ਪਠਾਨਕੋਟ: ਵਣ ਮੰਡਲ ਵਿਭਾਗ ਵੱਲੋਂ ਸੈਮੀਨਾਰ ਲਗਾਕੇ ਕਿਸਾਨਾਂ ਨੂੰ ਕਾਰਬਨ ਕ੍ਰੇਡਿਟ ਬਾਰੇ ਕੀਤਾ ਜਾਗਰੁਕ

ਪਠਾਨਕੋਟ (ਦ ਸਟੈਲਰ ਨਿਊਜ਼)। ਜੰਗਲਾਤ ਵਿਭਾਗ ਪੰਜਾਬ ਅਤੇ ਟੀ. ਈ. ਆਰ. ਆਈ. , ਵੀ. ਐਨ. ਵੀ. ਐਡਵਾਈਜਰੀ ਸਰਵਿਸ਼ਿਜ ਦੇ ਨਾਲ ਮਿਲਕੇ  ਇੱਕ ਪ੍ਰੋਜੈਕਟ ਗਤੀਵਿਧੀ ਨੂੰ ਲਾਗੂ ਕਰ ਰਿਹਾ ਹੈ ਪੰਜਾਬ ਦੇ ਛੇ ਚੁਣੇ ਗਏ (ਹੁਸ਼ਿਆਰਪੁਰ, ਪਠਾਨਕੋਟ, ਦਸੂਹਾ, ਨਵਾਂ ਸ਼ਹਿਰ, ਰੂਪਨਗਰ ਅਤੇ ਸਾਹਿਬਜਾਦਾ ਅਜੀਤ ਸਿੰਘ ਨਗਰ) ਮੰਡਲਾਂ  ਵਿੱਚ ਖੇਤੀਬਾੜੀ ਬੂਟੇ ਲਗਾਉਣ ਲਈ ਸਵੈ-ਇੱਛਤ ਕਾਰਬਨ ਮਾਰਕੀਟ ਪ੍ਰੋਜੈਕਟਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਸੰਜੀਵ ਕੁਮਾਰ ਤਿਵਾੜੀ ਵਣ ਮੰਡਲ ਅਫਸ਼ਰ ਪਠਾਨਕੋਟ ਨੇ ਵਣ ਮੰਡਲ ਦਫਤਰ ਪਠਾਨਕੋਟ ਵਿਖੇ ਆਯੋਜਿਤ ਸੈਮੀਨਾਰ ਦੋਰਾਨ ਕੀਤਾ।

Advertisements

ਉਨ੍ਹਾਂ ਕਿਹਾ ਕਿ ਪ੍ਰੋਜੈਕਟ ਦਾ ਉਦੇਸ਼ ਛੋਟੇ-ਛੋਟੇ ਕਿਸਾਨਾਂ ਦੇ ਸਹਿਯੋਗ ਨਾਲ ਸਸਟੇਨੇਬਲ ਐਗਰੋਫਾਰੈਸਟਰੀ ਨੂੰ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਨੂੰ ਵਿੱਤੀ ਲਾਭ ਪ੍ਰਦਾਨ ਕਰਨਾ ਹੈ। ਐਗਰੋਫਾਰੈਸਟਰੀ ਕਾਰਬਨ ਮਾਰਕਿਟਾਂ ਵਿੱਚ ਕਾਰਬਨ ਕ੍ਰੈਡਿਟ ਵੇਚਕੇ, ਖੇਤੀਬਾੜੀ ਅਮਦਨੀ ਦੀ ਪੂਰਤੀ ਕਰ ਸਕਦੀ ਹੈ, ਜੋਖਮ ਘਟਾਉਣ ਦੇ ਯੋਗ ਬਣਾ ਸਕਦੀ ਹੈ, ਲੱਕੜ ਦੀ ਮੰਗ ਨੂੰ ਪੂਰਾ ਕਰ ਸਕਦੀ ਹੈ ਅਤੇ ਜਲਵਾਯੂ ਨੂੰ ਬਚਾਉਣ ਵਿੱਚ ਯੋਗਦਾਨ ਪਾ ਸਕਦੀ ਹੈ। ਇਹ ਪ੍ਰੋਜੈਕਟ ਪੰਜਾਬ ਰਾਜ ਨੂੰ ਕਾਰਬਨ ਨਿਰਪੱਖਤਾ ਵੱਲ ਅੱਗੇ ਵੱਧਣ ਵਿੱਚ ਸਹਾਇਤਾ ਕਰੇਗਾ।

ਵਣ ਮੰਡਲ ਅਫਸਰ ਪਠਾਨਕੋਟ ਸੰਜੀਵ ਕੁਮਾਰ ਤਿਵਾੜੀ ਵੱਲੋਂ ਕਿਸਾਨਾਂ ਨੂੰ ਲਗਾਏ ਗਏ ਬੂਟਿਆਂ ਵਿੱਚ ਕਾਰਬਨ ਕ੍ਰੇਡਿਟ ਬਾਰੇ ਜਾਣੂ ਕਰਵਾਇਆ ਗਿਆ। “TERI New Delhi ਵੱਲੋਂ ਆਈ ਟੀਮ ਵੱਲੋਂ  ਕਿਸਾਨਾਂ ਨੂੰ ਕਾਰਬਨ ਕ੍ਰੇਡਿਟ ਬਾਰੇ ਜਾਗਰੂਕ ਕੀਤਾ ਗਿਆ। ਇਸ ਮੀਟਿੰਗ ਵਿੱਚ “TERI ( “The Energy Resources Institute) ਸਇਅਦ ਵਾਲੀ ਸੀਨੀਅਰ ਸਾਇੰਨਟੀਸਟ, ਕਪਿਲ ਟੇਰੀ ਮੈਨੇਜਰ, ਮਿਸ ਦੀਕਸ਼ਾ ਅਤੇ ਅਰੂਨ ਚੰਦਨ ਰੀਜਨਲ ਡਾਇਰੈਕਟਰ ਐਨ. ਐਮ. ਪੀ. ਬੀ. , ਸੋਰਵ ਸਰਮਾ ਡਿਪਟੀ ਡਾਇਰੈਕਟਰ ਐਨ. ਐਮ. ਪੀ. ਬੀ. ਜੋਗਿੰਦਰ ਨਗਰ ਹਿਮਾਂਚਲ ਪ੍ਰਦੇਸ਼, ਰਾਕੇਸ਼ ਚੌਧਰੀ ਵਿਨਾਇਕ ਹਰਬਲਸ ਰਾਜਸਥਾਨ ਨੇ ਆਪਣੇ ਵਿਚਾਰ ਸਾਂਝੇ ਕੀਤੇ ।

ਇਸ ਮੀਟਿੰਗ ਵਿੱਚ ਇਸ ਦਫਤਰ ਦੇ ਸਮੂਹ ਵਣ ਰੇਂਜ ਅਫਸਰ ਅਤੇ ਸਮੂਹ ਸਟਾਫ ਮੌਜੂਦ ਸੀ। ਇਸ ਮੀਟਿੰਗ ਵਿੱਚ ਇਸ ਸਕੀਮ ਬਾਰੇ ਕਿਸਾਨ ਕਾਫੀ ਉਤਸਾਹਿਤ ਨਜਰ ਆਏ।

LEAVE A REPLY

Please enter your comment!
Please enter your name here