ਹਾਜੀਪੁਰ ਪੁਲਿਸ ਨੇ ਪਿੰਡ ਸਿੰਘਾਪੁਰ ਜੱਟਾਂ ਤੋਂ ਦੇਸੀ ਸ਼ਰਾਬ ਦੀ ਚਲਦੀ ਭੱਠੀ ਸਮੇਤ ਦੋ ਲੋਕਾਂ ਨੂੰ ਕੀਤਾ ਕਾਬੂ

ਤਲਵਾੜਾ (ਦ ਸਟੈਲਰ ਨਿਊਜ਼) ਰਿਪੋਰਟ- ਪ੍ਰਵੀਨ ਸੋਹਲ। ਐੱਸਐੱਸਪੀ ਹੁਸ਼ਿਆਰਪੁਰ ਨਵਤੇਜ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡੀਐੱਸਪੀ ਮੁਕੇਰੀਆਂ ਰਵਿੰਦਰ ਕੁਮਾਰ ਦੇ ਹੁਕਮਾਂ ਅਨੁਸਾਰ ਤੇ ਐੱਸਐੱਚਓ ਥਾਣਾ ਹਾਜੀਪੁਰ ਲੋਮੇਸ਼ ਸ਼ਰਮਾ ਦੀ ਅਗਵਾਈ ਹੇਠ ਨਸ਼ਿਆਂ ਦਾ ਕਾਰੋਵਰ ਕਰਨ ਵਾਲਿਆਂ ਦੇ ਖਿਲਾਫ ਹਾਜੀਪੁਰ ਪੁਲਿਸ ਵਲੋਂ ਛੇੜੀ ਮੁਹਿੰਮ ਨੂੰ ਅੱਜ ਉਸ ਸਮੇ ਹੋਰ ਬਲ ਮਿਲਿਆ ਜਦੋ ਹਾਜੀਪੁਰ ਪੁਲਿਸ ਵਲੋਂ ਪਿੰਡ ਸਿੰਘਾਪੁਰ ਜੱਟਾਂ ਤੋਂ ਦੇਸੀ ਸ਼ਰਾਬ ਦੀ ਚਲਦੀ ਭੱਠੀ ਸਮੇਤ ਦੋ ਲੋਕਾਂ ਨੂੰ ਕਾਬੂ ਕੀਤਾ। ਜਿਸ ਵਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਲੋਮੇਸ਼ ਸ਼ਰਮਾ ਦੇ ਦੱਸਿਆ ਕਿ ਇਹ ਮਾਮਲਾ ਏ ਐੱਸ ਆਈ ਪਵਨ ਕੁਮਾਰ ਵਲੋਂ ਰਜਿਸਟਰਡ ਕੀਤਾ ਗਿਆ ਹੈ ਜਿਸ ਵਿੱਚ ਉਹਨਾਂ ਦੱਸੀਏ ਕਿ ਏ ਐੱਸ ਆਈ ਪਵਨ ਕੁਮਾਰ ਆਪਣੀ ਪੁਲਿਸ ਪਾਰਟੀ ਸਮੇਤ ਗਸ਼ਤ ਤੇ ਚੈਕਿੰਗ ਲਈ ਪਿੰਡ ਨੰਗਲ ਬਿਹਾਲਾ ਜਾ ਰਹੇ ਸਨ ਤਾਂ ਰਾਹ ਵਿੱਚ ਕਿਸੇ ਮੁਖਬਰ ਖਾਸ ਨੇ ਇਤਲਾਹ ਦਿੱਤੀ ਕੀ ਮੰਗਲ ਸਿੰਘ ਪੁੱਤਰ ਧਿਆਨ ਸਿੰਘ ਵਾਸੀ ਸਿੰਘ ਪੁਰ ਜੱਟਾਂ ਆਪਣੇ ਖੇਤ ਕਮਾਦ ਵਿੱਚ ਸਿੰਘਪੁਰ ਜੱਟਾਂ ਵਿੱਚ ਭੱਠੀ ਲਾ ਕੇ ਤੇ ਖੜਕ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਮਾਵਾਂ ਨਾਲ ਮਿਲ ਨਜਾਇਜ਼ ਸ਼ਰਾਬ ਤਿਆਰ ਕਰ ਰਹੇ ਹਨ ਤੇ ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਉਹਨਾਂ ਨੂੰ ਸਮੇਤ ਸਮਾਂਨ ਕਾਬੂ ਕੀਤਾ ਜਾ ਸਕਦਾ ਹੈ।

Advertisements

ਜਦੋ ਏ ਐੱਸ ਆਈ ਪਵਨ ਕੁਮਾਰ ਆਪਣੀ ਪੁਲਿਸ ਪਾਰਟੀ ਸਮੇਤ ਮੁਖਬਰ ਵਲੋਂ ਦੱਸੀ ਜਗਾ ਸਿੰਘਾਪੁਰ ਜੱਟਾਂ ਮੰਗਲ ਸਿੰਘ ਦੇ ਕਮਾਦ ਦੇ ਖੇਤ ਵਿੱਚ ਪਹੁੰਚੇ ਤਾਂ ਪੁਲਿਸ ਪਾਰਟੀ ਨੂੰ ਦੇਖ ਕੇ ਇੱਕ ਸਰਦਾਰ ਵਿਆਕਤੀ ਤੇ ਇਕ ਮੁਲਾਂ ਫੈਸਨ ਵਿਆਕਤੀ ਭੱਜਣ ਲੱਗੇ ਤਾਂ ਪੁਲਿਸ ਪਾਰਟੀ ਨੇ ਉਹਨਾ ਨੂੰ ਹੁਸ਼ਿਆਰੀ ਨਾਲ ਕਾਬੂ ਕਰ ਲਿਆ ਤੇ ਨਾਮ ਪਤਾ ਪੁੱਛਣ ਤੇ ਉਹਨਾਂ ਵਿਚੋਂ ਸਰਦਾਰ ਵਿਆਕਤੀ ਨੇ ਆਪਣਾ ਨਾਂ ਮੰਗਲ ਸਿੰਘ ਪੁੱਤਰ ਧਿਆਨ ਸਿੰਘ ਵਾਸੀ ਸਿੰਘ ਪੁਰ ਜੱਟਾਂ ਤੇ ਦੂਜੇ ਵਿਆਕਤੀ ਨੇ ਆਪਣਾ ਨਾਂ ਖੜਕ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਮਾਵਾਂ ਦੱਸਿਆ। ਜਦੋ ਏ ਐੱਸ ਆਈ ਪਵਨ ਕੁਮਾਰ ਵਲੋਂ ਕਮਾਦ ਦੇ ਖੇਤ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਇਕ ਚਲਦੀ ਭੱਠੀ ਦਾ ਕੱਚੀ ਲਾਹਣ ਸਮੇਤ ਤੇ ਇਕ ਕੇਨ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ।ਜਦੋ ਪੁਲਿਸ ਪਾਰਟੀ ਵਲੋਂ ਲੋਹੇ ਦੇ ਇਕ ਟੱਪ ਵਿੱਚ ਪਾ ਕੇ ਕੱਚੀ ਲਾਹਣ ਦੀ ਮਿਣਤੀ ਕੀਤੀ ਗਈ ਤਾਂ ਉਸ ਦੀ ਮਾਤਰਾ 40500 ਐਮ ਐੱਲ ਬਰਾਮਦ ਕੀਤੀ ਗਈ ਇਸੇ ਤਰਾਂ ਜਦੋਂ ਕੇਨ ਵਿਚੋਂ ਨਜਾਇਜ਼ ਸ਼ਰਾਬ ਮਾਪੀ ਗਈ ਤਾਂ ਉਸ ਦੀ ਮਾਤਰਾ 22500 ਐਮ ਐੱਲ ਨਿਕਲੀ।ਹਾਜੀਪੁਰ ਪੁਲਿਸ ਵਲੋਂ ਇਹਨਾਂ ਦੋਵੇ ਵਿਆਕਤੀਆਂ ਦੇ ਖਿਲਾਫ 61-1-14 ਈ ਅਕਸ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

LEAVE A REPLY

Please enter your comment!
Please enter your name here