ਰੋਹਿਤ ਉਰਫ਼ ਆਲੂ ਦੇ ਕਤਲਕਾਂਡ ਮਾਮਲੇ ਵਿੱਚ ਇੱਕ ਹੋਰ ਦੋਸ਼ੀ ਕਾਬੂ, ਬਾਕੀਆਂ ਦੀ ਭਾਲ ਜਾਰੀ

ਜਲੰਧਰ (ਦ ਸਟੈਲਰ ਨਿਊਜ਼), ਪਲਕ। ਕੁੱਝ ਦਿਨ ਪਹਿਲਾਂ ਜਲੰਧਰ ਵਿੱਚ ਰੋਹਿਤ ਉਰਫ਼ ਆਲੂ ਦਾ ਪੁਰਾਣੀ ਰੰਜ਼ਿਸ਼ ਕਾਰਨ ਗੋਲੀਆਂ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ। ਕਤਲ ਕਰਨ ਦੇ ਕਾਰਨਾਂ ਦਾ ਖੁਲਾਸਾ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਕੀਤੀ ਪੁੱਛਗਿੱਛ ਦੌਰਾਨ ਹੋਇਆ ਹੈ। ਇਸ ਸਬੰਧੀ ਡੀਸੀਪੀ ਹਰਵਿੰਦਰ ਸਿੰਘ ਵਿਰਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਥਾਮਾ ਰਾਮ ਮੰਡੀ ਦੇ ਮੁੱਖ ਅਧਿਕਾਰੀ ਇੰਸ. ਰਾਜੇਸ਼ ਕੁਮਾਰ ਅਰੋੜਾ ਦੀ ਅਗਵਾਈ ਵਿੱਚ ਪੁਲਿਸ ਟੀਮ ਨੇ ਗਗਨ ਅਰੋੜਾ ਪੁੱਤਰ ਕੁਲਵੰਤ ਰਾਏ ਅਰੋੜਾ ਵਾਸੀ ਮੁੱਧੜ ਸ਼ਟਰਿੰਗ ਵਾਲੀ  ਗਲੀ ਨੂੰ ਮੌਕੇ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਹੈ। ਸੀ.ਆਈ.ਏ. ਸਟਾਫ਼ ਦੇ ਮੁਖੀ ਇੰਸ. ਹਰਿੰਦਰ ਸਿੰਘ ਦੀ ਟੀਮ ਨੇ ਮੁੱਖ ਮੁਲਜ਼ਮ ਲਾਖਨ ਕੇਸਰ ਪੁੱਤਰ ਅਸ਼ੋਕ ਕੁਮਾਰ ਵਾਸੀ ਗੁਰੂ ਰਵਿਦਾਸ ਕਾਲੋਨੀ ਦਕੋਹਾ ਨੂੰ ਘਟਨਾ ਤੋਂ ਕੁਝ ਘੰਟੇ ਬਾਅਦ ਹੀ ਗ੍ਰਿਫ਼ਤਾਰ ਕਰ ਲਿਆ ਸੀ।

Advertisements

ਉਨ੍ਹਾਂ ਦੱਸਿਆ ਕਿ ਫ਼ਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਇੰਸ. ਹਰਿੰਦਰ ਸਿੰਘ ਅਤੇ ਇੰਸ. ਰਾਜੇਸ਼ ਕੁਮਾਰ ਅਰੋੜਾ ਦੀਆਂ ਟੀਮਾਂ ਲਗਾਤਾਰ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕਰ ਰਹੀ ਹੈ। ਫ਼ਰਾਰ ਮੁਲਜ਼ਮਾਂ ਵਿੱਚ ਕਾਲੂ ਭਈਆ, ਗੁੰਗਾ, ਸ਼ਿਵਾ, ਰਿੱਕੀ, ਸੰਜੇ, ਲਾਡੀ, ਬਕਰਾ, ਵਿਪਿਨ, ਗੱਟੂ, ਲੱਕੀ, ਸ਼ਵੀ ਆਦਿ ਸ਼ਾਮਲ ਹਨ। ਡੀਸੀਪੀ ਨੇ ਦੱਸਿਆ ਕਿ ਜਾਂਚ ਵਿੱਚ ਪਤਾ ਲੱਗਾ ਹੈ ਕਿ ਮੁੱਖ ਮੁਲਜ਼ਮ ਲਾਖਨ ਖਿਲਾਫ਼ ਥਾਣਾ  ਰਾਮਾ ਮੰਡੀ ਵਿੱਚ ਲੜਾਈ-ਝਗੜੇ ਦੇ 4 ਮਾਮਲੇ ਪਹਿਲਾਂ ਵੀ ਦਰਜ਼ ਹਨ, ਜਦਕਿ ਦੂਜੇ ਮੁਲਜ਼ਮ ਗਗਨ ਖਿਲਾਫ਼ ਗੈਂਬਲਿੰਗ ਐਕਟ ਦਾ 1 ਮਾਮਲਾ ਥਾਣਾ ਜਲੰਧਰ ਕੈਂਟ ਵਿੱਚ ਦਰਜ਼ ਹੈ। ਦੋਵਾਂ ਤੋਂ ਪੁੱਛਗਿੱਛ ਕਰਨ ਲਈ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਰਿਮਾਂਡ ਹਾਸਲ ਕੀਤਾ ਜਾਵੇਗਾ।

LEAVE A REPLY

Please enter your comment!
Please enter your name here