ਪਠਾਨਕੋਟ: ਸਕੂਲਾਂ ਦਾ ਦੌਰਾ ਕਰਨ ਉਪਰੰਤ ਸਿੱਖਿਆ ਸਕੱਤਰ ਨੇ ਕੀਤੀ ਅਧਿਆਪਕਾਂ ਦੀ ਹੋਂਸਲਾ ਅਫਜਾਈ

ਪਠਾਨਕੋਟ (ਦ ਸਟੈਲਰ ਨਿਊਜ਼)। ਸਿੱਖਿਆ ਸੱਕਤਰ ਪੰਜਾਬ ਕਿ੍ਰਸਨ ਕੁਮਾਰ ਵੱਲੋਂ ਅੱਜ ਜਿਲ੍ਹਾ ਪਠਾਨਕੋਟ  ਦੇ ਅੱਧੀ ਦਰਜਨ ਦੇ ਕਰੀਬ ਸਕੂਲਾਂ ਦਾ ਪ੍ਰੇਰਨਾਦਾਇਕ ਦੌਰਾ ਕੀਤਾ ਗਿਆ। ਆਪਣੇ ਇਸ ਦੌਰੇ ਦੌਰਾਨ ਉਨ੍ਹਾਂ ਵੱਲੋਂ ਅਧਿਆਪਕਾਂ ਦੇ ਕੰਮਾਂ ਦੀ ਸਲਾਘਾ ਕਰਦੇ ਹੋਏ ਅਧਿਆਪਕਾਂ ਨੂੰ ਹੋਰ ਵੀ ਉਤਸਾਹ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਸਬੰਧੀ ਸਿੱਖਿਆ ਵਿਭਾਗ ਦੇ ਇਕ ਬੁਲਾਰੇ ਵੱਲੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਿੱਖਿਆ ਸੱਕਤਰ ਕਿ੍ਰਸਨ ਕੁਮਾਰ ਸਵੇਰੇ ਲਗਭਗ 10 ਵਜੇ ਜਿਲ੍ਹਾ ਪਠਾਨਕੋਟ ਵਿੱਚ ਪਹੁੰਚ ਗਏ ਸਨ।

Advertisements

ਉਨ੍ਹਾਂ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੌਂਤਰਪੁਰ, ਸਰਕਾਰੀ ਹਾਈ ਸਕੂਲ ਬਾਰਠ ਸਾਹਿਬ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਾਰਠ ਸਾਹਿਬ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੋਆ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭੋਆ, ਸਰਕਾਰੀ ਪ੍ਰਾਇਮਰੀ ਸਕੂਲ ਚੱਕਰਾਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੀੜੀ ਖੁਰਦ, ਸਰਕਾਰੀ ਪ੍ਰਾਇਮਰੀ ਸਕੂਲ ਮਹਿਰਾ ਦਾ ਦੌਰਾ ਕੀਤਾ ਗਿਆ। ਇਹਨਾਂ ਸਕੂਲਾਂ ਵਿੱਚ ਸਿੱਖਿਆ ਸਕੱਤਰ ਵੱਲੋਂ ਅਧਿਆਪਕਾਂ ਵੱਲੋਂ ਕੀਤੇ ਗਏ ਕੰਮਾਂ ਦੀ ਦਿਲ ਖੋਲ੍ਹ ਕੇ ਸਲਾਘਾ ਕੀਤੀ ਗਈ ਅਤੇ ਉਹਨਾਂ ਨੇ ਸਕੂਲਾਂ ਵਿੱਚ ਚੱਲ ਰਹੀਆਂ ਪ੍ਰੀ- ਬੋਰਡ ਪ੍ਰੀਖਿਆਵਾਂ ਦਾ ਜਾਇਜਾ ਲਿਆ ਅਤੇ ਅਧਿਆਪਕਾਂ ਵੱਲੋਂ ਮਿਸਨ ਸੱਤ ਪ੍ਰਤਿਸਤ ਦੀ ਪ੍ਰਾਪਤੀ ਅਤੇ ਈਚ ਵਨ ਬਰਿੰਗ ਵਨ ਲਈ ਕੀਤੇ ਜਾ ਰਹੇ ਕਾਰਜਾਂ, ਇੰਗਲਿਸ ਬੁਸਟਰ ਕਲੱਬ, ਬੱਡੀ ਗਰੁੱਪ, ਸਮਾਰਟ ਸਕੂਲ ਮੁਹਿੰਮ , ਲੀਗਲ ਲਿਟਰੇਸੀ ਕਲੱਬ, ਇਲੈਕਟੋਰਲ ਲਿਟਰੇਸੀ ਕਲੱਬ, ਗਾਈਡੈਂਸ ਐਂਡ ਕੌਂਸਲਿਂਗ ਸੈਲ, ਮਸਾਲ ਪ੍ਰੋਜੈਕਟ ਅਤੇ ਲਾਇਬ੍ਰੇਰੀ, ਕੰਪਿਊਟਰ ਲੈਬ, ਸਾਇੰਸ ਲੈਬ, ਨਬਾਰਡ ਤਹਿਤ ਨਿਰਮਾਣ ਅਧੀਨ ਨਵੇਂ ਕਮਰਿਆਂ ਦੀ ਜਾਣਕਾਰੀ ਲਈ। ਉਹਨਾਂ ਨੇ ਅਧਿਆਪਕਾਂ ਨੂੰ ਸਕੂਲਾਂ ਦੀਆਂ ਉਪਲੱਬਧੀਆਂ ਨੂੰ ਲੋਕਾਂ ਵਿੱਚ ਲੈਕੇ ਜਾਣ ਲਈ ਪ੍ਰੇਰਿਤ ਕੀਤਾ ਅਤੇ ਹੋਰ ਵਧੀਆ ਤਰੀਕੇ ਨਾਲ ਮਿਹਨਤ ਕਰਨ ਲਈ ਉਤਸਾਹਿਤ ਕੀਤਾ। ਸਿੱਖਿਆ ਸੱਕਤਰ ਦੇ ਇਸ ਦੌਰੇ ਨਾਲ ਅਧਿਆਪਕਾਂ ਵਿੱਚ ਉਤਸਾਹ ਦਾ ਮਹੌਲ ਪੈਦਾ ਹੋਇਆ ਹੈ।

ਸਕੂਲਾਂ ਦਾ ਦੌਰਾ ਕਰਨ ਤੋਂ ਬਾਅਦ  ਸਿੱਖਿਆ ਸੱਕਤਰ ਸ੍ਰੀ ਕਿ੍ਰਸਨ ਕੁਮਾਰ ਵੱਲੋਂ ਸੀਨੀਅਰ ਸੈਕੰਡਰੀ ਸਕੂਲਾਂ ਦੇ ਮੁਖੀਆਂ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲਮੀਨੀ ਵਿਖੇ ਮੀਟਿੰਗ ਕੀਤੀ ਗਈ ਅਤੇ ਸਕੂਲ ਮੁਖੀਆਂ ਨੂੰ ਮਿਸ਼ਨ ਸ਼ਤ-ਪ੍ਰਤੀਸ਼ਤ ਨੂੰ ਸਫ਼ਲ ਬਣਾਉਣ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਹਾਜ਼ਰੀ ਯਕੀਨੀ ਬਣਾਉਣ, 50 ਫੀਸਦੀ ਅੰਕਾਂ ਤੋਂ ਘੱਟ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਰਾਬਤਾ ਰੱਖ ਕੇ ਸਵੇਰ ਅਤੇ ਸ਼ਾਮ ਤੱਕ ਵੱਧ ਤੋਂ ਵੱਧ ਦੁਹਰਾਈ ਲਈ ਪ੍ਰੇਰਿਤ ਕਰਨ,  ਵਿਦਿਆਰਥੀਆਂ ਨੂੰ ਪੜ੍ਹਾਈ ਅਤੇ ਦੁਹਰਾਈ ਲਈ ਪਿ੍ਰੰਟਿੰਗ ਮਟੀਰੀਅਲ ਦੀ ਪੂਰਤੀ ਕੀਤੀ ਜਾਵੇ, ਬਡੀ ਗਰੁੱਪ ਰਾਹੀਂ ਈਚ ਵਨ ਆਸਕ ਵਨ ਐਕਟੀਵਿਟੀ ਕਰਦਿਆਂ ਧਾਰਨਾਵਾਂ ਨੂੰ ਸਮਝਣ ਅਤੇ ਸਮਝਾਉਣ ਲਈ ਯਤਨ ਕੀਤੇ ਜਾਣ। ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਪ੍ਰੋਜੈਕਟਰਾਂ ਜਾਂ ਐੱਲ ਈ ਡੀਜ ਰਾਹੀਂ ਪੰਜਾਬ ਐਜੂਕੇਅਰ ਐਪ ਦੀ ਵੱਧ ਤੋਂ ਵੱਧ ਵਰਤੋਂ ਯਕੀਨੀ ਬਣਾਉਣ ਲਈ ਵੀ ਪ੍ਰੇਰਿਤ ਕੀਤਾ ਜਾਵੇ।

LEAVE A REPLY

Please enter your comment!
Please enter your name here