ਕਰੋਨਾ ਨੂੰ ਹਰਾਉਣ ਲਈ ਲਗਵਾਈ ਜਾਵੇ ਕੋਵਿਡ ਵੈਕਸੀਨ: ਡਾ. ਘੋਤੜਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਕੋਵਿਡ -19 ਟੀਕਾਕਰਨ ਦੀ ਸਿਹਤ ਅਮਲੇ ਦੀ ਦੂਜੀ ਖੁਰਾਕ ਲਗਾਉਣ ਦੀ ਸ਼ੁਰੂਆਤ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਵੱਲੋ ਆਪਣਾ ਟੀਕਾਕਰਨ ਕਰਵਾ ਕੇ ਕੀਤੀ । ਇਸ ਮੋਕੇ ਉਹਨਾਂ ਦੇ ਨਾਲ ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ ,ਜਿਲਾ ਪਰਿਵਾਰ ਭਲਾਈ ਅਫਸਰ  ਡਾ ਅਰੁਣ ਵਰਮਾ, ਡਾ ਸੀਮਾ ਗਰਗ ਜਿਲਾ ਟੀਕਾਕਰਨ ਅਫਸਰ ਨੇ ਆਪਣਾ ਟੀਕਾਕਰਨ ਕਰਵਾਇਆ ।

Advertisements

ਇਸ  ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ ਜਸਵਿੰਦਰ ਸਿੰਘ , ਡਾ ਸ਼ਿਪਰਾਂ ਧੀਮਾਮ ਵੀ ਹਾਜਰ ਸਨ ।  ਇਸ ਟੀਕਾਕਰਨ ਵਾਰੇ ਜਾਣਕਾਰੀ ਦਿੰਦੇ ਹੋਏ ਜਿਲਾ ਸਿਵਲ ਸਰਜਨ ਡਾ ਘੋਤੜਾ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਹਦਾਇਤਾ ਅਨੁਸਾਰ ਕੋਵਿਡ 19 ਵੈਕਸੀਨ ਕੋਵੀਸੀਲਡ ਦੀ ਸਿਹਤ ਅਮਲੇ ਦੇ ਪਹਿਲੇ ਫੇਜ ਦੋਰਾਨ ਟੀਕਾਕਰਨ 16 ਜਨਵਰੀ ਤੋ ਸ਼ੁਰੂ ਕੀਤਾ ਗਿਆ ਸੀ ਅਤੇ 28 ਦਿਨ ਬਆਦ ,ਇਸ ਦੀ ਦੂਸਰੀ ਡੋਜ ਲਗਾਈ ਗਈ ਹੈ । ਇਸ ਦੇ ਇਸ ਦੇ ਨਾਲ ਹੀ ਫਰੰਟਲਾਈਨ ਵਰਕਰ, ਪੁਲਿਸ ਜਵਾਨਾ ਅਤੇ ਪੈਰਾ ਮਿਲਟਰੀ ਫੋਰਸ  ਦਾ ਟੀਕਾਕਰਨ ਵੀ ਕੀਤਾ ਜਾ ਚੁੱਕਾ ਹੈ ।

ਭਾਰਤ ਸਰਕਾਰ ਦੀਆਂ ਹਦਿਤਾ ਪ੍ਰਾਪਤ ਹੋਣ ਤੇ ਤੀਸਰੇ ਗੇੜ ਦੋਰਾਨ 50 ਸਾਲ ਦੀ ਉਮਰ ਤੋ ਉਪਰ ਵਾਲੀ  ਅਬਾਦੀ ਦਾ ਵੀ ਟੀਕਾਕਰਨ ਕੀਤਾ ਜਾਵੇਗਾ । ਇਹ ਟੀਕਾ ਬਿਲਕੁਲ ਸੁਰੱਖਿਅਤ ਅਤੇ ਅਸਰਦਾਇਕ ਹੈ । ਬਿਨਾ ਝਿਜਕ ਇਹ ਟੀਕਾ ਸਾਨੂੰ ਲਗਾਵਾਉਣਾ ਚਾਹੀਦਾ ਤਾ ਜੋ ਅਸੀ ਦੇਸ਼ ਵਿੱਚੋ ਕੋਰੋਨਾ ਬਿਮਾਰੀ ਦਾ ਖਤਾਮਾ ਕਰਕੇ ਪੰਜਾਬ ਫਾਈਟਸ ਕੋਰੋਨਾ ਮਿਸਨ ਫਤਿਹੇ ਨੂੰ ਪ੍ਰਾਪਤ ਕਰ ਸਕੀਏ ।  

LEAVE A REPLY

Please enter your comment!
Please enter your name here