ਸੂਚਨਾ ਅਧਿਕਾਰ ਕਾਨੂੰਨ ਬਾਰੇ ਜਾਣੂ ਕਵਾਉਣ ਲਈ ਲਗਾਈ ਗਈ ਦੋ ਰੋਜ਼ਾ ਵਰਕਸ਼ਾਪ

ਪਠਾਨਕੋਟ(ਦ ਸਟੈਲਰ ਨਿਊਜ਼)। ਜੇਕਰ ਬਿਨੇਕਾਰ ਨੂੰ ਸੂਚਨਾ ਨਹੀਂ ਮਿਲਦੀ ਤਾਂ ਜਾਂ ਅਰਜੀ ਰੱਦ ਹੋਣ ਬਾਰੇ ਪੱਤਾ ਨਹੀਂ ਲਗਦਾ ਜਾਂ ਬਿਨੇਕਾਰ ਸੂਚਨਾ ਤੋਂ ਸੰਤੁਸ਼ਟ ਨਹੀਂ ਤਾਂ ਉਹ ਪਹਿਲੀ ਅਪੀਲ ਪੀ.ਆਈ.ਓ. ਦੇ ਉਪਰਲੇ ਅਧਿਕਾਰੀ ਕੋਲ 30 ਦਿਨਾਂ ਦੇ ਅੰਦਰ ਕਰ ਸਕਦਾ ਹੈ। ਇਹ ਜਾਣਕਾਰੀ ਐਡਵੋਕੇਟ ਰਾਜੀਵ ਮਦਾਨ ਨੇ ਮਗਸੀਪਾ ਵੱਲੋਂ ਡਾ. ਐਸ.ਪੀ. ਜੋਸ਼ੀ ਦੀ ਅਗਵਾਈ ਹੇਠ ਧਾਰਕਲਾਂ ਸਬ ਡਿਵੀਜਨ ਨਾਲ ਸਬੰਧਤ ਲੋਕ ਸੂਚਨਾ ਅਫ਼ਸਰ ਅਤੇ ਸਹਾਇਕ ਸੂਚਨਾ ਅਫ਼ਸਰ ਨੂੰ ਸੂਚਨਾ ਅਧਿਕਾਰ ਕਾਨੂੰਨ ਬਾਰੇ ਲਗਾਈ ਗਈ ਦੋ ਰੋਜ਼ਾ ਵਰਕਸ਼ਾਪ ਦੇ ਪਹਿਲੇ ਦਿਨ  ਮੌਕੇ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਜੇ ਪਹਿਲੀ ਅਪੀਲੇਟ ਅਥਾਰਿਟੀ ਤੋਂ ਨਾਗਰਿਕ ਸੰਤੁਸ਼ਟ ਨਹੀਂ ਤਾਂ ਉਹ ਸੂਚਨਾ ਕਮਿਸ਼ਨ ਕੋਲ ਦੂਜੀ ਅਪੀਲ ਦਾਇਰ ਕਰ ਸਕਦੇ ਹਨ।

Advertisements

ਆਰ.ਟੀ.ਆਈ ਐਕਟ ਤਹਿਤ ਅਯੋਜਿਤ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਡਾ. ਉਸ਼ਾ ਕਪੂਰ ਨੇ ਕਿਹਾ ਕਿ ਜਿਹੜਾ ਨਾਗਰਿਕ ਸੂਚਨਾ ਲੈਣਾ ਚਾਹੁੰਦਾ ਹੈ, ਉਹ ਸਬੰਧਤ ਪਬਲਿਕ ਅਥਾਰਿਟੀ ਦੇ ਪੀ.ਆਈ.ਓ. ਕੋਲ ਅੰਗ੍ਰੇਜ਼ੀ, ਪੰਜਾਬੀ ਅਤੇ ਹਿੰਦੀ ਭਾਸ਼ਾ ਵਿੱਚ ਲਿਖਤੀ ਬੇਨਤੀ ਕਰ ਸਕਦਾ ਹੈ ਅਤੇ ਸੂਚਨਾ ਅਧਿਕਾਰੀ ਉਸ ਨੂੰ ਮਿਥੇ ਸਮੇਂ ਵਿੱਚ ਜਾਣਕਾਰੀ ਦੇਣ ਦਾ ਪਾਬੰਦ ਹੈ। ਇਸ ਮੌਕੇ ‘ਤੇ ਹੋਰਨਾਂ ਇਲਾਵਾ ਰਾਮੇਸ਼ ਕੁਮਾਰ ਸੁਪਰਡੰਟ ਗ੍ਰੇਡ–1 ਡੀ.ਸੀ. ਆਫਿਸ ਪਠਾਨਕੋਟ ਵੀ ਹਾਜ਼ਰ ਸਨ। 

LEAVE A REPLY

Please enter your comment!
Please enter your name here