ਫਿਰੋਜ਼ਪੁਰ: 3 ਦਿਨਾਂ ਮਯੰਕ ਸ਼ਰਮਾ ਬੈਡਮਿੰਟਨ ਚੈਂਪੀਅਨਸ਼ਿਪ ਅਮਿੱਟ ਯਾਦਾਂ ਛੱਡ ਕੇ ਹੋਈ ਮੁਕੰਮਲ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਮਯੰਕ ਫਾਉਂਡੇਸ਼ਨ ਦੁਆਰਾ ਤਿੰਨ ਰੋਜ਼ਾ ਮਯੰਕ ਸ਼ਰਮਾ ਬੈਡਮਿੰਟਨ ਚੈਂਪੀਅਨਸ਼ਿਪ ਸੋਮਵਾਰ ਨੂੰ ਅਮਿੱਟ ਯਾਦਾਂ ਛੱਡਦੀ ਸਮਾਪਤ ਹੋਈ । ਸ਼ਹੀਦ ਭਗਤ ਸਿੰਘ ਇਨਡੋਰ ਸਟੇਡੀਅਮ ਵਿਖੇ ਹੋਈ ਇਸ ਚੈਂਪੀਅਨਸ਼ਿਪ ਵਿਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਜੰਮੂ ਦੇ 310 ਖਿਡਾਰੀਆਂ ਦੁਆਰਾ ਟੂਰਨਾਮੈਂਟ ਵਿੱਚ ਅਪਣੀ ਪ੍ਰਤਿਭਾ ਦਿਖਾਈ ਗਈ।  ਦੀਪਕ ਸ਼ਰਮਾ, ਰਾਕੇਸ਼ ਕੁਮਾਰ, ਕਮਲ ਸ਼ਰਮਾ ਨੇ ਦੱਸਿਆ ਕਿ ਚੈਂਪੀਅਨਸ਼ਿਪ ਵਿੱਚ, ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਡਾ: ਏਮਾਨਾਉਲ ਨਾਹਰ,  ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ, ਬਿੱਟੂ ਸੰਘਾ, ਸਕੱਤਰ ਕਾਂਗਰਸ, ਡੀਈਓ ਕੁਲਵਿੰਦਰ ਕੌਰ, ਉਦਯੋਗਪਤੀ ਮੁਨੀਸ਼ ਦੂਆ, ਸੀ.ਏ.  ਵਰਿੰਦਰ ਸਿੰਗਲਾ ਅਤੇ ਸਮੀਰ ਮਿੱਤਲ,ਜੈਨੇਸਿਸ  ਇੰਸਟੀਚਿ ਆਫ ਡੈਂਟਲ ਸਾਇੰਸਜ਼,ਅਸ਼ੋਕ ਬਹਿਲ ,ਰੋਟੇਰਿਅਨ ਵਿਜੈ ਅਰੋੜਾ , ਡਿਸਟ੍ਰਿਕਟ ਗਵਰਨਰ , ਯੁਵਾ ਨੇਤਾ  ਰਿੰਕੂ ਗਰੋਵਰ, ਸੁਖਵਿੰਦਰ ਅਟਾਰੀ, ਬਲਬੀਰ ਬਾਠ, ਐਡਵੋਕੇਟ ਗੁਲਸ਼ਨ ਮੋਂਗਾ, ਐਡਵੋਕੇਟ ਜਸਦੀਪ ਸਿੰਘ, ਗੁਰਪ੍ਰੀਤ ਸਿੰਘ ਜੱਜ, ਡਾ ਵਿਕਾਸ ਅਰੋੜਾ, ਡਾ: ਜਸਵਿੰਦਰ ਸਿੰਘ ਬਾਗੀ ਹਸਪਤਾਲਵਿਸ਼ੇਸ਼ ਤੌਰ ਤੇ ਪਹੁੰਚੇ ।

Advertisements

ਅਨੀਰੁਧ ਗੁਪਤਾ ਦੀ ਪ੍ਰਧਾਨਗੀ ਹੇਠ ਆਯੋਜਿਤ ਇਹ ਚੈਂਪੀਅਨਸ਼ਿਪ ਅੰਡਰ -11, 13, 15,17 ਤੇ 19 ਸ਼੍ਰੇਣੀ ਵਿੱਚ ਕਰਵਾਈ ਗਈ।  ਉਨ੍ਹਾਂ ਦੱਸਿਆ ਕਿ ਅੰਡਰ -11 ਲੜਕਿਆਂ ਵਿੱਚ ਪਾਣੀਪਤ ਦਾ ਵਿਰਾਜ ਸ਼ਰਮਾ ਜਲੰਧਰ ਪਹਿਲੇ ਸਥਾਨ  ਅਤੇ ਪਾਣੀਪਤ ਦਾ ਅਰਜੁਨ ਸ਼ੁਕਲਾ ਦੂਜੈ ਤੇ , ਗਰਲਜ਼ ਅੰਡਰ 11 ਵਿਚ ਦਿਸ਼ਿਕਾ ਸੂਰੀ ਅੰਮ੍ਰਿਤਸਰ ਪਹਿਲੇ ਅਤੇ ਅਰਾਧਿਆ ਦੂਜੇ ਸਥਾਨ ‘ਤੇ ਰਹੀ।  ਇਸੇ ਤਰ੍ਹਾਂ ਲੜਕੇ ਅੰਡਰ -13 ਵਿੱਚ ਜਲੰਧਰ ਦੇ ਦਿਵਿਯਮ ਸਚਦੇਵਾ ਨੇ ਪਹਿਲਾ ਅਤੇ ਜਗਸੀਰ ਸਿੰਘ ਖੰਗੂੜਾ ਪਟਿਆਲਾ ਨੇ ਦੂਜਾ ਅਤੇ ਕੁੜੀਆਂ ਅੰਡਰ -13 ਵਿੱਚ ਫਿਰੋਜ਼ਪੁਰ ਦੀ ਬਰਫੀਲੀ ਗੋਸਵਾਮੀ ਨੇ ਪਹਿਲਾ ਅਤੇ ਸੁਨਮ ਦੀ ਅਗਮਾਇਆ ਰਿਸ਼ੀ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।  ਅੰਡਰ -15 ਅਕਸ਼ੱਟ ਅਰੋੜਾ ਸ਼੍ਰੀਗੰਗਾਨਗਰ ਨੇ ਪਹਿਲਾ ਅਤੇ ਜਲੰਧਰ ਦੀ ਮ੍ਰਿਦੂਲ ਝਾ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ -15 ਅਤੇ 17 ਲੜਕੀਆਂ ਵਿਚ ਲੀਜ਼ਾ ਟਾਂਕ ਨੇ ਪਹਿਲਾ ਅਤੇ ਮਾਨਿਆ ਰਲਹਨ ਨੇ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕੀਤਾ।  ਅੰਡਰ 19 ਲੜਕਿਆਂ ਵਿਚੋਂ ਅਕਸ਼ਤ ਅਰੋੜਾ ਪਹਿਲੇ ਅਤੇ ਯੁਵਰਾਜ ਭਿੰਡਰ ਦੂਜੇ ਸਥਾਨ ’ਤੇ ਰਿਹਾ। ਜਿਕਰਯੋਗ ਹੈ ਕਿ ਰਾਜਸਥਾਨ ਦੇ ਗੰਗਾਨਗਰ ਦੇ ਅਕਸ਼ਤ ਅਰੋੜਾ ਅਤੇ ਜਲੰਧਰ ਦੀ ਲੀਜ਼ਾ ਟਾਂਕ ਨੇ ਪਹਿਲੇ ਸਥਾਨ ਹਾਸਲ ਕਰਕੇ ਆਪਣੀ ਬੈਡਮਿੰਟਨ ਦਾ ਲੋਹਾ ਮਨਵਾਇਆ। 

 ਪ੍ਰਬੰਧਕਾਂ ਵੱਲੋਂ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਮੁਕਾਬਲੇ ਵਿੱਚ ਚੋਟੀ ’ਤੇ ਆਉਣ ਵਾਲੇ ਖਿਡਾਰੀਆਂ ਨੂੰ ਉਨ੍ਹਾਂ ਦੀ ਹੌਂਸਲਾ ਅਫਜਾਈ ਲਈ ਸਨਮਾਨ ਚਿੰਨ੍ਹ ਅਤੇ ਨਕਦ ਇਨਾਮ ਦਿੱਤੇ ਗਏ।  
ਦੀਪਕ ਸ਼ਰਮਾ ਨੇ ਕਿਹਾ ਕਿ ਉਸ ਦਾ ਬੇਟਾ ਮਯੰਕ ਸ਼ਰਮਾ ਜੋ ਬੈਡਮਿੰਟਨ ਖਿਡਾਰੀ ਸੀ।  ਸਟੇਡੀਅਮ ਦੇ ਸਾਹਮਣੇ ਹੋਏ ਸੜਕ ਹਾਦਸੇ ਵਿੱਚ ਉਸਦੀ ਮੌਤ ਹੋ ਗਈ।  ਉਸਦੀ ਯਾਦ ਵਿਚ, ਇਹ ਚੈਂਪੀਅਨਸ਼ਿਪ ਚੰਗੇ ਬੈਡਮਿੰਟਨ ਖਿਡਾਰੀ ਪੈਦਾ ਕਰਨ ਲਈ ਹਰ ਸਾਲ ਕਰਵਾਈ ਜਾਂਦੀ ਹੈ। 

 ਇਸ ਚੈਂਪੀਅਨਸ਼ਿਪ ਨੂੰ ਸਫਲ ਬਣਾਉਣ ਵਿੱਚ ਡਾ: ਗ਼ਜ਼ਲਪ੍ਰੀਤ ਸਿੰਘ, ਹਰਿੰਦਰ ਭੁੱਲਰ, ਦੀਪਕ ਗਰੋਵਰ, ਚਰਨਜੀਤ ਸਿੰਘ, ਵਿਪੁਲ ਨਾਰੰਗ, ਸੰਜੀਵ ਗੌਰੀ, ਡਾ: ਤਨਜੀਤ ਬੇਦੀ, ਰਾਹੁਲ ਸ਼ਰਮਾ, ਅਸ਼ਵਨੀ ਸ਼ਰਮਾ, ਦੀਪਕ ਨਰੂਲਾ, ਮਨੋਜ ਗੁਪਤਾ, ਪ੍ਰਿੰਸੀਪਲ ਸੰਜੀਵ ਟੰਡਨ, ਅਕਸ਼ੇ ਕੁਮਾਰ, ਦਵਿੰਦਰ  ਨਾਥ, ਪ੍ਰਿੰਸੀਪਲ ਅਜੀਤ ਕੁਮਾਰ, ਰਾਹੁਲ ਕੱਕੜ, ਵਿਕਾਸ ਗੁਪਤਾ, ਅਮਿਤ ਅਰੋੜਾ, ਵਿਪਨ ਕੁਮਾਰ, ਮਿਤੁਲ ਭੰਡਾਰੀ, ਦੀਪਕ ਗੁਪਤਾ, ਅਤੁਲ, ਐਡਵੋਕੇਟ ਰੋਹਿਤ ਗਰਗ, ਗੁਰਸਾਹਬ ਸਿੰਘ, ਦਿਨੇਸ਼ ਕੁਮਾਰ, ਰਾਜੇਸ਼ ਮਹਿਤਾ, ਗੁਰਪ੍ਰੀਤ ਸਿੰਘ, ਦੀਪਕ ਨਰੂਲਾ, ਹਰਿੰਦਰਾ ਭੁੱਲਰ, ਅਸ਼ਵਨੀ  ਸ਼ਰਮਾ ਅਤੇ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ, ਸੰਜੇ ਕਟਾਰੀਆ, ਚੀਫ਼ ਰੈਫਰੀ, ਵਿਨੈ ਵੋਹਰਾ ਸਕੱਤਰ, ਮਨੋਜ ਗੁਪਤਾ, ਅਸ਼ੋਕ ਵਡੇਰਾ ਅਤੇ ਹੋਰਾਂ ਨੇ ਵਿਸ਼ੇਸ਼ ਸਹਿਯੋਗ ਦਿੱਤਾ।

LEAVE A REPLY

Please enter your comment!
Please enter your name here