ਭਾਰਤੀ ਕਿਸਾਨ ਯੂਨੀਅਨ ਸਪੋਰਟਸ ਵਿੰਗ ਫਿਰੋਜ਼ਪੁਰ ਵੱਲੋਂ ਕਿਸਾਨੀ ਸੰਘਰਸ਼ ਲਈ ਮਾਲੀ ਮਦਦ ਦਾ ਐਲਾਨ

ਫ਼ਿਰੋਜ਼ਪੁਰ (ਦ ਸਟੈਲਰ ਨਿਊਜ਼)। ਭਾਰਤੀ ਕਿਸਾਨ ਯੂਨੀਅਨ ਸਪੋਰਟਸ ਵਿੰਗ ਫ਼ਿਰੋਜ਼ਪੁਰ ਨੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਇਕ ਪ੍ਰਭਾਵਸ਼ਾਲੀ ਇਕਤਰਤਾ ਜਿਸ ਵਿੱਚ ਸੰਸਥਾ ਦੇ ਅਹੁਦੇਦਾਰ ਅਤੇ ਖਿਡਾਰੀਆਂ ਨੇ ਹਿੱਸਾ ਲਿਆ ਕਰ ਕੇ ਐਲਾਨ ਕੀਤਾ ਕਿ ਭਾਰਤੀ ਕਿਸਾਨ ਯੂਨੀਅਨ ਸਪੋਰਟਸ ਵਿੰਗ ਫ਼ਿਰੋਜ਼ਪੁਰ ਹਰ ਤਰ੍ਹਾਂ ਨਾਲ ਕਿਸਾਨਾਂ ਦੇ ਨਾਲ ਖੜ੍ਹਾ ਹੈ ਅਤੇ ਆਉਣ ਵਾਲੀ ਛੱਬੀ ਜਨਵਰੀ ਨੂੰ ਹੋਣ ਵਾਲੀ ਟਰੈਕਟਰ ਰੈਲੀ ਵਿੱਚ ਇਹ ਸੰਸਥਾ ਵੱਧ ਚਡ਼੍ਹ ਕੇ ਯੋਗਦਾਨ ਪਾਏਗੀ ਇਸ ਦੌਰਾਨ ਸੰਸਥਾ ਦੇ ਕਨਵੀਨਰ ਬਲਦੇਵ ਸਿੰਘ ਭੁੱਲਰ ਸਰਪ੍ਰਸਤ ਬਲਵੰਤ ਸਿੰਘ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਨਾਲ ਜੁੜੇ ਹੋਏ ਹਨ ਅਤੇ ਸੰਘਰਸ਼ ਦੇ ਪ੍ਰਤੀ ਬਹੁਤ ਸੰਜੀਦਾ ਹਨ ਨੇ ਪਹਿਲਾਂ ਵੀ ਇਸ ਸੰਘਰਸ਼ ਪ੍ਰਤੀ ਉਨ੍ਹਾਂ ਵੱਲੋਂ ਵੱਡਾ ਯੋਗਦਾਨ ਪਾਇਆ ਗਿਆ ਹੈ ਜਿਸ ਵਿੱਚ ਮਾਲੀ ਮਦਦ ਵੀ ਸ਼ਾਮਿਲ ਹੈ ਅਤੇ ਉਸ ਨੂੰ ਹੀ ਅੱਗੇ ਵਧਾਉਂਦੇ ਹੋਏ ਹੁਣ ਉਨ੍ਹਾਂ ਵੱਲੋਂ ਸੰਸਥਾ ਦੇ ਸੀਨੀਅਰ ਅਹੁਦੇਦਾਰਾਂ ਬਲਵੰਤ ਸਿੰਘ, ਜਸਵਿੰਦਰ ਸਿੰਘ ਅਤੇ ਸਰਦਾਰ ਪਲਵਿੰਦਰਪਾਲ ਸਿੰਘ ਦੀ ਮੌਜੂਦਗੀ ਵਿਚ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਨੂੰ ਕਿਸਾਨ ਯੂਨੀਅਨ ਸਪੋਰਟਸ ਵਿੰਗ ਫਿਰੋਜ਼ਪੁਰ ਵੱਲੋਂ ਇਕੱਤੀ ਹਜਾਰ ਰੁਪਏ ਦਾ ਚੈੱਕ ਕਿਸਾਨੀ ਅੰਦੋਲਨ ਲਈ ਦਿੱਤਾ ਗਿਆ

Advertisements

ਇਸ ਮੌਕੇ ਸਤਨਾਮ ਸਿੰਘ ਮਹਿਮਾ ਹਰਪ੍ਰੀਤ ਸਿੰਘ ਜਗਤਾਰ ਸਿੰਘ ਗੁਲਾਮੀ ਵਾਲਾ ਹਾਜ਼ਰ ਸਨ ਇਸ ਮੌਕੇ ਸੰਸਥਾ ਦੇ ਸੀਨੀਅਰ ਮੈਂਬਰ ਜਸਵਿੰਦਰ ਸਿੰਘ ਲੈਕਚਰਾਰ ਅਤੇ ਪਲਵਿੰਦਰ ਪਾਲ ਸਿੰਘ ਵੀ ਹਾਜ਼ਰ ਸਨ ਇੱਥੇ ਇਹ ਵੀ ਦੱਸਣਯੋਗ ਹੈ ਕਿ ਬਲਦੇਵ ਸਿੰਘ ਭੁੱਲਰ ਜੋ ਕਿ ਜੱਜ ਦੀ ਸੇਵਾ ਨਿਭਾ ਰਹੇ ਸੀ ਨੇ ਇਨ੍ਹਾਂ ਕਾਲੇ ਕਾਨੂੰਨਾਂ ਖ਼ਿਲਾਫ਼ ਆਪਣੇ ਉਹਦੇ ਤੋਂ ਵੀ ਅਸਤੀਫਾ ਦਿੱਤਾ ਹੈ ਇਸ ਮੌਕੇ ਗੁਰਨੈਬ ਸਿੰਘ ਬਰਾੜ ਫਾਰਮਰ ਮੈਂਬਰ ਐਗਰੀਕਲਚਰ ਕੋਸਟ ਐਂਡ ਪ੍ਰਾਈਸਿਜ਼ ਕਮਿਸ਼ਨ ਭਾਰਤ ਸਰਕਾਰ ਅਤੇ ਬਲਵੀਰ ਸਿੰਘ ਬੂਹ ਵਾਈਸ ਪ੍ਰਧਾਨ ਆਲ ਇੰਡੀਆ ਟਰਾਂਸਪੋਰਟ ਯੂਨੀਅਨ ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿੱਚ ਪਹੁੰਚੇ ਇਥੇ ਦੱਸਣਯੋਗ ਹੈ ਕਿ ਜਿੱਥੇ ਕੇਂਦਰ ਸਰਕਾਰ ਦੇ ਤਿੰਨ ਕਾਲੇ ਕਾਨੂੰਨ ਇਸ ਵੇਲੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਅਤੇ ਅਤੇ ਲਗਭਗ ਪਿਛਲੇ ਦੋ ਮਹੀਨੇ ਤੋਂ ਕਿਸਾਨ ਦਿੱਲੀ ਕੜਕਵੀਂ ਠੰਢ ਵਿੱਚ ਧਰਨਾ ਦੇ ਰਹੇ ਹਨ ਜਿਸ ਦੇ ਚਲਦਿਆਂ ਸੌ ਤੋਂ ਵੱਧ ਕਿਸਾਨ ਇਸ ਸੰਘਰਸ਼ ਵਿੱਚ ਆਪਣੀਆਂ ਕੀਮਤੀ ਜਾਨਾਂ ਗੁਆ ਚੁੱਕੇ ਹਨ। ਭਾਰਤੀ ਕਿਸਾਨ ਯੂਨੀਅਨ ਸਪੋਰਟਸ ਵਿੰਗ ਦੇ ਕਨਵੀਨਰ ਸਰਦਾਰ ਬਲਦੇਵ ਸਿੰਘ ਭੁੱਲਰ ਸੁਧਾਰ ਬਲਵੰਤ ਸਿੰਘ ਜਸਵਿੰਦਰ ਜੱਸੀ ਅਤੇ ਪਲਵਿੰਦਰ ਪਾਲ ਸਿੰਘ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਸਪੋਰਟਸ ਵਿੰਗ ਫਿਰੋਜ਼ਪੁਰ 26 ਜਨਵਰੀ ਨੂੰ ਹੋਣ ਵਾਲੀ ਟਰੈਕਟਰ ਰੈਲੀ ਵਿਚ ਵੱਧ ਚਡ਼੍ਹ ਕੇ ਹਿੱਸਾ ਲਏਗਾ ਅਤੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਤਕ ਚੈਨ ਨਾਲ ਨਹੀਂ ਬੈਠੇਗਾ

ਉਨ੍ਹਾਂ ਅੱਗੇ ਕਿਹਾ ਕਿ ਇਹ ਕਾਲੇ ਕਾਨੂੰਨ ਕਿਸਾਨੀ ਨੂੰ ਬਰਬਾਦ ਕਰਨ ਵਾਲੇ ਹਨ ਅਤੇ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਇਨ੍ਹਾਂ ਨੂੰ ਤੁਰੰਤ ਰੱਦ ਕਰੇ ਉਨ੍ਹਾਂ ਸਰਕਾਰ ਅਤੇ ਹਾਕਮਾਂ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਸਰਕਾਰ ਕੁਝ ਗਿਣੇ ਚੁਣੇ ਉਦਯੋਗਪਤੀਆਂ ਦੇ ਹੱਥਾਂ ਵਿੱਚ ਖੇਡ ਰਹੀ ਹੈ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਦੇਸ਼ ਨੂੰ ਵੇਚਣਾ ਚਾਹੁੰਦੀ ਹੈ ਜਿਸ ਨਾਲ ਕਿ ਆਮ ਕਿਸਾਨ ਅਤੇ ਮਜ਼ਦੂਰ ਅਤੇ ਆਮ ਹਰ ਵਰਗ ਖ਼ਤਮ ਹੋ ਜਾਏਗਾ ਉਨ੍ਹਾਂ ਆਮ ਸਮਾਜ ਨੂੰ ਜੋ ਕਿ ਕਿਸਾਨੀ ਨਾਲ ਨਹੀਂ ਵੀ ਜੁੜੇ ਹੋਏ ਉਨ੍ਹਾਂ ਨੂੰ ਵੀ ਸੁਚੇਤ ਕੀਤਾ ਕਿ ਜੋ ਅੱਜ ਤੁਹਾਨੂੰ ਘਰ ਵਿੱਚ ਰੋਟੀ ਦੀ ਥਾਲੀ ਕੋਈ ਵੀਹ ਜਾਂ ਤੀਹ ਰੁਪਏ ਦੀ ਪੈਂਦੀ ਹੈ ਉਹ ਇਨ੍ਹਾਂ ਕਾਨੂੰਨਾਂ ਜੇ ਲਾਗੂ ਹੋਣ ਤੋਂ ਬਾਅਦ ਪੰਜ ਸੌ ਰੁਪਏ ਦੀ ਪਏਗੀ ਉਨ੍ਹਾਂ ਸਮਾਜ ਦੇ ਹਰ ਵਰਗ ਨੂੰ ਇਸ ਸੰਘਰਸ਼ ਨਾਲ ਜੁੜਨ ਦੀ ਪੁਰਜ਼ੋਰ ਅਪੀਲ ਕੀਤੀ ਉਨ੍ਹਾਂ ਕਿਹਾ ਭਾਰਤੀ ਕਿਸਾਨ ਯੂਨੀਅਨ ਸਪੋਰਟਸ ਵਿੰਗ ਫਿਰੋਜ਼ਪੁਰ ਦਾ ਮੁੱਖ ਮੰਤਵ ਇਹਨਾ ਕਾਲੇ ਕਨੂ੍ੰਨਾ ਨੂੰ ਰੱਦ ਕਰਨ ਲਈ ਹਰ ਸੰਭਵ ਉਪਰਾਲੇ ਅਤੇ ਯੋਗਦਾਨ ਦੇਣਾ ਹੈ ਇੱਥੇ ਇਹ ਵੀ ਦੱਸਣਯੋਗ ਹੈ ਕਿ ਸਰਦਾਰ ਬਲਦੇਵ ਸਿੰਘ ਭੁੱਲਰ ਨੇ ਕਾਲੇ ਕਨੂੰਨਾ ਖ਼ਿਲਾਫ਼ ਆਪਣੇ ਅਹੁਦੇ ਤੋਂ ਜੋ ਕਿ ਉਹ ਜੱਜ ਦੀਆਂ ਸੇਵਾਵਾਂ ਨਿਭਾ ਰਹੇ ਸੀ ਤੋਂ ਅਸਤੀਫਾ ਦਿੱਤਾ ਹੈ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਪੋਰਟਸ ਵਿੰਗ ਦੇ ਸੀਨੀਅਰ ਮੈਂਬਰ ਜਸਵਿੰਦਰ ਜੱਸੀ ਅਤੇ ਪਲਵਿੰਦਰ ਸਿੰਘ ਪਾਲੀ ਨੇ ਕਿਹਾ ਕਿ ਉਹ ਉਦੋਂ ਤਕ ਕਿਸਾਨਾਂ ਦੇ ਨਾਲ ਰਹਿਣਗੇ ਜਦੋਂ ਤਕ ਕਿ ਕੇਂਦਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਕਰਦਾ ਉਨ੍ਹਾਂ ਇਹ ਵੀ ਕਿਹਾ ਕਿ ਆਮ ਜਨਤਾ ਅਤੇ ਹਰ ਵਰਗ ਨੂੰ ਕਿਸਾਨਾਂ ਨਾਲ ਖੜ੍ਹਨਾ ਚਾਹੀਦਾ ਹੈ ਕਿਉਂ ਜੋ  ਆਉਣ ਵਾਲੇ ਸਮੇਂ ਵਿੱਚ ਇਹ ਕਾਲੇ ਕਾਨੂੰਨ ਹਰ ਤਬਕੇ ਤੇ ਅਸਰ ਪਾਉਣਗੇ ਅਤੇ ਸਾਰਾ ਕੁਝ  ਵੱਡੀਆਂ ਮੁੱਠੀ ਭਰ ਕੰਪਨੀਆਂ ਦੇ ਹੱਥ ਵਿੱਚ ਚਲਾ ਜਾਏਗਾ ਇਸ ਮੌਕੇ ਕੋਚ ਨਵਦੀਪ ਸਿੰਘ, ਕੋਚ ਗਗਨ, ਕੋਚ ਵਿਕਾਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜ਼ਰ ਸਨ।

ਖਿਡਾਰੀਆਂ ਨੇ ਕਿਹਾ ਕਿ ਇਹ ਕਾਨੂੰਨ ਆਉਣ ਵਾਲੇ ਸਮੇਂ ਵਿਚ ਸਾਰੀ ਅਰਥਵਿਵਸਥਾ ਵਿਗਾੜ ਕੇ ਰੱਖ ਦੇਣਗੇ ਅਤੇ ਭਾਰਤ ਹੋਰ ਨਿਚਲੇ ਪੱਧਰ ਤੇ ਚਲਾ ਜਾਵੇਗਾ ਪੰਜਾਬ ਵਾਸਤੇ ਉਨ੍ਹਾਂ ਕਿਹਾ ਕਿ ਇਹ ਕਾਨੂੰਨ ਇੱਕ  ਜ਼ਹਿਰ ਹਨ ਅਤੇ ਜੇ ਇਹ ਕਾਨੂੰਨ ਲਾਗੂ ਹੋਏ ਤਾਂ ਭਾਰਤੀ ਕਿਸਾਨ ਖ਼ਤਮ ਹੋ ਜਾਏਗਾ। ਜਸਵਿੰਦਰ ਜਸੀ ਨੇ ਕਿਹਾ ਕਿ ਜਲਦੀ ਹੀ ਇਸ ਅੰਦੋਲਨ ਨੂੰ ਹਰ ਤਬਕੇ ਹਰ ਘਰ ਤੱਕ ਲਿਜਾਉਣ ਲਈ ਭਾਰਤੀ ਕਿਸਾਨ ਯੂਨੀਅਨ ਸਪੋਰਟਸ ਸਿੰਘ ਫਿਰੋਜ਼ਪੁਰ ਵੱਲੋਂ ਝੰਡਿਆਂ ਅਤੇ ਸਟਿੱਕਰਾਂ ਦਾ ਲੰਗਰ ਲਾਇਆ ਜਾਏਗਾ ਉਨ੍ਹਾਂ ਇਹ ਵੀ ਕਿਹਾ ਕਿ ਬਲਦੇਵ ਸਿੰਘ ਭੁੱਲਰ ਅਤੇ ਬਲਵੰਤ ਸਿੰਘ ਦੀ ਰਹਿਨੁਮਾਈ ਹੇਠ ਇਸ ਸੰਸਥਾ ਦੇ ਵਿੰਗ ਪੰਜਾਬ ਤੋਂ ਇਲਾਵਾ ਦੂਜੇ ਸ਼ਹਿਰਾਂ ਵਿਚ ਵੀ ਸਥਾਪਤ ਕੀਤੇ ਜਾਣਗੇ

LEAVE A REPLY

Please enter your comment!
Please enter your name here