ਫਿਰੋਜ਼ਪੁਰ: ਜਿਲੇ ਅੰਦਰ ਕੋਵਿਡ ਟੀਕਾਕਰਨ ਮੁਹਿੰਮ ਅਧੀਨ ਲਗਾਈ ਦੂਜੀ ਡੋਜ਼

ਫਿਰੋਜ਼ਪੁਰ(ਦ ਸਟੈਲਰ ਨਿਊਜ਼)। ਸਿਹਤ ਵਿਭਾਗ ਵੱਲੋਂ ਪਿਛਲੇ ਮਹੀਨੇ ਸ਼ੁਰੂ ਕੀਤੀ ਗਈ ਕਰੋਨਾ ਵਿਰੋਧੀ ਟੀਕਾਕਰਨ ਮੁਹਿੰਮ ਲਗਾਤਾਰ ਜਾਰੀ ਹੈ। ਜ਼ਿਲੇ ਦੇ ਸਿਵਲ ਸਰਜਨ ਡਾ. ਰਾਜਿੰਦਰ ਰਾਜ ਦੀ ਅਗਵਾਈ ਵਿੱਚ ਇਸ ਦੌਰਾਨ ਸਿਹਤ ਕਰਮਚਾਰੀਆਂ ਦੇ ਨਾਲ ਨਾਲ ਫਰੰਟ ਲਾਈਨ ਵਰਕਰਜ਼ ਦਾ ਵੀ ਲਗਾਤਾਰ ਕਰੋਨਾ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸੇ ਸਿਲਸਿਲੇ ਵਿੱਚ ਅੱਜ ਜ਼ਿਲੇ ਦੇ ਉੱਚ ਅਧਿਕਾਰੀਆਂ ਨੇ ਕੋਵਿਡ ਵੈਕਸੀਨ ਦੀ ਦੂਜੀ ਡੋਜ਼ ਲਗਵਾਈ।

Advertisements

ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਟੀਕਾ ਲਗਵਾਉਣ ਵਾਲੇ ਅਧਿਕਾਰੀਆਂ ਵਿੱਚ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਾਜਿੰਦਰ ਮਨਚੰਦਾ, ਜ਼ਿਲਾ ਟੀਕਾਕਰਨ ਅਫਸਰ ਡਾ. ਸਤਪਾਲ ਭਗਤ, ਸਿਵਲ ਸਰਜਨ ਦੇ ਪੀ.ਏ. ਵਿਕਾਸ ਕਾਲੜਾ ਆਦਿ ਸ਼ਾਮਿਲ ਸਨ।ਟੀਕਾਕਰਨ ਤੋਂ ਬਾਅਦ ਅਬਜ਼ਰਵੇਸ਼ਨ ਵਿੱਚ ਰੱਖੇ ਜਾਣ ਵਾਲਾ ਅੱਧਾ ਘੰਟਾ ਗੁਜ਼ਰ ਜਾਣ ਬਾਅਦ ਵੀ ਸਮੱਚਾ ਸਟਾਫ ਪੂਰੀ ਤਰਾਂ ਫਿਟ ਐਂਡ ਫਾਈਨ ਸੀ ਅਤੇ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਨਹੀਂ ਸੀ। ਜ਼ਿਲਾ ਟੀਕਾਕਰਨ ਅਫਸਰ ਡਾ. ਸੱਤਪਾਲ ਭਗਤ ਨੇ ਕਿਹਾ ਕਿ ਇਹ ਟੀਕਾ ਪੂਰੀ ਤਰਾਂ ਸੁਰੱਖਿਅਤ ਹੈ।

ਇਸ ਵੈਕਸੀਨ ਦੀ ਟਰਾਂਸਪੋਰਟਸ਼ਨ ਅਤੇ ਸਟੋਰੇਜ਼ ਵਿੱਚ ਵਿਭਾਗੀ ਗਾਈਡ ਲਾਈਨਜ਼ ਮੁਤਾਬਿਕ ਮੁਕੰਮਲ ਕੋਲਡ ਚੇਨ ਮੇਨਟੇਨ ਕੀਤੀ ਜਾਂਦੀ ਹੈ ਅਤੇ ਟੀਕਾਕਰਨ ਲਈ ਪੁਰੀ ਤਰਾਂ ਸਿਖਿਅਤ ਸਟਾਫ ਵੱਲੋਂ ਲਗਾਇਆ ਜਾਂਦਾ ਹੈ। ਇਸ ਅਵਸਰ ਤੇ ਫਾਰਮੇਸੀ ਅਫਸਰ ਅਸ਼ੋਕ ਸਿੰਗਲਾ ਅਤੇ ਹਸਪਤਾਲ ਦਾ ਹੋਰ ਸਟਾਫ ਹਾਜ਼ਿਰ ਸੀ।

LEAVE A REPLY

Please enter your comment!
Please enter your name here