ਕੁੱਝ ਪੱਧਰ ਤੱਕ ਸੁਖਾਲਾ ਅਤੇ ਲੰਬਾਂ ਬਣਾਉਦਾ ਹੈ । ਪਰ ਫਿਰ ਵੀ ਇਸ ਦਾ ਪੂਰਨ ਇਲਾਜ ਜਾਗਰੂਕਤਾ ਹੀ ਹੈ ।  ਇਸ ਸੈਮੀਨਾਰ ਵਿੱਚ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਐਚ ਆਈ ਵੀ / ਏਡਜ ਦੀ ਲਾਗ ਬਾਰੇ ਸਮਾਜ ਵਿੱਚ ਕਈ ਤਰਾਂ ਦੇ ਭਰਮ ਹਨ ਜਿਸ ਕਰਕੇ ਇਹਨਾਂ ਮਰੀਜਾਂ ਨਾਲ ਭੇਦ ਭਾਵ ਕੀਤਾ ਜਾਂਦਾ ਰਿਹਾ ਹੈ । ਏਡਜ ਇਕੱਠੇ ਰਹਿਣ ਖਾਣ-ਪੀਣ ਖੇਡਣ ਅਤੇ ਮੱਛਰ ਦੇ ਕੱਟਣ ਨਾਲ ਨਹੀ ਹੁੰਦਾ ਅਤੇ ਇਹ ਬਿਮਾਰੀ ਉਪਰੋਕਤ ਚਾਰ ਕਾਰਨਾ ਕਰਕੇ ਹੀ ਹੁੰਦੀ ਹੈ । ਸੈਮੀਨਰ ਵਿੱਚ ਪ੍ਰਿਸੀਪਲ ਤ੍ਰਿਸ਼ਲਾ ਦੇਵੀ, ਮਨਮੀਤ ਕੋਰ,  ਅਮਨਦੀਪ ਸਿੰਘ,  ਮੀਡੀਆ ਵਿੰਗ ਤੋਂ ਗੁਰਵਿੰਦਰ ਸ਼ਾਨੇ ਅਤੇ ਨਿਸ਼ਾ ਰਾਣੀ ਆਦਿ ਹਾਜਰ ਸਨ ।

LEAVE A REPLY

Please enter your comment!
Please enter your name here