ਲਵਪ੍ਰੀਤ ਸ਼ੀਮਾਰ ਅਤੇ ਕੋਚ ਮੋਹਿਤ ਸ਼ਰਮਾ ਨੂੰ ਦੁਬਈ ਸਭਾ ਵਲੋਂ ਮੂਮੈਂਟੋ ਦੇ ਕੇ ਕੀਤਾ ਗਿਆ ਸਨਮਾਨਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬੋਕਸਿੰਗ ਦਾ ਖਿਡਾਰੀ ਲਵਪ੍ਰੀਤ ਸ਼ੀਮਾਰ ਜੋ ਰਵਿਦਾਸੀਆ ਸਮਾਜ ਅਤੇ ਡੇਰਾ ਸੱਚਖੰਡ ਬੱਲਾਂ ਦਾ ਸ਼ਰਧਾਲੂ ਹਨ ਜੋ ਕਿ ਆਪਣੇ ਕੋਚ ਮੋਹਿਤ ਸ਼ਰਮਾ ਦੇ ਨਾਲ ਮਿਲ ਕੇ ਮੁਕੇਬਾਜ਼ ਬੋਕਸਿੰਗ ਅਕੈਡਮੀ ਚਲਾ ਰਹੇ ਅਤੇ ਜੋ ਅਕੈਡਮੀ ਦੇ ਬੱਚੇ ਨੇ ਉਹਨਾਂ ਦਾ ਹਰ ਸਾਲ ਬੋਕਸਿੰਗ ਕੈਂਪ ਲਗਾਇਆ ਜਾਂਦਾ ਹੈ। ਇਸ ਕੈਂਪ ਵਿੱਚ ਸ੍ਰੀ ਗੁਰੂ ਰਵਿਦਾਸ ਸਭਾ ਦੁਬਈ ਦੇ ਪ੍ਰਧਾਨ ਰਾਮਪਾਲ ਕੈਸ਼ੀਅਰ, ਨਿਰਮਲ ਸਿੰਘ ਸਰਪ੍ਰਸਤ, ਗੁਰਦਿਆਲ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੁਬਈ ਤੋਂ ਆਏ ਬਿੱਟੂ ਚੁੰਬਰ ਦੇ ਨਾਲ ਪੰਜਾਬ ਟੀਮ ਦੇ ਪ੍ਰਧਾਨ ਬਲਵਿੰਦਰ ਬੰਗਾ ਅਤੇ ਫਗਵਾੜਾ ਤੋਂ ਡਾਕਟਰ ਸਤੀਸ਼ ਸੁਮਨ ਇਸ ਕੈਂਪ ਵਿੱਚ ਪਹੁੰਚੇ। ਜਿੱਥੇ 50 ਦੇ ਲਗਭਗ ਬੱਚੇ ਟ੍ਰੇਨਿੰਗ ਲੈ ਰਹੇ ਹਨ। ਉਹਨਾਂ ਦੀ ਹੌਸਲਾ ਅਫਜ਼ਾਈ ਅਤੇ ਇਸ ਕੈਂਪ ਵਿੱਚ ਬੱਚਿਆਂ ਦੀ ਚੰਗੀ ਡਾਇਟ ਵਾਸਤੇ 10 ਹਜਾਰ ਰੁਪਏ ਦੀ ਸੇਵਾ ਕੀਤੀ ਅਤੇ ਲਵਪ੍ਰੀਤ ਸ਼ੀਮਾਰ ਅਤੇ ਕੋਚ ਮੋਹਿਤ ਸ਼ਰਮਾ ਦਾ ਦੁਬਈ ਸਭਾ ਦੇ ਮੂਮੈਂਟੋ ਦੇ ਕੇ ਸਨਮਾਨ ਕੀਤਾ ਗਿਆ।

Advertisements

LEAVE A REPLY

Please enter your comment!
Please enter your name here