8 ਤੋਂ 17 ਦਸੰਬਰ ਤੱਕ ਲਗਾਏ ਜਾਣਗੇ ਜਿਲਾ ਪਠਾਨਕੋਟ ਵਿਚ ਸਵੈ-ਰੋਜ਼ਗਾਰ ਲੋਨ ਮੇਲੇ: ਗੁਰਮੇਲ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੀ ਘਰ-ਘਰ ਰੋਜਗਾਰ ਮੁਹਿੰਮ ਤਹਿਤ ਰਾਜ ਪੱਧਰ ਤੇ ਸਵੈ-ਰੋਜਗਾਰ ਲੋਨ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ। ਘਰ-ਘਰ ਰੋਜ਼ਗਾਰ ਸਕੀਮ ਤਹਿਤ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੇ ਆਦੇਸ਼ਾਂ ਅਨੁਸਾਰ ਦਸੰਬਰ-2020 ਵਿੱਚ ਰਾਜ ਪੱਧਰੀ ਲੋਨ ਮੇਲੇ ਲਗਾਏ ਜਾਣੇ ਹਨ। ਇਸ ਅਜੰਡੇ ਨੂੰ ਮੁੱਖ ਰੱਖਦੇ ਹੋਏ ਏ.ਡੀ.ਸੀ ਵਲੋਂ ਸਵੈ-ਰੋਜਗਾਰ ਨਾਲ ਸਬੰਧਤ ਵਿਭਾਗ ਅਤੇ ਜਿਲਾ ਪਠਾਨਕੋਟ ਦੇ ਸਾਰੇ ਬੈਕਾਂ ਦੇ ਨਾਲ ਮੀਟਿੰਗ ਵੀ  ਕੀਤੀ ਅਤੇ  ਉਹਨਾਂ ਦੱਸਿਆ ਕਿ ਜਿਲਾ ਪਠਾਨਕੋਟ ਨੂੰ 3600 ਲਾਭਪਾਤਰੀਆਂ ਨੂੰ ਲੋਨ ਮੁਹੇਈਆਂ ਕਰਵਾਉਣ ਦਾ ਜੋ ਟੀਚਾ ਮਿਲਿਆ ਹੈ ਉਸਨੂੰ ਦਸੰਬਰ 2020 ਵਿਚ ਕਿਵੇਂ ਪੂਰਾ ਕੀਤਾ ਜਾ ਸਕਦਾ ਹੈ।

Advertisements

ਜਾਣਕਾਰੀ ਦਿੰਦੇ ਹੋਏ ਗੁਰਮੇਲ ਸਿੰਘ ਜਿਲਾ ਰੋਜਗਾਰ ਅਫਸ਼ਰ ਪਠਾਨਕੋਟ ਨੇ ਦੱਸਿਆ ਗਿਆ ਕਿ ਜਿਲਾ ਪਠਾਨਕੋਟ ਵਿਖੇ ਮਿਤੀ 08-12-2020 ਨੂੰ ਬੀ.ਡੀ.ਪੀ.ਓ. ਦਫਤਰ ਨਰੋਟ ਜ਼ੈਮਲ ਸਿੰਘ, 11-12-2020 ਨੂੰ ਸਰਕਾਰੀ ਸੀਨੀਅਰ ਸੰਕੈਂਡਰੀ ਸਕੂਲ, ਘਰੋਟਾ, 15-12-2020 ਨੂੰ ਸਰਕਾਰੀ ਸੀਨੀਅਰ ਸੰਕੈਂਡਰੀ ਸਕੂਲ, ਧਾਰਕਲਾਂ ਅਤੇ ਮਿਤੀ 17-12-2020 ਨੂੰ ਆਈ.ਟੀ.ਆਈ. (ਲੜਕੇ) ਪਠਾਨਕੋਟ ਵਿਖੇ ਲੋਨ ਮੇਲੇ ਲਗਾਏ ਲਗਾਏ ਜਾ ਰਹੇ ਹਨ। ਏ.ਡੀ.ਸੀ ਵਲੋਂ ਸਾਰੇ ਡੀ.ਸੀ.ਓ. ਨੂੰ ਹੁਕਮ ਜਾਰੀ ਕੀਤੇ ਹਨ ਕਿਹਾ ਹੈ ਕਿ ਉਹਨਾਂ ਦੇ ਬੈਂਕ ਵਿਚ ਜੋ ਵੀ ਕੇਸ ਪੈਡਿੰਗ ਹਨ ,ਉਹਨਾਂ ਕੇਸਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕਰਕੇ ਰਿਪੋਰਟ ਕੀਤੀ ਜਾਵੇ। ਉਹਨਾਂ ਵਲੋਂ ਜਿਲੇ ਦੇ ਬੀ.ਡੀ.ਪੀ.ਓ/ ਜੀ.ਓ.ਜੀ ਅਤੇ ਸੀ.ਐਸ.ਸੀ ਸੈਂਟਰਾਂ ਨੂੰ ਕਿਹਾ ਗਿਆ ਕਿ ਦਸੰਬਰ-2020 ਹੋਣ ਵਾਲੇ ਲੋਨ ਮੇਲੇਆਂ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ  ਜਾਵੇ।

LEAVE A REPLY

Please enter your comment!
Please enter your name here