Sunday, November 1, 2026
Home Hoshiarpur ਸੀ-ਪਾਈਟ ਕੈਂਪ ਤਲਵਾੜਾ ਵਿਖੇ ਟੈਰੀਟੋਰੀਅਲ ਆਰਮੀ ਦੀ ਟ੍ਰੇਨਿੰਗ ਲਈ ਦਾਖ਼ਲਾ ਸ਼ੁਰੂ, ਤਿਆਰੀ...

ਸੀ-ਪਾਈਟ ਕੈਂਪ ਤਲਵਾੜਾ ਵਿਖੇ ਟੈਰੀਟੋਰੀਅਲ ਆਰਮੀ ਦੀ ਟ੍ਰੇਨਿੰਗ ਲਈ ਦਾਖ਼ਲਾ ਸ਼ੁਰੂ, ਤਿਆਰੀ ਮੁਫ਼ਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)।ਸੀ-ਪਾਈਟ ਕੈਂਪ ਤਲਵਾੜਾ ਦੇ ਟ੍ਰੇਨਿੰਗ ਅਧਿਕਾਰੀ ਸੂਬੇਦਾਰ ਗੁਰਨਾਮ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਅਦਾਰੇ ਸੀ-ਪਾਈਟ ਕੈਂਪ ਤਲਵਾੜਾ ਵੱਲੋਂ ਟੈਰੀਟੋਰੀਅਲ ਆਰਮੀ ਦੀ ਟ੍ਰੇਨਿੰਗ ਲਈ ਜ਼ਿਲ੍ਹਾ ਹੁਸ਼ਿਆਰਪੁਰ ਦੇ ਨੌਜਵਾਨਾਂ ਲਈ ਕੈਂਪ ਵਿੱਚ ਦਾਖਲਾ ਸ਼ੁਰੂ ਹੈ । ਇਹ ਭਰਤੀ 103 ਇਨਫੈਨਟਰੀ ਸਿਖਲਾਈ ਬਟਾਲੀਅਨ ਵੱਲੋਂ ਲੁਧਿਆਣਾ ਵਿਖੇ 17 ਨਵੰਬਰ 25 ਤੋਂ 30 ਨਵੰਬਰ 25 ਤੱਕ ਕੀਤੀ ਜਾ ਰਹੀ ਹੈ ।

Advertisements

ਭਰਤੀ ਲਈ ਉਮਰ 18 ਤੋਂ 42 ਸਾਲ ਅਤੇ ਘੱਟੋਂ – ਘੱਟ ਦਸਵੀਂ ਪਾਸ 45 ਫੀਸਦੀ  ਅੰਕਾ ਨਾਲ ,ਲੰਬਾਈ 160 ਸੈਂਟੀਮੀਟਰ  ,ਭਾਰ 50 ਕਿਲੋ ,ਛਾਤੀ- 77/82 ਸੈਂਟੀਮੀਟਰਸ । ਟ੍ਰੇਨਿੰਗ ਅਧਿਕਾਰੀ ਨੇ ਦੱਸਿਆ ਕਿ ਟ੍ਰੇਨਿੰਗ ਦੌਰਾਨ ਨੌਜਵਾਨਾਂ ਨੂੰ ਰਿਹਾਇਸ਼ ਅਤੇ ਖਾਣਾ ਪੰਜਾਬ ਸਰਕਾਰ ਵੱਲੋਂ ਬਿਲਕੁਲ ਮੁਫ਼ਤ ਹੈ । ਵਧੇਰੇ ਜਾਣਕਾਰੀ ਲਈ ਹੇਠ ਮੋਬਾਈਲ ਨੰਬਰ  99882-71125 ਅਤੇ 62830-31125 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here