ਸਾਡੀਆਂ ਧੀਆਂ ਸਾਡੀ ਸ਼ਾਨ: ਸਾਡੇ ਕੁੱਲ ਦਾ ਇਹ ਨਿਸ਼ਾਨ, ਬੇਟਾ-ਬੇਟੀ ਇਕ ਸਮਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਾਡੀਆਂ ਧੀਆਂ, ਸ਼ਾਡੀ ਸ਼ਾਨ, ਸ਼ਾਡੇ ਕੁੱਲ ਦਾ ਇਹ ਨਿਸ਼ਾਨ। ਬੇਟਾ ਬੇਟੀ ਇਕ ਸਮਾਨ  ਵਿਸ਼ੇ ਨੂੰ ਸਮਰਪਿੱਤ ਸਿਹਤ ਵਿਭਾਗ ਵੱਲੋ ਧੀਆਂ ਦੀ ਲੋਹੜੀ ਸਬੰਧੀ ਜਿਲਾਂ ਹਸਪਤਾਲ ਵਿਖੇ ਸਿਵਲ ਸਰਜਨ ਪ੍ਰਧਾਨਗੀ ਹੇਠ ਧੀਆਂ ਦੀ ਲੋਹੜੀ ਮਨਾ ਕੇ ਇਕ ਸਮਾਗਮ ਦੋਰਾਨ 12 ਨਵਜਾਤ ਬੱਚੀਆ ਨੂੰ ਸਨਮਾਨਿਕ ਕੀਤਾ ਗਿਆ। ਇਸ ਮੋਕੇ ਸਿਵਲ ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ, ਜਿਲਾਂ ਪਰਿਵਾਰ ਭਲਾਈ ਅਫਸਰ ਡਾ. ਅਰੁਣ ਵਰਮਾਂ, ਜਿਲਾ ਸਿਹਤ ਅਫਸਰ ਡਾ ਲਖਵੀਰ ਸਿੰਘ, ਸੀਨੀਅਰ ਮੈਡੀਕਲ ਅਫਸਰ ਇ. ਸਿਵਲ ਹਸਪਤਾਲ ਡਾ ਜਸਵਿੰਦਰ ਸਿੰਘ ਅਤੇ ਸਵਾਤੀ, ਡਾ ਸ਼ਿਪਰਾਂ ਧੀਮਾਨ ,ਚੀਫ ਫਾਰਮੇਸੀ ਅਫਸਰ ਜਤਿੰਦਰ ਪਾਲ ਸਿੰਘ, ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਲਾਇਨ ਕਲੱਬ ਵੱਲੋ ਵਿਜੈ ਅਰੋੜਾਂ, ਪ੍ਰਿੰਸੀਪਲ ਤ੍ਰਿਸ਼ਲਾ, ਰਾਜਵਿੰਦਰ ਕੋਰ ਐਲ. ਐਚ. ਵੀ., ਅਭੈ ਮੋਹਨ ਸ਼ਰਮਾਂ, ਕੇਵਲ ਕ੍ਰਿਸ਼ਨ, ਅਨਦੀਪ ਸਿੰਘ, ਹਰਰੂਪ ਕੁਮਾਰ ਮਾਸ ਮੀਡੀਆ ਵਿੰਗ ਵੱਲੋ ਗੁਰਵਿੰਦਰ ਸ਼ਾਨੇ।

Advertisements

ਲੋਹੜੀ ਸਮਾਗਮ ਮੋਕੇ ਹਾਜਰੀਨ ਨੂੰ ਸਬੋਧਨ ਕਰਦਿਆ ਡਾ ਰਣਜੀਤ ਸਿੰਘ ਨੇ  ਜਿਲੇ ਵਾਸੀਆ ਨੂੰ ਲੋਹੜੀ ਦੀ ਮੁਬਾਰਿਕਬਾਦ ਦਿੰਦੇ ਹੋਏ ਕਿਹਾ ਕਿ ਅੱਜ ਨਵਜਾਤ ਬੱਚੀਆਂ ਦਾ ਲੋਹੜੀ ਮਨਾ ਕੇ ਸਮਾਜ ਨੂੰ ਬੇਟੀ ਦੀ ਮਹੱਤਤਾ ਬਾਰੇ ਜਾਣ ਕਰਵਾਉਣਾ ਹੈ ਅਤੇ ਲੜਕੀਆਂ ਦੀ ਘਾਟ ਕਾਰਨ ਸਮਾਜ ਵਿੱਚ ਫੈਲਿਆ  ਸਤੁੰਲਨ ਅਤੇ ਬਰਾਈਆ ਨੂੰ ਦੂਰ ਕਰਨ ਲਈ ਬੇਟੀ ਨੂੰ ਪਰਿਵਾਰ ਦਾ ਅਹਿਮ ਹਿੱਸਾ ਬਣਾਉਣਾ ਬਹੁਤ ਜਰੂਰੀ ਹੈ । ਸਮਾਜਿਕ ਬੁਰਾਈਆ ਜਿਵੇ ਦਾਜ , ਅਨਪੜਤਾ ਕਾਰਨ ਪਹਿਲੇ ਸਮੇ ਵਿੱਚ ਲੋਕ ਲੜਕੀਆਂ ਨੂੰ ਪਰਿਵਾਰ ਵਿੱਚ ਸਨਮਾਨ ਨਹੀ ਦਿੰਦੇ ਸਨ,  ਪਰ ਅੱਜ ਦੇ ਸਮੇ ਵਿੱਚ ਲ਼ੜਕੀਆਂ ਪੜ ਲਿਖ ਕੇ ਉਚੇ ਪੱਧਰ ਤੇ ਬਿਰਾਜਮਾਨ ਹਨ ਤੇ  ਬੇਟਾ ਬੇਟੀ ਇਕ ਸਮਾਨ ਹਨ , ਅਤੇ ਲਿੰਗ ਅਨੁਪਾਤ ਦੇ ਸਧਾਰ ਲਈ ਸਿਹਤ ਮਹਿਕਮਾ ਤੱਤ ਪਰ ਹੈ ।

ਇਸ ਮੋਕੇ ਡਾ ਅਰੁਣ ਵਰਮਾਂ ਨੇ ਦੱਸਿਆ ਕਿ ਲਿੰਗ ਅਨੁਪਾਤ ਦੇ ਸੁਧਾਰ ਲਈ ਸਰਕਾਰ ਵੱਲੋ ਪੀ.ਸੀ. ਐਡ. ਪੀ. ਐਨ. ਡੀ. ਟੀ. ਐਕਟ ਨੂੰ ਜਿਲੇ ਵਿੱਚ ਪੂਰੀ ਤਰਾਂ ਲਾਗੂ ਕੀਤਾ ਗਿਆ ਹੈ ਅਤੇ ਲਿੰਗ ਜਾਂਚ ਨੂੰ ਅਪਰਾਧ ਘੋਸ਼ਿਤ ਕੀਤਾ ਗਿਆ ਹੈ । ਸਮਾਜ ਵਿੱਚ ਲੜਕੀਆਂ ਦਾ ਰੁਤਬਾ ਬਰਕਰਾਰ ਰੱਖਣ ਲਈ ਸਿਹਤ ਵਿਭਾਗ ਵੱਲੋ ਕੰਜਕਾਂ ਦੀ ਸਾਭ ਸਕੀਮ ਤਹਿਤ 5 ਸਾਲ ਤੱਕ ਦੀਆਂ ਸਾਰੀਆਂ ਬੱਚੀਆਂ ਦਾ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁੱਫਤ ਇਲਾਜ ਦੀ ਸਹੂਲਤ ਹੈ । 

LEAVE A REPLY

Please enter your comment!
Please enter your name here