ਪਠਾਨਕੋਟ: ਹਿੰਦ-ਪਾਕਿ ਅੰਤਰਰਾਸਟਰੀ ਸਰਹਦ ਤੇ ਰਾਤ 8 ਤੋਂ ਸਵੇਰੇ 5 ਵਜੇ ਤਕ ਆਮ ਜਨਤਾ ਦੇ ਜਾਣ ਤੇ ਪਾਬੰਦੀ

ਪਠਾਨਕੋਟ (ਦ ਸਟੈਲਰ ਨਿਊਜ਼)। ਸੰਯਮ ਅਗਰਵਾਲ ਜਿਲਾ ਮੈਜਿਸਟਰੇਟ ਪਠਾਨਕੋਟ ਵਲੋਂ ਇਕ ਹੁਕਮ ਜਾਰੀ ਕਰਦਿਆਂ ਕਿਹਾ ਗਿਆ ਕਿ ਜਿਲਾ ਪਠਾਨਕੋਟ ਵਿਖੇ ਸਥਿਤ ਹਿੰਦ ਪਾਕਿ ਅੰਤਰਰਾਰਸਟਰੀ ਸਰਹ¾ਦ ਤੋਂ 1 ਕਿਲੋਮੀਟਰ ਦੇ ਘੇਰੇ ਅੰਦਰ ਰਾਤ 8 ਵਜੇ ਤੋਂ ਅਗਲੀ ਸਵੇਰ 5 ਵਜੇ ਤਕ ਆਮ ਲੋਕਾਂ ਦੇ ਜਾਣ ਤੇ ਪਾਬੰਦੀ ਲਗਾਈ ਜਾਂਦੀ, ਉਨਾਂ ਕਿਹਾ ਕਿ ਇਹ ਹੁਕਮ ਬੀ.ਐਸ.ਐਫ., ਪੁਲਿਸ, ਫੋਜ, ਸੀ.ਆਰ.ਪੀ.ਐਫ. , ਹੋਮ ਗਾਰਡਜ ਅਤੇ ਕੇਂਦਰੀ ਆਬਕਾਰੀ ਦੇ ਕਰਮਚਾਰੀਆਂ ਅਤੇ ਡਿਊਟੀ ਤੇ ਤਾਇਨਾਤ ਅਮਲੇ ਤੇ ਲਾਗੂ ਨਹੀਂ ਹੋਣਗੇ। ਉਨਾਂ ਕਿਹਾ ਕਿ ਇਹ ਹੁਕਮ ਤੁਰੰਤ ਲਾਗੂ ਹੋ ਕੇ 20 ਫਰਵਰੀ 2021 ਤਕ ਲਾਗੂ ਰਹਿਣਗੇ।

Advertisements

ਉਨਾਂ ਇਕ ਹੋਰ ਹੁਕਮ ਜਾਰੀ ਕਰਦਿਆਂ ਕਿਹਾ ਕਿ ਜਿਲਾ ਪਠਾਨਕੋਟ ਦੀ ਹਦੂਦ ਅੰਦਰ ਹਰੇ ਅੰਬ ਦੇ ਬਹੁਤ ਹੀ ਮਹਤਵਪੂਰਨ ਦਰਖਤਾਂ ਦੇ ਕਟਾਈ ਤੇ ਪੂਰਨ ਤੋਰ ਤੇ ਪਾਬੰਦੀ ਲਗਾਈ ਜਾਂਦੀ । ਜੇਕਰ ਉਕਤ ਦਰਖਤਾਂ ਨੂੰ ਵਿਸ਼ੇਸ ਹਾਲਤ ਵਿਚ ਕਟਣਾ ਜਰੂਰੀ ਹੋਵੇ ਤਾਂ ਜੰਗਲਾਤ ਵਿਭਾਗ ਦੀ ਪ੍ਰਵਾਨਗੀ ਨਾਲ ਹੀ ਕਟਿਆ ਜਾਵੇ। ਉਨਾਂ ਕਿਹਾ ਕਿ ਇਸ ਮੰਤਵ ਲਈ ਵਣ ਵਿਭਾਗ ਵਲੋਂ ਉਹ ਹੀ ਪ੍ਰੀਕਿ੍ਰਆ ਅਪਣਾਈ ਜਾਵੇਗੀ ਜਿਹੜੀ ਕਿ ਪੰਜਾਬ ਭੂਮੀ ਸੁਰਖਿਆ ਐਕਟ 1900 , ਦਫ-4 ਅਤੇ 5 ਅਧੀਨ ਬੰਦ ਰਕਬੇ ਵਿਚ ਪ੍ਰਮਿੰਟ ਦੇਣ ਲਈ ਅਪਣਾਈ ਜਾਂਦੀ । ਉਨਾਂ ਕਿਹਾ ਕਿ ਇਹ ਹੁਕਮ ਤੁਰੰਤ ਲਾਗੂ ਹੋ ਕੇ 31 ਮਾਰਚ 2021 ਤਕ ਲਾਗੂ ਰਹਿਣਗੇ।

LEAVE A REPLY

Please enter your comment!
Please enter your name here