ਜਿਲੇ ਵਿੱਚ ਆਏ 16 ਨਵੇਂ ਪਾਜੇਟਿਵ ਕੇਸ, 4 ਦੀ ਮੋਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  1573 ਨਵੇਂ ਸੈਂਪਲ ਲੈਣ ਨਾਲ ਅਤੇ 851 ਸੈਂਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 16 ਨਵੇਂ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 7277 ਹੋ ਗਈ ਹੈ । ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 209307 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ  200894 ਸੈਂਪਲ ਨੈਗਟਿਵ  ਜਦਕਿ 2573 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ, 149 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 276 ਹੈ । ਐਕਟਿਵ ਕੇਸਾ ਦੀ ਗਿਣਤੀ   ਹੈ 203,  ਜਦਕਿ ਠੀਕ ਹੋ ਕਿ ਘਰ ਗਏ ਮਰੀਜਾਂ ਦੀ ਗਿਣਤੀ 6798 ਹਨ  ।

Advertisements

ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਅੱਜ ਜਿਲਾਂ ਹੁਸ਼ਿਆਰਪੁਰ ਵਿੱਚ 16 ਪਾਜੇਟਿਵ ਕੇਸ ਆਏ ਹਨ  , ਹੁਸ਼ਿਆਰਪੁਰ ਸ਼ਹਿਰ 7 ਕੇਸ ਸਬੰਧਿਤ ਹਨ ਜਦ ਕੇ ਬਾਕੀ ਜਿਲੇ ਦੇ ਸਿਹਤ ਕੇਦਰਾਂ  ਦੇ  9 ਪਾਜੇਟਵ ਮਰੀਜ ਹਨ  । ਹੁਸ਼ਿਆਰਪੁਰ ਜਿਲੇ ਵਿੱਚ ਕੋਰੋਨਾ ਨਾਲ ਚਾਰ  ਮੋਤਾਂ  ਹੋਈਆਂ  ਹਨ (1) 62 ਸਾਲਾ ਵਿਆਕਤੀ ਵਾਸੀ ਸਰੋਆਂ ,ਮੁਕੇਰੀਆਂ ਮੋਤ ਸਿਵਲ ਹਸਪਤਾਲ ਦਸੂਹਾੰ (2) 77 ਸਾਲਾ ਵਿਆਕਤੀ ਵਾਸੀ ਤਿਹਾਰਾ ਪੱਸੀ ਕੰਡੀ ਮੋਤ ਹੋਈ ਮਾਨ ਮੈਡੀਸਿਟੀ ਜਲੰਧਰ (3) 62 ਸਾਲਾ ਵਿਆਕਤੀ ਵਾਸੀ ਗੋਤਮ ਨਗਰ ਹੁਸ਼ਿਆਰਪੁਰ ਮੋਤ ਹੋਈ  ਸ੍ਰੀਮਾਨ ਹਸਪਤਾਲ ਜਲੰਧਰ (4) 65 ਸਾਲਾ ਔਰਤ ਵਾਸੀ ਤਲਵੰਡੀ ਡੱਡੀਆੰ ਮੌਤ ਹੋਈ ਨਿਜੀ ਹਸਪਤਾਲ ਜਲੰਧਰ । ਸਿਵਲ ਸਰਜਨ ਨੇ ਲੋਕਾਂ ਨੂੰ  ਅਪੀਲ ਕਰਾਦਿਆ ਕਿਹਾ ਕਿ ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਅਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ ।  

LEAVE A REPLY

Please enter your comment!
Please enter your name here