ਪਠਾਨਕੋਟ: ਨਸ਼ਿਆ ਦੀ ਰੋਕਥਾਮ ਲਈ 25 ਫਰਵਰੀ ਤੋਂ 3 ਮਾਰਚ ਤੱਕ ਮਨਾਇਆ ਗਿਆ ਐਂਟੀ ਡਰੱਗ ਡਰਾਇਵ ਹਫਤਾ: ਐਸਐਸਪੀ

ਪਠਾਨਕੋਟ (ਦ ਸਟੈਲਰ ਨਿਊਜ਼)। ਮਾਨਯੋਗ ਕੈਪਟਨ ਅਮਰਿੰਦਰ ਸਿੰਘ, ਮੁੱੱਖ ਮੰਤਰੀ ਪੰਜਾਬ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਿਆ ਦੀ ਰੋਕਥਾਮ ਸਬੰਧੀ ਚਲਾਈ ਜਾ ਰਹੀ ਸਪੈਸ਼ਲ ਮੁਹਿੰਮ ਤਹਿਤ ਡੀ.ਜੀ.ਪੀ. ਪੰਜਾਬ, ਏ.ਡੀ.ਜੀ.ਪੀ., ਐਸ.ਟੀ.ਐਫ ਪੰਜਾਬ, ਆਈ.ਜੀ.ਪੀ.ਬਾਰਡਰ ਰੇਂਜ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਐਸ.ਐਸ.ਪੀ. ਪਠਾਨਕੋਟ ਦੀ ਰਹਿਨੁਮਾਈ ਹੇਠ, ਜਿਲ੍ਹਾ ਪਠਾਨਕੋਟ ਦੇ ਏਰੀਆ ਵਿੱਚ ਨਸ਼ਿਆ ਦੀ ਰੋਕਥਾਮ ਲਈ ਮਿਤੀ 25.02.2021 ਤੋਂ ਮਿਤੀ 03.03.2021 ਤੱਕ ਸਪੈਸ਼ਲ ਐਂਟੀ ਡਰੱਗ ਡਰਾਇਵ ਹਫਤਾ ਮਨਾਇਆ ਗਿਆ ਹੈ।

Advertisements

ਜਾਣਕਾਰੀ ਦਿੰਦਿਆਂ ਸ. ਗੁਲਨੀਤ ਸਿੰਘ ਖੁਰਾਨਾ ਐਸ.ਐਸ.ਪੀ. ਪਠਾਨਕੋਟ ਨੇ ਦੱਸਿਆ ਉਪਰੋਕਤ ਸਮੇਂ ਦੋਰਾਨ ਜਿਲ੍ਹਾ ਪਠਾਨਕੋਟ ਦੇ ਪੁਲਿਸ ਅਫਸਰਾਂ ਵੱਲੋਂ ਵੱਖ ਵੱਖ ਪਿੰਡਾ ਵਿੱਚ ਪਬਲਿਕ ਅਤੇ ਯੂਵਾ ਵਿਅਕਤੀਆਂ ਨਾਲ ਮੀਟਿੰਗਾ ਕਰਕੇ ਉਹਨਾਂ ਨੂੰ ਨਸ਼ਿਆ ਦੇ ਮਾੜੇ ਪ੍ਰਭਾਵ ਤੋ ਜਾਣੂ ਕਰਵਾਇਆ ਗਿਆ ਅਤੇ ਨਸ਼ਾ ਤਸਕਰਾਂ ਨੂੰ ਗਿ੍ਰਫਤਾਰ ਕਰਨ ਲਈ ਪੁਲਿਸ ਦਾ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾ ਗਿਆ ਹੈ। ਇਸ ਤੋ ਇਲਾਵਾ ਨਸ਼ਾ ਪ੍ਰਭਾਵਿਤ ਥਾਵਾਂ ਤੇ ਦਿਨ-ਰਾਤ ਸਪੈਸ਼ਲ ਨਾਕਾਬੰਦੀ ਕਰਵਾ ਕੇ ਸਰਚ ਅਪਰੇਸ਼ਨ ਚਲਾਏ ਗਏ ਅਤੇ ਨਸ਼ਾ ਤਸਕਰਾਂ ਵੱਲੋਂ ਆਵਾਜਾਈ ਲਈ ਵਰਤੇ ਜਾਣ ਵਾਲੇ ਰੁਟਾਂ ਤੇ ਵੀ ਸਪੈਸ਼ਲ ਨਾਕਾਬੰਦੀ ਕਰਵਾ ਕੇ ਆਉਣ ਜਾਣ ਵਾਲੇ ਸ਼ੱਕੀ ਵਿਅਕਤੀਆਂ ਅਤੇ ਵਹੀਕਲਾਂ ਦੀ ਚੈਕਿੰਗ ਕਰਵਾਈ ਗਈ ਹੈ।

ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੋਰਾਨ ਆਮ ਲੋਕਾਂ ਦੇ ਸਹਿਯੋਗ ਨਾਲ ਐਂਟੀ ਨਾਰਕੋਟਿਕ ਸੈਲ ਪਠਾਨਕੋਟ, ਸੀ.ਆਏ.ਏ.ਸਟਾਫ ਪਠਾਨਕੋਟ ਅਤੇ ਲੋਕਲ ਪੁਲਿਸ ਵੱਲੋਂ ਵੱਖ-ਵੱਖ ਥਾਣਾ ਦੇ ਏਰੀਆ ਵਿੱਚੋ ਕੁੱਲ 22 ਨਸ਼ਾ ਤਸਕਰ ਗਿ੍ਰਫਤਾਰ ਕੀਤੇ ਗਏ ਹਨ । ਗਿ੍ਰਫਤਾਰ ਸੁਦਾ ਨਸ਼ਾ ਤਸਕਰਾਂ ਪਾਸੋਂ ਕੁੱਲ 237 ਗ੍ਰਾਮ ਹੈਰੋਇਨ ਅਤੇ 601 ਗ੍ਰਾਮ ਅਫੀਮ ਆਦਿ ਬ੍ਰਾਂਮਦ ਕੀਤੀ ਗਈ ਹੈ ਅਤੇ ਇਹਨਾਂ ਦੇ ਖਿਲਾਫ ਵੱੱਖ ਵੱੱਖ ਥਾਣਿਆ ਵਿੱੱਚ ਐਨ.ਡੀ.ਪੀ.ਐਸ. ਐਕਟ ਅਧੀਨ ਕੁੱਲ 17 ਕੇਸ ਦਰਜ ਰਜਿਸਟਰ ਕਰਵਾਏ ਗਏ ਹਨ। ਇਸ ਤੋ ਇਲਾਵਾ ਜਿਲ੍ਹੇ ਵਿੱਚ ਐਨ.ਡੀ.ਪੀ ਐਸ ਐਕਟ ਦੇ 4 ਪੀ.ਓਜ ਨੂੰ ਗਿ੍ਰਫਤਾਰ ਕੀਤਾ ਗਿਆ ਹੈ ਅਤੇ ਪਹਿਲਾ ਤੋ ਗਿ੍ਰਫਤਾਰ ਸੁਦਾ ਨਸ਼ਾ ਤਸਕਰ ਜੋ ਜੇਲ੍ਹਾ ਵਿੱਚ ਬੰਦ ਹਨ। ਉਹਨਾ ਦੀਆ ਚੱੱਲ /ਅਚੱੱਲ ਜਾਇਦਾਦ ਅਟੈਚ ਕਰਵਾਉਣ ਲਈ ਉਪਰਾਲੇ ਕੀਤੇ ਗਏ ਅਤੇ ਜੋ ਨਸ਼ਾ ਤਸਕਰ ਜੇਲ ਵਿੱੱਚੋ ਰਿਹਾ ਹੋ ਕੇ ਫਿਰ ਦੁਬਾਰਾ ਨਸ਼ਾ ਤਸਕਰੀ ਦਾ ਕੰਮ ਕਰਦੇ ਹਨ ਉਹਨਾਂ ਦੇ (ਪੀ.ਆਈ.ਟੀ. ਐਨ.ਡੀ.ਪੀ.ਐਸ. ਐਕਟ)  ਨਜਰ ਬੰਦੀ ਤਜਵੀਜ ਕੇਸ ਤਿਆਰ ਕਰਵਾਏ ਜਾ ਰਹੇ ਹਨ ਤਾਂ ਜੋ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱੱਖਿਆ ਜਾ ਸਕੇ । ਐਨ.ਡੀ ਪੀ ਐਸ ਐਕਟ ਵਿੱੱਚ ਸਟੇਟ ਅਤੇ ਇੰਟਰ ਸਟੇਟ ਪੀ.ਓਜ ਨੂੰ ਗਿ੍ਰਫਤਾਰ ਕਰਨ ਲਈ ਵੱੱਖ ਵੱੱਖ ਟੀਮਾਂ ਗਠਿਤ ਕੀਤੀਆ ਗਈਆ ਹਨ ।

 ਜਿਕਰਯੋਗ ਹੈ ਕਿ ਗੁਲਨੀਤ ਸਿੰਘ ਖੁਰਾਣਾ ਐਸ.ਐਸ.ਪੀ. ਪਠਾਨਕੋਟ ਦੀ ਰਹਿਨੁਮਾਈ ਹੇਠ, ਨਸ਼ੇ ਦੇ ਪ੍ਰਭਾਵ ਨੂੰ ਰੋਕਣ ਅਤੇ ਨਸ਼ਾ ਤਸਕਰਾਂ ਦੀ ਧਰ-ਪਕੜ ਲਈ ਨਿਰ ਵਿਘਣ ਕਾਰਵਾਈ ਜਾਰੀ ਹੈ।          

LEAVE A REPLY

Please enter your comment!
Please enter your name here