ਹੀਰੋ ਮੋਟਰ ਨੇ ਸਿਵਿਲ ਹਸਪਤਾਲ ਨੂੰ ਭੇਂਟ ਕੀਤੀ ਬਾਇਕ ਐਂਬੂਲੇਂਸ ਅਤੇ ਪੀਪੀਈ ਕਿਟਾਂ, ਕੈਬਿਨੇਟ ਮੰਤਰੀ ਅਰੋੜਾ ਨੇ ਕੀਤੀ ਸਰਾਹਨਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੀਰੋ ਮੋਟਰ ਕਾਰਪੋਰੇਸ਼ਨ ਲਿਮਟਿਡ ਵੱਲੋ ਸੀ. ਐਸ. ਆਰ. ਗਤੀਵਿਧੀਆਂ ਤਹਿਤ ਮੋਟਰ ਸਾਈਕਲ ਐਂਬੂਲੈਸ ਅਤੇ ਕੋਰੋਨਾ ਵਾਰੀਅਰ ਲਈ 500 ਪੀ. ਪੀ. ਈ. ਕਿਟਸ ਕੈਬਨਿਟ ਮੰਤਰੀ ਪੰਜਾਬ ਸ਼ੁੰਦਰ ਸ਼ਾਮ ਅਰੋੜਾ ਰਾਂਹੀ ਸਿਵਲ ਹਸਪਤਾਲ ਨੂੰ ਭੇਂਟ ਕੀਤੀਆ ਗਈਆ । ਇਸ ਮੋਕੇ ਤੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਕੈਬਨਿਟ ਮੰਤਰੀ ਸ਼੍ਰੀ ਅਰੋੜਾ ਨੇ ਕਿਹਾ ਕਿ ਹੁਸ਼ਿਆਰਪੁਰ ਲਈ ਇਹ ਮਾਣ ਦੀ ਗੱਲ ਹੈ ਜਿਸ ਨੂੰ ਇਹ ਵਲੱਖਣ ਐਬੂਲੈਸ ਜਿਲੇ ਨੂੰ ਪ੍ਰਾਪਤ ਹੋਈ ਹੈ, ਜਿਸ ਨਾਲ ਸ਼ਹਿਰ ਦੀਆਂ ਛੋਟੀਆਂ ਗਲੀਆਂ ਵਿੱਚੋਂ ਐਮਰਜੈਸੀ ਸਮੇਂ ਮਰੀਜ ਨੂੰ ਲਿਆਉਣ ਆਸਾਨ ਹੋਵੇਗਾ ਅਤੇ ਇਸ ਨਾਲ ਕਈ ਕੀਮਤੀ ਜਿੰਦਗੀਆਂ ਨੂੰ ਬਚਾਇਆ ਜਾ ਸਕੇਗਾ ।

Advertisements

ਇਹ ਟੂ ਵੀਲਰ ਐਂਬੂਲੈਸ ਫਸਟ ਏਡ, ਐਕਸੀਜਨ ਸਲੰਡਰ, ਅੱਗ ਬਝਾਉ ਯੰਤਰ, ਸਾਇਰਨ ਸਮੇਤ ਜਰੂਰੀ ਐਮਰਜੈਸੀ ਦਵਾਈਆਂ ਨਾਲ ਲੈਸ ਹੋਵੇਗੀ ਜੋ ਐਮਰਜੈਸੀ ਦੇ ਪੂਰੇ ਪੈਰਾਮੀਟਰ ਪੂਰੇ ਕਰਦੀ ਹੈ। ਹੋਰ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਲੋੜਬੰਦ ਅਤੇ ਸਿਵਲ ਹਸਪਤਾਲ ਵਿੱਚ ਆਉਣ ਵਾਲੇ ਲੋਕਾਂ ਲਈ ਸਹੂਲਤਾਂ ਵਿੱਚ ਵਾਧਾ ਕਰਦੇ ਹੋਏ ਮਾਨਯੋਗ ਮੁੱਖ ਮੰਤਰੀ ਪੰਜਾਬ ਆਉਣ ਵਾਲੇ ਸਮੇ ਵਿੱਚ ਸਰਕਾਰੀ ਮੈਡੀਕਲ ਕਾਲਜ, ਕੈਂਸਰ ਹਸਪਤਾਲ ਬਣਾਉਣ ਜਾ ਰਹੇ ਹਨ ਜਿਸ ਨਾਲ ਸਿਵਲ ਹਸਪਤਾਲ ਵਿੱਚ ਦਾਖਿਲ ਮਰੀਜਾਂ ਲਈ ਬੈਡ ਦੀ ਗਿਣਤੀ ਵੀ ਵੱਧ ਜਾਵੇਗੀ ।ਕੋਰੋਨਾ ਕਾਲ ਵਿੱਚ ਸਿਵਲ ਹਸਪਤਾਲ ਦੀ ਟੀਮ ਨੇ ਸੈਪਲੰਿਗ, ਕੇਸ ਟਰੇਸਿੰਗ ਅਤੇ ਮਰੀਜਾਂ ਦੀ ਦੇਖ ਭਾਲ ਵਿੱਚ ਬਹੁਤ ਸ਼ਲਾਘਾ ਯੋਗ ਕੰਮ ਕੀਤਾ ਹੈ।

ਸਿਵਲ ਸਰਜਨ ਡਾ ਰਣਜੀਤ ਸਿੰਘ ਨੇ ਹੀਰੋ ਮੋਟਰ ਕਾਰਪੋ ਅਤੇ ਡੀ. ਵੀ ਮੋਟਰ ਵਾਲਿਆ ਦਾ ਧੰਨਵਾਦ ਕਰਦੇ ਹੋਏ ਕਿਹਾ ਇਹ ਟੂ ਵੀਲਰ ਐਬੂਲੈਸ ਸ਼ਹਿਰੀ ਖੇਤਰ ਦੇ ਭੀੜ ਅਤੇ ਤੰਗ ਗਲੀਆੰ ਵਾਲੇ ਮਰੀਜਾਂ ਨੂੰ ਸਮੇ ਸਿਰ ਮੈਡੀਕਲ ਹੈਲਪ ਅਤੇ ਸ਼ਹਿਰ ਦੇ ਉਚੇਰੀ ਸਿਹਤ ਸੰਸਥਾਂ ਵਿੱਚ ਰੈਫਰ ਕਰਨ ਲਈ ਸਹਾਈ ਹੋਣਗੇ ਅਤੇ ਇਸ ਐਬੂਲੈਸ ਨੂੰ ਚਲਾਉਣ ਲਈ ਅਤੇ ਰੱਖ ਰੱਖਾਵ ਲਈ ਸਿਵਲ ਹਸਪਤਾਲ ਦੇ ਅਮਲੇ ਨੂੰ ਸਿਖਲਾਈ ਦਿੱਤੀ ਜਾਵੇਗੀ। ਇਸ ਮੋਕੇ ਇਮੰਪਰੂਮੈਟ ਟ੍ਰਰੱਸਟ ਦੇ ਚੈਅਰਮੈਨ ਰਕੇਸ਼ ਮਰਵਾਹਾ , ਡਿਪਟੀ ਮੈਡੀਕਲ ਕਮਿਸ਼ਨਰ ਡਾ ਹਰਬੰਸ ਕੋਰ , ਡਾ ਲਖਵੀਰ ਸਿੰਘ ਜਿਲਾ ਸਿਹਤ ਅਫਸਰ , ਜਿਲਾ ਪਰਿਵਾਰ ਭਲਾਈ ਅਫਸਰ ਡਾ ਅਰੁਣ ਵਰਮਾ , ਡਾ ਜਸਵਿੰਦਰ ਸਿੰਘ ਇ. ਸਿਵਲ ਹਸਪਤਾਲ ਹੁਸ਼ਿਆਰਪੁਰ ਅਤੇ ਡਾ ਸਵਾਤੀ, ਸਹਾਇਕ ਮਨੇਜਰ ਡਾ ਸ਼ਿਪਰਾ ਧੀਮਾਨ ਤੋ ਇਲਾਵਾ ਹੀਰੋ ਮੋਟਰ ਤੋ ਸ੍ਰੀ ਅਸ਼ੀਸ ਰਾਠੀ , ਦੀਪਕ ਰਾਜਪੂਤ , ਡੀ. ਵੀ. ਮੋਟਰ ਤੋ ਦਿਨੇਸ਼ ਕੋਸ਼ਿਲ , ਨਰੇਸ਼ ਚੱਡਾ , ਰਜਿੰਦਰ ਠਾਕਰ , ਚੀਫ ਫਾਰਮਾਸਿਸਟ ਜਤਿੰਦਰਪਾਲ ਸਿੰਘ ਆਦਿ ਹਾਜਰ ਸਨ ।

LEAVE A REPLY

Please enter your comment!
Please enter your name here