ਭਾਰਤੀ ਕਿਸਾਨ ਯੂਨੀਅਨ ਸਪੋਰਟਸ ਵਿੰਗ ਫਿਰੋਜ਼ਪੁਰ ਦਾ ਗਠਨ

ਫ਼ਿਰੋਜ਼ਪੁਰ (ਦ ਸਟੈਲਰ ਨਿਊਜ਼)। ਭਾਰਤੀ ਕਿਸਾਨ ਯੂਨੀਅਨ ਸਪੋਰਟਸ ਵਿੰਗ ਦਾ ਗਠਨ ਫ਼ਿਰੋਜ਼ਪੁਰ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਇਕ ਪ੍ਰਭਾਵਸ਼ਾਲੀ  ਰੈਲੀ ਕਢ ਕੇ ਜਿਸ ਵਿੱਚ ਸੰਸਥਾ ਦੇ ਅਹੁਦੇਦਾਰ ਅਤੇ  ਖਿਡਾਰੀਆਂ ਨੇ ਹਿੱਸਾ ਲਿਆ ਕਰ ਕੇ ਕੀਤੀ ਗਈ ਇਥੇ ਦੱਸਣਯੋਗ ਹੈ ਕਿ ਜਿੱਥੇ ਕੇਂਦਰ ਸਰਕਾਰ ਦੇ ਤਿੰਨ ਕਾਲੇ ਕਾਨੂੰਨ   ਇਸ ਵੇਲੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਅਤੇ ਅਤੇ ਲਗਭਗ ਪਿਛਲੇ ਇਕ ਮਹੀਨੇ ਤੋਂ ਕਿਸਾਨ ਦਿੱਲੀ ਕੜਕਵੀਂ ਠੰਢ ਵਿੱਚ ਧਰਨਾ ਦੇ ਰਹੇ ਹਨ ।

Advertisements

ਭਾਰਤੀ ਕਿਸਾਨ ਯੂਨੀਅਨ ਸਪੋਰਟਸ  ਵਿੰਗ ਦੇ ਕਨਵੀਨਰ ਸਰਦਾਰ ਬਲਦੇਵ ਸਿੰਘ ਭੁੱਲਰ ਨੇ ਇਸ ਬਾਰੇ ਦੱਸਿਆ ਕਿ ਅਸੀਂ ਅੱਜ ਸ਼ਾਮ ਨੂੰ ਪੰਜਾਬ ਮੇਲ ਰਾਹੀਂ ਵੱਡੀ ਗਿਣਤੀ ਵਿਚ ਦਿੱਲੀ ਜਾ ਕੇ ਕਿਸਾਨਾਂ  ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾਂਗੇ ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਸਪੋਰਟਸ ਵਿੰਗ ਫਿਰੋਜ਼ਪੁਰ ਦਾ ਮੁੱਖ ਮੰਤਵ ਇਹ ਕਾਲੇ ਕਨੂ੍ੰਨਾ ਨੂੰ ਰੱਦ ਕਰਨ ਲਈ ਹਰ ਸੰਭਵ ਉਪਰਾਲੇ ਅਤੇ ਯੋਗਦਾਨ ਦੇਣਾ ਹੈ ਇੱਥੇ ਇਹ ਵੀ ਦੱਸਣਯੋਗ ਹੈ ਕਿ ਸਰਦਾਰ ਬਲਦੇਵ ਸਿੰਘ ਭੁੱਲਰ ਨੇ ਕਾਲੇ ਕਨੂੰਨਾ ਖ਼ਿਲਾਫ਼ ਆਪਣੇ ਅਹੁਦੇ ਤੋਂ ਜੋ ਕਿ ਉਹ ਜੱਜ ਦੀਆਂ ਸੇਵਾਵਾਂ ਨਿਭਾ ਰਹੇ ਸੀ ਤੋਂ ਅਸਤੀਫਾ ਦਿੱਤਾ ਹੈ ਅਤੇ ਆਪਣੀ ਇਕ ਮਹੀਨੇ ਦੀ ਤਨਖ਼ਾਹ ਵੀ ਕਿਸਾਨ ਅੰਦੋਲਨ ਲਈ ਦਿੱਤੀ ਹੈ ।

ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਪੋਰਟਸ ਵਿੰਗ ਦੇ ਨਵ ਨਿਯੁਕਤ ਪ੍ਰਧਾਨ ਪਾਲੀ ਤੋਂ ਇਲਾਵਾ ਸੰਸਥਾ ਦੇ  ਸਲਾਹਕਾਰ ਅਤੇ ਇਸ ਨਵੇਂ ਵਿੰਗ ਨੂੰ ਹੋਂਦ ਵਿਚ ਲਿਆਉਣ ਵਾਸਤੇ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਸਰਦਾਰ ਬਲਵੰਤ ਸਿੰਘ ਜ਼ਿਲ੍ਹਾ ਖੇਡ ਅਫਸਰ ਫਰੀਦਕੋਟ ਅਤੇ ਮੋਗਾ ਮੌਜੂਦ ਸਨ  ਇਸ ਮੋਕੇ ਵਿੱਚ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਵੀ ਇਸ ਰੈਲੀ ਵਿਚ ਹਿੱਸਾ ਲਿਆ ਇਸ ਮੋਕੇ ਬਲਵੰਤ ਸਿੰਘ ਜ਼ਿਲ੍ਹਾ ਖੇਡ ਅਫਸਰ ਮੋਗਾ ਨੇ ਕਿਹਾ ਕਿ ਉਹ ਇੱਕ ਵੱਡੇ ਜਥੇ ਦੀ ਸ਼ਕਲ ਵਿੱਚ ਅੱਜ ਦਿੱਲੀ ਜਾ ਰਹੇ ਹਨ ਅਤੇ ਉਦੋਂ ਤਕ ਕਿਸਾਨਾਂ ਦੇ ਨਾਲ ਰਹਿਣਗੇ ਜਦੋਂ ਤਕ ਕਿ ਕੇਂਦਰ ਇਹ ਕਾਲੇ  ਕਾਨੂੰਨ ਵਾਪਸ ਨਹੀਂ ਕਰਦਾ। ਉਨ੍ਹਾਂ ਇਹ ਵੀ ਕਿਹਾ ਕਿ ਆਮ ਜਨਤਾ ਅਤੇ ਹਰ ਵਰਗ ਨੂੰ ਕਿਸਾਨਾਂ ਨਾਲ ਖੜ੍ਹਨਾ ਚਾਹੀਦਾ ਹੈ ਕਿਉਂ ਜੋ ਆਉਣ ਵਾਲੇ ਸਮੇਂ ਵਿੱਚ ਇਹ ਕਾਲੇ ਕਾਨੂੰਨ ਹਰ ਤਬਕੇ ਤੇ ਅਸਰ ਪਾਉਣਗੇ  ਅਤੇ ਸਾਰਾ ਕੁਝ  ਵੱਡੀਆਂ ਮੁੱਠੀ ਭਰ ਕੰਪਨੀਆਂ ਦੇ ਹੱਥ ਵਿੱਚ ਚਲਾ ਜਾਏਗਾ।

ਇਸ ਮੌਕੇ ਲੈਕਚਰਾਰ ਜਸਵਿੰਦਰ ਸਿੰਘ ਕੋਚ ਨਵਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜ਼ਰ ਸਨ ।ਖਿਡਾਰੀਆਂ ਨੇ ਕਿਹਾ ਕਿ ਇਹ ਕਾਨੂੰਨ ਆਉਣ ਵਾਲੇ ਸਮੇਂ ਵਿਚ ਸਾਰੀ ਅਰਥਵਿਵਸਥਾ ਵਿਗਾੜ ਕੇ ਰੱਖ ਦੇਣਗੇ ਅਤੇ ਭਾਰਤ ਹੋਰ ਨਿਚਲੇ ਪੱਧਰ ਤੇ ਚਲਾ ਜਾਵੇਗਾ  ਪੰਜਾਬ ਵਾਸਤੇ ਉਨ੍ਹਾਂ ਕਿਹਾ ਕਿ ਇਹ ਕਾਨੂੰਨ ਇੱਕ  ਜ਼ਹਿਰ ਹਨ ਅਤੇ ਜੇ ਇਹ ਕਾਨੂੰਨ ਲਾਗੂ ਹੋਏ ਤਾਂ ਭਾਰਤੀ  ਕਿਸਾਨ ਖ਼ਤਮ ਹੋ ਜਾਏਗਾ । ਜਸਵਿੰਦਰ ਸਿੰਘ ਲੈਕਚਰਾਰ ਨੇ ਕਿਹਾ ਕਿ ਉਹ ਵੀ ਜਲਦੀ ਵੱਡੀ ਗਿਣਤੀ ਵਿੱਚ ਕਿਸਾਨ ਅੰਦੋਲਨ ਲਈ ਦਿੱਲੀ ਰਵਾਨਾ ਹੋਣਗੇ  ਉਨ੍ਹਾਂ ਇਹ ਵੀ ਕਿਹਾ ਕਿ ਇਹ ਭਾਰਤੀ ਕਿਸਾਨ ਯੂਨੀਅਨ ਸਪੋਰਟਸ ਵਿੰਗ ਦੀ ਸਥਾਪਨਾ ਕਰਨਾ ਇਕ ਬੜਾ ਹੀ ਸ਼ਲਾਘਾਯੋਗ ਕਦਮ ਹੈ।ਜਸਵਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਸਪੋਰਟਸ ਵਿੰਗ ਨੂੰ ਹਰ ਤਰ੍ਹਾਂ ਦਾ ਉਹ ਸਹਿਯੋਗ ਅਤੇ ਯੋਗਦਾਨ ਦੇਣਗੇ

LEAVE A REPLY

Please enter your comment!
Please enter your name here