ਆਸ਼ਾ ਵਰਕਰਜ਼ ਵੱਲੋਂ 14 ਜਨਵਰੀ ਤੱਕ ਟੀ.ਬੀ. ਦੇ ਐਕਟਿਵ ਕੇਸ਼ਾਂ ਦੀ ਸ਼ਨਾਖਤ ਲਈ ਘਰ-ਘਰ ਕੀਤਾ ਜਾਵੇਗਾ ਸਰਵੇ: ਡਾ.ਵਿਨੋਦ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ:ਵਿਨੋਦ ਸਰੀਨ ਦੀ ਅਗਵਾਈ ਹੇਠ ਵੱਖ-ਵੱਖ ਸਿਹਤ ਪ੍ਰੋਗਰਾਮਾਂ ਸਬੰਧੀ ਵਿਭਿੰਨ ਪ੍ਰਕਾਰ ਦੀਆਂ ਗਤੀਵਿਧੀਆਂ ਲਗਾਤਾਰ ਜਾਰੀ ਹਨ।ਇਸੇ ਸਿਲਸਿਲੇ ਵਿੱਚ ਸਿਹਤ ਵਿਭਾਗ ਵੱਲੋਂ ਟੀ.ਬੀ.ਦੇ ਐਕਟਿਵ ਕੇਸਾਂ ਦੀ ਪਛਾਣ ਲਈ ਜ਼ਿਲੇ ਦੇ ਸਲੱਮ ਖੇਤਰਾਂ ਅੰਦਰ ਘਰ-ਘਰ ਜਾ ਕੇ ਸਰਵੇ ਕੀਤਾ ਜਾਵੇਗਾ। ਇਹ ਜਾਣਕਾਰੀ ਜ਼ਿਲਾ ਟੀ.ਬੀ. ਅਫਸਰ ਡਾ: ਸਤਿੰਦਰ ਓਬਰਾਏ ਵੱਲੋਂ ਜ਼ਿਲ੍ਹਾ ਟੀ.ਬੀ ਯੂਨਿਟ ਦੀ ਮੀਟਿੰਗ ਦੌਰਾਨ ਦਿੱਤੀ ਗਈ। ਡਾ. ਸਤਿੰਦਰ ਓਬਰਾਏ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਟੀ.ਬੀ.ਸਰਵੇ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਸਰਵੇ ਜ਼ਿਲੇ ਦੇ ਸਲੱਮ ਖੇਤਰਾਂ ਅਤੇ ਲੇਬਰ ਕਾਲੋਨੀਆਂ ਅੰਦਰ 14 ਜਨਵਰੀ 2021 ਤੱਕ ਆਸ਼ਾ ਵਰਕਰਜ਼ ਵੱਲੋਂ ਟੀ.ਬੀ. ਦੇ ਐਕਟਿਵ ਕੇਸ਼ਾਂ ਦੀ ਸ਼ਨਾਖਤ ਲਈ ਘਰ ਘਰ ਜਾ ਕੇ ਕੀਤਾ ਜਾਵੇਗਾ।

Advertisements

ਤਪਦਿਕ ਰੋਗ ਦੇ ਕਾਰਨ, ਲੱਛਣਾਂ ਅਤੇ ਇਲਾਜ਼ ਸਬੰਧੀ ਜਾਗਰੂਕ ਕਰਨ ਤੋਂ ਇਲਾਵਾ ਟੀ.ਬੀ.ਦੇ ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਜਾਣਗੇ ਅਤੇ ਲੋੜ ਪੈਣ ਤੇ ਮਰੀਜ਼ਾਂ ਦੇ ਮੁਫਤ ਐਕਸਰੇ ਵੀ ਕਰਵਾਏ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ 15 ਦਿਨ ਤੋਂ ਵੱਧ ਸਮੇਂ ਤੱਕ ਖਾਂਸੀ ਅਤੇ ਬੁਖਾਰ ਹੋਣ ਤੇ ਤਪਦਿਕ ਦੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ ਅਤੇ ਟੀ.ਬੀ. ਦੀ ਜਾਂਚ ਅਤੇ ਇਲਾਜ਼ ਸਰਕਾਰੀ ਹਸਪਤਾਲਾਂ ਵਿਖੇ ਮੁਫਤ ਉਪਲੱਬਧ ਹੈ।

LEAVE A REPLY

Please enter your comment!
Please enter your name here