ਡਿਪਟੀ ਕਮਿਸ਼ਨਰ ਨੇ ਕੋਵਿਡ-19 ਦੌਰਾਨ ਪੰਜਾਬ ਪਰਤੇ ਐਨ.ਆਰ.ਆਈਜ਼ ਨੂੰ ਪਾਸੋਪਰਟ ਜਲਦ ਤੋਂ ਜਲਦ ਪ੍ਰਾਪਤ ਕਰਨ ਦੀ ਕੀਤੀ ਅਪੀਲ

ਜਲੰਧਰ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੌਰਾਨ ਵਿਦੇਸ਼ਾਂ ਤੋਂ ਪੰਜਾਬ ਪਰਤੇ ਐਨ.ਆਰ.ਆਈਜ਼ ਦੇ ਪਾਸੋਪਰਟ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਮ੍ਹਾ ਕੀਤੇ ਗਏ ਸਨ ਅਤੇ ਬਹੁਤ ਸਾਰੇ ਐਨ.ਆਰ.ਆਈਜ਼ ਵਲੋਂ ਆਪਣੇ ਪਾਸਪੋਰਟ ਦਫ਼ਤਰ ਵਾਪਿਸ ਕਰ ਲਏ ਗਏ ਹਨ ਪਰ ਅਜੇ ਵੀ 500 ਦੇ ਕਰੀਬ ਪਾਸਪੋਰਟ ਨਗਰ ਨਿਗਮ ਦਫ਼ਤਰ ਕੰਪਨੀ ਬਾਗ਼ ਜਲੰਧਰ ਪਾਸ ਪਏ ਹੋਏ ਹਨ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਐਨ.ਆਰ.ਆਈਜ਼ ਨੂੰ ਅਪਣੇ ਪਾਸਪੋਰਟ ਵਾਪਿਸ ਲੈਣ ਲਈ ਟੈਲੀਫੋਨ ਅਤੇ ਪੱਤਰਾਂ ਰਾਹੀਂ ਸੂਚਨਾ ਦਿੱਤੀ ਜਾ ਚੁੱਕੀ ਹੈ।  ਉਨ੍ਹਾਂ ਪਾਸਪੋਰਟ ਧਾਰਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਾਸਪੋਰਟ ਜਲਦ ਤੋਂ ਜਲਦ ਨਗਰ ਨਿਗਮ ਦਫ਼ਤਰ ਕੰਪਨੀ ਬਾਗ਼ ਚੌਕ,ਜਲੰਧਰ ਪਾਸੋਂ ਪ੍ਰਾਪਤ ਕਰਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਟੈਲੀਫੋਨ ਨੰਬਰ  0181-5051124 ’ਤੇ ਸੰਪਰਕ ਕੀਤਾ ਜਾ ਸਕਦਾ।

Advertisements

LEAVE A REPLY

Please enter your comment!
Please enter your name here