Monday, November 2, 2026
Home Punjab ਦੀਵਾਲੀ ਦੀ ਰਾਤ ਬਰਤਨਾਂ ਦੀ ਦੁਕਾਨ ਅਤੇ ਪਾਰਕਿੰਗ ‘ਚ ਖੜੀ ਗੱਡੀ ਨੂੰ...

ਦੀਵਾਲੀ ਦੀ ਰਾਤ ਬਰਤਨਾਂ ਦੀ ਦੁਕਾਨ ਅਤੇ ਪਾਰਕਿੰਗ ‘ਚ ਖੜੀ ਗੱਡੀ ਨੂੰ ਲੱਗੀ ਅੱਗ

ਮੋਹਾਲੀ (ਦ ਸਟੈਲਰ ਨਿਊਜ਼)।  ਮੋਹਾਲੀ ਦੇ ਫੇਜ਼ 11 ਵਿੱਚ ਦੀਵਾਲੀ ਵਾਲੀ ਰਾਤ ਬਰਤਨਾਂ ਦੀ ਦੁਕਾਨ ’ਚ ਅਚਾਨਕ 2 ਵਜੇ ਦੇ ਕਰੀਬ ਅੱਗ ਲੱਗ ਗਈ। ਅੱਗ ਲੱਗਣ ਕਾਰਨ ਪੂਰੀ ਦੁਕਾਨ ਹੀ ਸੜ ਕੇ ਰਾਖ ਹੋ ਗਈ ਅਤੇ ਤਕਰੀਬਨ 10 ਲੱਖ ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ। ਅੱਗ ਲੱਗਣ ਦਾ ਕਾਰਨ ਅਜੇ ਤੱਕ ਨਹੀਂ ਪਤਾ ਲੱਗ ਸਕਿਆ।

Advertisements

ਦੂਜੀ ਘਟਨਾ ਫੇਜ਼ 11 ਵਿੱਚ ਘਰ ਦੇ ਬਾਹਰ ਪਾਰਕਿੰਗ ਵਿੱਚ ਖੜੀ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਅੱਗ ਕਿਸੇ ਪਟਾਕੇ ਨਾਲ ਲੱਗੀ ਹੈ ਜਾਂ ਕਿਸੇ ਸ਼ਰਾਰਤੀ ਵੱਲੋਂ ਗੱਡੀ ਨੂੰ ਅੱਗ ਲਗਾ ਦਿੱਤੀ ਗਈ ਹੈ। ਪਟਾਕਿਆਂ ਦੇ ਸ਼ੋਰ ਕਾਰਨ ਗੱਡੀ ਨੂੰ ਅੱਗ ਲੱਗਣ ਦਾ ਪਤਾ ਨਹੀਂ ਚੱਲਿਆ, ਜਿਸ ਕਾਰਨ ਗੱਡੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ।

LEAVE A REPLY

Please enter your comment!
Please enter your name here