ਕੱਚੇ ਮੁਲਾਜ਼ਮ ਰੈਗੂਲਰ ਨਾ ਕਰਨ ਦੇ ਰੋਸ਼ ਵਜੋਂ ਨਵੇਂ ਸਾਲ ਮੌਕੇ ਸਰਕਾਰ ਦੇ ਲਾਰਿਆ ਨਾਲ ਭਰੇ ਭਾਂਡੇ ਕੈਬਿਨੇਟ ਮੰਤਰੀਆਂ ਨੂੰ ਮੋੜਨ ਜਾਣਗੇ


ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਟੌਪ, ਕੁੱਕਰ, ਪਰਾਤ, ਜੱਗ, ਗੜਵੀ, ਥਾਲੀ ਆਦਿ ਇਹ ਭਾਂਡੇ ਅਕਸਰ ਘਰਾਂ ਵਿਚ ਰੋਟੀ ਪਕਾਉਣ ਜਾ ਖਾਣ ਲਈ ਵਰਤੇ ਜਾਂਦੇ ਹਨ ਪਰ ਇਹ ਪਹਿਲੀ ਵਾਰ ਦੇਖਣ ਨੂੰ ਮਿਲੇਗਾ ਕਿ ਇਹ ਕਿਸੇ ਮੰਤਰੀ ਦੇ ਘਰ ਰੋਸ਼ ਵਜੋਂ ਇਹ ਭਾਂਡੇ ਦਿੱਤੇ ਜਾਣ, ਮੁਲਜ਼ਮਾਂ ਦਾ ਤਰਕ ਹੈ ਕਿ 15 ਸਾਲਾਂ ਤੋਂ ਨੌਕਰੀ ਕਰਨ ਦੇ ਬਾਵਜੂਦ ਵੀ ਉਹ ਘਰ ਚਲਾਉਣ ਤੋ ਅਸਮਰੱਥ ਹਨ ਅਤੇ ਸਰਕਾਰ ਨੇ ਲਾਰਿਆ ਤੋਂ ਇਲਾਵਾ ਕੁਝ ਨਹੀ ਦਿੱਤਾ ਤਾਂ ਫਿਰ ਉਹਨਾਂ ਭਾਂਡੇ ਕੀ ਕਰਨੇ ਹਨ। ਇਸ ਲਈ ਉਹ ਇਹ ਭਾਂਡੇ ਸਰਕਾਰ ਦੇ ਲਾਰਿਆ ਨਾਲ ਭਰ ਕੇ ਕੈਬਨਿਟ ਮੰਤਰੀ ਅਰੋੜਾ ਦੇ ਘਰ ਮੋੜਨ ਜਾਣਗੇ। ਦਫਤਰੀ ਮੁਲਾਜ਼ਮ ਪੱਜਾਬ ਸਰਕਾਰ ਤੇ ਵਿਭਾਗ ਵੱਲੋਂ ਕੀਤੀ ਗਈ ਵਿਤਕਰੇਬਾਜ਼ੀ ਤੋਂ ਨਰਾਜ਼ ਹਨ। ਸਿੱਖਿਆ ਵਿਭਾਗ ਵੱਲੋਂ ਸਮੇਂ ਸਮੇਂ ਤੇ ਵਿਭਾਗ ਵਿਚ ਕੱਮ ਕਰਦੇ ਕੱਚੇ ਅਧਿਆਪਕਾਂ ਨੂੰ ਪੱਕਾ ਤਾਂ ਕੀਤਾ ਹੈ ਪਰ ਹਰ ਵਾਰ ਦਫਤਰੀ ਮੁਲਾਜ਼ਮਾਂ ਨਾਲ ਵਿਤਕਰਾ ਕੀਤਾ ਗਿਆ ਹੈ।

Advertisements

ਪੰਜਾਬ ਸਰਕਾਰ ਵੱਲੋਂ ਸਾਲ 2018 ਦੋਰਾਨ ਸਰਵ ਸਿੱਖਿਆ ਅਭਿਆਨ ਤਹਿਤ ਕੱਮ ਕਰਦੇ ਅਧਿਆਪਕਾਂ ਨੂੰ 1 ਅਪ੍ਰੈਲ 2018 ਤੋਂ ਵਿਭਾਗ ਵਿਚ ਪੱਕੇ ਕਰ ਦਿੱਤਾ ਗਿਆ ਪਰ ਇਸ ਵਾਰ ਵੀ ਦਫਤਰੀ ਮੁਲਾਜ਼ਮਾਂ ਨਾਲ ਵਿਤਕਰਾ ਕੀਤਾ ਗਿਆ ਜਿਸ ਤੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਿੱਖਿਆ ਵਿਭਾਗ ਸਿਰਫ ਅਧਿਆਪਕਾਂ ਦਾ ਹੀ ਵਿਭਾਗ ਹੈ ਅਤੇ ਇਸ ਵਿਚ ਸਿਰਫ ਤੇ ਸਿਰਫ ਅਧਿਆਪਕਾਂ ਦੀ ਹੀ ਸੁਣਵਾਈ ਹੁੱਦੀ ਹੈ। ਪ੍ਰੈਸ ਬਿਆਨ ਜਾਰੀ ਕਰਦੇ ਹੋਏ ਮੁਲਾਜ਼ਮ ਆਗੂ ਪ੍ਰਧਾਨ ਗੁਰਜਿੱਦਰ ਸਿੱਘ ਬਣਵੈਤ ਨੇ ਕਿਹਾ ਕਿ ਅਧਿਆਪਕਾਂ ਨੂੰ ਰੈਗੂਲਰ ਕਰਨ ਤੋਂ ਬਾਅਦ ਵੀ ਤਕਰੀਬਨ ਢਾਈ ਸਾਲਾਂ ਦੋਰਾਨ ਸਰਕਾਰ ਦੇ ਹਰ ਦੁਆਰ ਤੇ ਅਪੀਲ ਕਰ ਚੁੱਕੇ ਹਨ ਪਰ ਕੋਈ ਸੁਣਵਾਈ ਨਹੀ ਹੋ ਰਹੀ ਹੈ ਇਸ ਕਰਕੇ ਮੁਲਾਜ਼ਮਾਂ ਨੇ ਹੁਣ ਸਾਲ ਦੇ ਪਹਿਲੇ ਦਿਨ ਤੋਂ ਹੀ ਸਘੱਰਸ਼ ਵਿਚ ਕੁੱਦਣ ਦਾ ਐਲਾਨ ਕਰ ਦਿੱਤਾ ਹੈ ਅਤੇ ਮੁਲਾਜ਼ਮ ਗਰੀਨ ਪਾਰਕ ਨੇੜੇ ਸੈਸ਼ਨ ਚੌਕ ਹੁਸ਼ਿਆਰਪੁਰ ਵਿਖੇ ਇਕੱਠੇ ਹੋ ਕੇ ਲਾਰਿਆ ਨਾਲ ਭਰੇ ਭਾਂਡੇ ਕੈਬਿਨਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਘਰ ਮੋੜਨ ਜਾਣਗੇ। ਇਸ ਮੌਕੇ ਤੇ ਦਿਲਬਾਗ ਸਿੰਘ, ਚੇਤਨ ਸ਼ਰਮਾ, ਅੰਕੁਰ ਸ਼ਰਮਾ, ਸੰਜੀਵ ਸ਼ਰਮਾ, ਸਰਬਜੀਤ, ਕੰਚਨ ਬਾਲਾ, ਵੰਦਨਾ, ਸੁਖਦੀਪ ਕੋਰ, ਦਵਿੰਦਰ ਕੋਰ, ਸਾਜ਼ਭਕ, ਨਡਾਸ, ਨਿਰਮਲਾ ਦੇਵੀ, ਡੋਜ਼ੲਹ, ਸੁਰਿੰਦਰ ਕੁਮਾਰ, ਰਕੇਸ਼ ਅਤੇ ਗੋਰਵ ਕੁਮਾਰ ਹਜਿਰ ਸਨ।

LEAVE A REPLY

Please enter your comment!
Please enter your name here