ਡਾ. ਰਣਜੀਤ ਸਿੰਘ ਨੇ ਸੰਭਾਲਿਆ ਸਿਵਲ ਸਰਜਨ ਦਾ ਅੱਹੁਦਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲੇ ਦੇ ਨਵ-ਨਿਯੁਕਤ ਸਿਵਲ ਸਰਜਨ ਵੱਜੋ ਡਾ ਰਣਜੀਤ ਸਿੰਘ ਨੇ ਅਹੁਦਾ ਸੰਭਾਲਦੇ ਹੋਏ ਜਿਲਾ ਵਾਸੀਆ ਨੂੰ ਨਵੇਂ ਸਾਲ ਦੀ ਆਮਦ ਤੇ ਵਧਾਈ ਦਿੰਦੇ ਹੋਏ ਆਪਣੀ ਅਤੇ ਜਿਲੇ ਦੀ ਪੂਰੀ ਟੀਮ ਵੱਲੋ ਯਕੀਨ ਦਿਵਾਉਦੇ ਹੋਏ ਚੰਗੀਆਂ ਸਿਹਤ ਸਹੂਲਤਾ ਇਮਨਦਾਰੀ ਅਤੇ ਬਿਨਾਂ ਕਿਸੇ ਭੇਦ-ਭਾਵ ਤੋ ਲੋਕਾਂ ਨੂੰ ਦੇਣ ਦਾ ਵਾਅਦਾ ਕੀਤਾ। ਲੋਕਾਂ ਨੂੰ ਸਰਕਾਰ ਵੱਲੋਂ ਚਲਾਈ ਜਾ ਰਹੀਆ ਸਕੀਮਾਂ ਅਤੇ ਪ੍ਰੋਗਰਾਮਾਂ ਦਾ ਪੂਰਾ ਲਾਭ ਦੇਣ ਦੀ ਆਸ ਪ੍ਰਗਟਾਈ ।

Advertisements

ਦਫਤਰ ਸਿਵਲ ਸਰਜਨ ਵਿਖੇ ਜਿਲੇ ਦੇ ਸਮੂਹ ਪ੍ਰੋਗਰਾਮ ਅਫਸਰ ਅਤੇ ਸਟਾਫ ਨੂੰ ਸਬੋਧਨ ਕਰਦੇ ਹੋਏ ਉਹਨਾਂ ਨੂੰ ਨਵੇ ਸਾਲ ਦਾ ਲੋਕਾਂ ਨੂੰ ਸੁਚਜੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੀ ਹਦਾਇਤ ਕੀਤੀ । ਇਹ ਵਰਨਣ ਯੋਗ ਹੈ ਡਾ ਰਣਜੀਤ ਸਿੰਘ ਪਹਿਲਾਂ ਵੀ ਇਸ ਜਿਲੇ ਵਿੱਚ ਆਪਣੀਆ ਸੇਵਾਵਾ ਨਿਭਾ ਚੁਕੇ ਹਨ ਅਤੇ ਹੁਣ ਜਿਲਾ ਗੁਰਦਾਸਪੁਰ ਤੋਂ ਪਦ ਉਨਤ ਹੋ ਕੇ ਆਏ ਹਨ । ਇਸ ਮੋਕੇ ਉਹਨਾਂ ਦੇ ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ, ਸੀਨੀਅਰ ਮੈਡੀਕਲ ਅਫਸਰ ਡਾ ਜਸਵਿੰਦਰ ਸਿੰਘ ਅਤੇ ਸਿਹਤ ਵਿਭਾਗ ਦਾ ਹੋਰ ਸਟਾਫ ਵੀ ਹਾਜਰ ਸੀ ।

LEAVE A REPLY

Please enter your comment!
Please enter your name here