ਪੰਛੀਆਂ ਦੀ ਮੌਤ ਦਾ ਰਹੱਸਮਈ ਸਿਲਸਿਲਾ ਜ਼ਾਰੀ, 627 ਹੋਰ ਪੰਛੀ ਮ੍ਰਤਕ ਮਿਲੇ, ਸੈਂਪਲ ਰਿਪੋਰਟ ਦਾ ਇੰਤਜਾਰ

ਤਲਵਾੜਾ (ਦ ਸਟੈਲਰ ਨਿਊਜ਼), ਰਿਪੋਰਟ: ਪ੍ਰਵੀਨ ਸੋਹਲ। ਪੌਂਗ ਡੈਮ ਜਲਗਾਹ ਵਿਖੇ ਪ੍ਰਵਾਸੀ ਪੰਛੀਆਂ ਦੀ ਰਹੱਸਮਈ ਮੌਤ ਦਾ ਸਿਲਸਿਲਾ ਜ਼ਾਰੀ ਹੈ। ਜੰਗਲੀ ਜੀਵ ਵਿਭਾਗ ਅਨੁਸਾਰ ਅੱਜ ਸ਼ਾਮ ਪੰਜ ਵਜੇ ਤੱਕ ਪੌਂਗ ਡੈਮ ਦੀ ਝੀਲ ਦੇ ਕੰਢਿਓਂ 627 ਦੇ ਕਰੀਬ ਹੋਰ ਮ੍ਰਤਕ ਪ੍ਰਵਾਸੀ ਪੰਛੀ ਮਿਲੇ ਹਨ। ਇੱਕ ਹਫ਼ਤਾ ਬੀਤ ਜਾਣ ਬਾਅਦ ਵੀ ਪ੍ਰਵਾਸੀ ਪੰਛੀਆਂ ਦੀ ਮੌਤ ਦਾ ਰਹੱਸ ਬਰਕਰਾਰ ਹੈ। ਹਿਮਾਚਲ ਪ੍ਰਦੇਸ਼ ਦੇ ਜੰਗਲੀ ਜੀਵ ਵਿਭਾਗ ਨੇ ਪੰਛੀਆਂ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਸੈਂਪਲ ਦੇਸ਼ ਦੀਆਂ ਵੱਖ-ਵੱਖ ਲੈਬੋਰੇਟਰੀਆਂ ਨੂੰ ਭੇਜ ਦਿੱਤੇ ਹਨ ਅਤੇ ਹੁਣ ਵਿਭਾਗ ਨੂੰ ਰਿਪੋਰਟਾਂ ਦਾ ਇੰਤਜ਼ਾਰ ਹੈ।ਹਿਮਾਚਲ ਪ੍ਰਦੇਸ਼ ਦੇ ਵਣ ਪ੍ਰਾਣੀ ਵਿਭਾਗ ਦੇ ਡੀਐਫਓ ਰਾਹੁਲ ਐਮ ਰਹਾਣੇ ਤੇ ਵਣ ਰੇਂਜ਼ ਅਫ਼ਸਰ ਸੇਵਾ ਸਿੰਘ ਨੇ ਦੱਸਿਆ ਕਿ ਪ੍ਰਵਾਸੀ ਪੰਛੀਆਂ ਦੀ ਮੌਤ ਦੇ ਕਾਰਨਾਂ ਦਾ ਸਹੀ ਪਤਾ ਲਗਾਉਣ ਲਈ ਸੈਂਪਲ ਦੇਸ਼ ਦੀਆਂ ਵੱਖ-ਵੱਖ ਲੈਬੋਰੇਟਰੀਆਂ ‘ਚ ਭੇਜੇ ਗਏ ਹਨ।

Advertisements

ਵਿਭਾਗ ਨੂੰ ਸ਼ੁਕਰਵਾਰ ਤੱਕ ਪੋਸਟਮਾਰਟਮ ਰਿਪੋਰਟ ਆਉਣ ਦਾ ਇੰਤਜ਼ਾਰ ਹੈ। ਉਹਨਾਂ ਦੱਸਿਆ ਕਿ ਅੱਜ ਵਣ ਰੇਜ਼ ਬੀਟ ਧਮੇਟਾ ਅਤੇ ਨਗਰੋਟਾ ਸੂਰੀਆਂ ਤੋਂ 122 ਤੇ 505 ਕੁੱਲ 627 ਪ੍ਰਵਾਸੀ ਪੰਛੀ ਮ੍ਰਤਕ ਮਿਲੇ ਹਨ। ਲੰਘੇ ਸਾਲ 29 ਦਸੰਬਰ ਤੋਂ ਲੈ ਕੇ ਹੁਣ ਤੱਕ ਕੁੱਲ 1800 ਦੇ ਕਰੀਬ ਪ੍ਰਵਾਸੀ ਪੰਛੀ ਮ੍ਰਤਕ ਪਾਏ ਗਏ ਹਨ। ਜ਼ਿਕਰਯੋਗ ਹੈ ਕਿ ਜ਼ਿਲਾ ਕਾਂਗੜਾ ਪ੍ਰਸ਼ਾਸਨ ਨੇ ਵੱਡੀ ਗਿਣਤੀ ‘ਚ ਮ੍ਰਤਕ ਪਾਏ ਗਏ ਪ੍ਰਵਾਸੀ ਪੰਛੀਆਂ ਦਾ ਸਖ਼ਤ ਨੋਟਿਸ ਲੈਂਦਿਆਂ ਪੌਂਗ ਡੈਮ ਦੀ ਝੀਲ ਦੇ 10 ਕਿਲੋਮੀਟਰ ਘੇਰੇ ਨੂੰ ‘ਅਲਰਟ ਜ਼ੋਨ’ ਐਲਾਨਿਆ ਹੋਇਆ ਹੈ।

LEAVE A REPLY

Please enter your comment!
Please enter your name here