ਨਗਰ ਨਿਗਮ ਵੱਲੋਂ ਵੱਖ-ਵੱਖ ਕਮਰਸ਼ੀਅਲ ਇਲਾਕੀਆ ਵਿੱਚ ਨਾਇਟ ਸਵਿਪਿੰਗ ਰਾਹੀਂ ਸ਼ਹਿਰ ਨੂੰ ਸਾਫ ਸੁਥੱਰਾ ਰੱਖਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਪੰਚਾਲ, ਆਈ.ਏ.ਐਸ.ਜੀ ਨੇ ਜਾਣਕਾਰੀ ਦਿੰਦਿਆ ਦੱਸਿਆਕਿ ਸਵੱਛ ਸਰਵੇਖਣ-2021 ਵਿੱਚ ਚੰਗੀ ਰੈਕਿੰਗ ਲਈਨਗਰ ਨਿਗਮ ਵੱਲੋਂ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਦਿਨ ਦੇ ਸਮੇਂ ਬਜਾਰਾ ਵਿੱਚ ਭੀੜ ਹੋਣ ਕਾਰਨ ਸਫਾਈ ਕਰਨੀ ਮੁਸ਼ਕਿਲ ਹੁੰਦੀ ਹੈ। ਇਸ ਲਈ ਇਸ ਸਬੰਧੀ ਮੀਟਿੰਗ ਕੀਤੀ ਗਈ, ਜਿਸ ਵਿੱਚ ਨਗਰ ਨਿਗਮ ਦੀਸੈਨੇਟਰੀ ਬ੍ਰਾਂਚ ਵੱਲੋਂਨਾਇਟ ਸਵਿਪਿੰਗ ਕਰਨ ਦਾ ਸੁਝਾਅ ਦਿੱਤਾ ਗਿਆ ਅਤੇਇਸ ਵਿੱਚ ਸ਼ਹਿਰ ਦੇ ਕਮਰਸ਼ੀਅਲ ਇਲਾਕਿਆਂ ਵਿੱਚ ਲੋਕਾ, ਦੁਕਾਨਦਾਰਾਂ ਅਤੇ ਸਵੇਰੇ ਸੈਰ ਕਰਨ ਵਾਲੀਆਂ ਦੀ ਸਹੁਲਤ ਲਈ ਰਾਤ ਦੇ ਸਮੇਂ ਨਾਈਟ ਸਵਿਪਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਨਗਰ ਨਿਗਮ ਉੱਤੇ ਵਾਧੂ ਭਾਰ ਨਾ ਪਾਉਂਦੇ ਹੋਏ ਮੌਜੂਦਾ ਚੀਫ ਸੈਨੇਟਰੀ ਇੰਸਪੈਕਟਰ,ਸੈਨੇਟਰੀ ਇੰਸਪੈਕਟਰ ਅਤੇ ਸੁਪਰਵਾਇਜਰ ਆਪਣੇ ਸਫਾਈ ਕਰਮਚਾਰੀਆਂ ਦੁਆਰਾ ਸਫਾਈ ਨਿਅਮਤ ਤੌਰ ਤੇ ਕਰਵਾ ਰਹੇ ਹਨ।

Advertisements

ਇਸ ਦੀ ਸ਼ੁਰੂਆਤ ਕਮਰਸ਼ੀਅਲ ਇਲਾਕਿਆਂ ਤੋਂ ਕੀਤੀ ਗਈ ਹੈ ਇਸ ਤੋਂ ਬਾਅਦ ਮੇਨ ਰੋੜ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਵੀ ਨਾਇਟ ਸਵੀਪਿੰਗ ਕਰਵਾਉਣ ਦੀ ਯੋਜਨਾ ਹੈ। ਇਸ ਦੇ ਨਾਲ ਹੀ ਕਮਿਸ਼ਨਰ ਨਗਰ ਨਿਗਮ ਵੱਲੋਂਦੁਕਾਨਦਾਰਾਂ ਨੂੰ ਅਪੀਲ ਕੀਤੀ ਗਈਕਿ ਕਿ ਉਹ ਨਗਰ ਨਿਗਮ ਦਾ ਸਹਿਯੋਗ ਕਰਨ ਅਤੇ ਆਪਣਾ ਕੂੜਾ ਆਲੇ-ਦੁਆਲੇ ਨਾ ਸੁਟੱਦੇ ਹੋਏ ਸਿਰਫ ਆਪਣੇ ਸਫਾਈ ਕਰਮਚਾਰੀ ਨੂੰ ਹੀ ਦੇਣ ਤਾਂ ਜੋ ਸ਼ਹਿਰ ਨੂੰ ਸਾਫ ਸੁਧੱਰਾ ਰੱਖਿਆ ਜਾ ਸਕੇ।ਇਸ ਮੋਕੇ ਤੇ ਚੀਫ ਸੈਨੇਟਰੀ ਇੰਸਪੈਕਟਰ ਰਾਕੇਸ਼ ਮਰਵਾਹਾ, ਸੈਨੇਟਰੀ ਇਸੰਪੈਕਟਰ ਸੰਜੀਵ ਕੁਮਾਰ, ਜਨਕ ਰਾਜ ਅਤੇ ਰਾਜੇਸ਼ ਕੁਮਾਰ ਤੋਂ ਇਲਾਵਾ ਐਮ.ਆਈ.ਐਸ.ਐਕਸਪਰਟ ਗੌਰਵ ਸ਼ਰਮਾ, ਡੀ.ਈ.ਓ ਗੌਰਵ ਹਮਰੋਲ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here