ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਧੰਨ ਸੰਗ੍ਰਿਹ ਅਭਿਆਨ ਦੇ ਤਹਿਤ ਪਿੰਡ ਫੰਬੀਆਂ ਵਿਖੇ ਕੀਤੀ ਬੈਠਕ

ਬੁੱਲੋਵਾਲ(ਦ ਸਟੈਲਰ ਨਿਊਜ਼),ਰਿਪੋਰਟ: ਅਭਿਸ਼ੇਕ ਕੁਮਾਰ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਧੰਨ ਸੰਗ੍ਰਿਹ ਅਭਿਆਨ ਦੀ ਸ਼ੁਰੂਆਤ ਪੂਰੇ ਦੇਸ਼ ਵਿੱਚ ਹੋ ਚੁੱਕੀ ਹੈ। ਇਸ ਮੁਹਿੰਮ ਦਾ ਉਦੇਸ਼ ਸਾਰੇ ਸਮਾਜ ਤੋਂ ਸ਼੍ਰੀ ਰਾਮ ਮੰਦਰ ਲਈ ਸਹਿਯੋਗ ਪ੍ਰਾਪਤ ਕਰਨਾ ਹੈ।ਇਸ ਅਭਿਆਨ ਦੇ ਤਹਿਤ ਬੈਠਕ ਕੰਧਾਲਾ ਜੱਟਾਂ ਖੰਡ ਦੇ ਪਿੰਡ ਫੰਬੀਆਂ ਵਿਖੇ ਕੀਤੀ ਗਈ।ਇਸ ਬੈਠਕ ਵਿੱਚ ਅਭਿਆਨ ਖੰਡ ਸੰਯੋਜਕ ਸੰਦੀਪ ਭਾਗੀਆਂ, ਬਜਰੰਗ ਦਲ ਤੋ ਪੰਜਾਬ ਪ੍ਰਾਂਤ ਦੇ ਸਹਿ ਸੰਯੋਜਕ ਜਸਵੀਰ ਸ਼ੀਰਾ ਅਤੇ ਅਮਰਦੀਪ ਜੋਲੀ ਵਿਸ਼ੇਸ਼ ਰੂਪ ਤੋਂ ਉਪਸਥਿਤ ਸਨ।

Advertisements

ਇਸ ਬੈਠਕ ਵਿਚ ਅਮਰਦੀਪ ਜੋਲੀ ਨੇ ਉੱਥੇ ਮੌਜੂਦ ਰਾਮ ਭਗਤਾਂ ਨੂੰ ਭਗਵਾਨ ਸ਼੍ਰੀ ਰਾਮ ਜੀ ਦੇ ਜੀਵਨ ਦੇ ਪ੍ਰੇਰਕ ਪ੍ਰਸੰਗ ਦੱਸੇ।ਉਨ੍ਹਾਂ ਨੇ ਕਿਹਾ ਕਿ ਭਗਵਾਨ ਸ੍ਰੀ ਰਾਮ ਹਰ ਕਿਸੇ ਦੇ ਲਈ ਪ੍ਰੇਰਨਾ ਸਰੋਤ ਹਨ।ਅਮਰਦੀਪ ਜੋਲੀ ਨੇ ਕਿਹਾ ਕਿ ਰਾਮ ਮੰਦਿਰ ਦਾ ਨਿਰਮਾਣ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਅਤੇ ਰਾਮ ਮੰਦਿਰ ਦਾ ਬਣਨਾ ਲੱਖਾਂ ਰਾਮ ਭਗਤਾ ਦੀਆਂ ਕੁਰਬਾਨੀਆਂ ਦਾ ਨਤੀਜਾ ਹੈ।ਇਸ ਮੰਦਰ ਨੂੰ ਬਣਦਾ ਦੇਖਣ ਲਈ ਸਾਡੇ ਪੂਰਵਜਾਂ, ਸੰਤਾਂ ਅਤੇ ਮਹਾਂਪੁਰਸ਼ਾਂ ਨੇ ਬਹੁਤ ਸੰਘਰਸ਼ ਅਤੇ ਕੁਰਬਾਨੀਆਂ ਦਿੱਤੀਆਂ ਹਨ .ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਅਸੀਂ ਸ਼੍ਰੀ ਅਯੁੱਧਿਆ ਵਿਚ ਰਾਮ ਮੰਦਿਰ ਦਾ ਨਿਰਮਾਣ ਦੇਖ ਰਹੇ ਅਤੇ ਇਸ ਰਾਮ ਕਾਰਜ ਵਿੱਚ ਹਿੱਸਾ ਬਣ ਰਹੇ ਹਾਂ। ਸਾਨੂੰ ਸਾਰਿਆਂ ਨੂੰ ਇਸ ਧਾਰਮਿਕ ਕਾਰਜ ਵਿੱਚ ਦਿਲੋਂ ਸਹਿਯੋਗ ਕਰਨਾ ਹੈ।ਉਨ੍ਹਾਂ ਤੋਂ ਬਾਅਦ ਜਸਵੀਰ ਸ਼ੀਰਾ ਨੇ ਕਿਹਾ ਕਿ ਅਸੀਂ ਸਭ ਨੇ ਮਿਲ ਕੇ ਘਰ ਘਰ ਜਾਣਾ ਹੈ ਅਤੇ ਹਰ ਨਾਗਰਿਕ ਤੋਂ ਸਹਿਯੋਗ ਲੈ ਕੇ ਇਸ ਅਭਿਆਨ ਨੂੰ ਸਫਲ ਬਣਾਣਾ ਹੈ।

ਉਨਾਂ ਨੇ ਦੱਸਿਆ ਕਿ ਜਿਸ ਤਰਾਂ ਗਿਲਹਿਰੀ ਵੀ ਰਾਮ ਕਾਰਜ ਕਰਨ ਤੋਂ ਪਿੱਛੇ ਨਹੀਂ ਰਹੀ,ਉਸੇ ਤਰਾਂ ਅਸੀਂ ਵੀ ਰਾਮ ਕਾਰਜ ਵਿੱਚ ਪਿੱਛੇ ਨਹੀਂ ਰਹਿਣਾ।ਜ਼ਿਲਾ ਸੰਯੋਜਕ ਸੰਦੀਪ ਭਾਗੀਆਂ ਨੇ ਵੀ ਉੱਥੇ ਮੌਜੂਦ ਰਾਮ ਭਗਤਾਂ ਨੂੰ ਤਨ-ਮਨ-ਧੰਨ ਨਾਲ ਇਸ ਕਾਰਜ ਦਾ ਹਿੱਸਾ ਬਣਨ ਲਈ ਪ੍ਰੇਰਿਆ।ਉਨ੍ਹਾਂ ਕਿਹਾ ਕਿ ਦਾਨ ਦਿੱਤੇ ਕਦੇ ਵੀ ਧੰਨ ਨਹੀਂ ਘਟਦਾ ਸੋ ਸਾਨੂ ਸਭ ਨੂੰ ਇਸ ਤਰਾਂ ਦੇ ਹਰ ਧਾਰਮਿਕ ਤੇ ਸਮਾਜਿਕ ਕੰਮ ਵਿੱਚ ਜਰੂਰ ਸਹਿਯੋਗ ਕਰਨਾ ਚਾਹੀਦਾ ਹੈ।ਭਗਵਾਨ ਸ੍ਰੀ ਰਾਮ ਜੀ ਦੇ ਇਸ ਕਾਰਜ ਦਾ ਹਿੱਸਾ ਬਣ ਰਹੇ ਪਿੰਡ ਫੰਬੀਆਂ ਦੇ ਸਾਰੇ ਰਾਮ ਭਗਤਾਂ ਵਿੱਚ ਬਹੁਤ ਖੁਸ਼ੀ ਅਤੇ ਸ਼ਰਧਾ ਭਾਵਨਾ ਦਿਖਾਈ ਦਿੱਤੀ।ਇਸ ਮੌਕੇ ਖੰਡ ਕਾਰਜਵਾਹ ਅਭਿਸ਼ੇਕ ਕੁਮਾਰ,ਸੌਰਵ ਪੰਡਿਤ,ਸਵਾਸਤਿਕ ਭੰਬੀ,ਪੁਨੀਤ ਪੰਡਤ,ਨੀਰਜ ਭੰਬੀ,ਹੇਮੰਤ ਕਾਲੀਆ,ਹੈਪੀ ਸ਼ਰਮਾ,ਸਤਿੰਦਰ ਸ਼ਰਮਾ,ਮਨੀ ਸ਼ਰਮਾ,ਦੀਪਕ ਭਾਰਦਵਾਜ,ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here