ਜਲੰਧਰ: ਕੰਟੀਨ ਡੀ.ਏ.ਸੀ.ਦੇ ਠੇਕੇ ਦੀ ਨਿਲਾਮੀ 19 ਮਾਰਚ ਨੂੰ

ਜਲੰਧਰ (ਦ ਸਟੈਲਰ ਨਿਊਜ਼)। ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਜਲੰਧਰ ਦੇ ਅਹਾਤੇ ਵਿੱਚ ਬਣੀ ਕੰਟੀਨ ਦੇ ਠੇਕੇ ਦੀ ਨਿਲਾਮੀ ( 01.04.2021 ਤੋਂ 31.03.2022 ਤੱਕ ਦੇ ਸਮੇਂ ਲਈ ) 19 ਮਾਰਚ 2021 ਨੂੰ ਸਵੇਰੇ 11.30 ਵਜੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਜਲੰਧਰ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੀ ਅਦਾਲਤ ਕਮਰਾ ਨੰਬਰ 18 ਜ਼ਮੀਨੀ ਮੰਜ਼ਿਲ (ਦਫ਼ਤਰ ਡਿਪਟੀ ਕਮਿਸ਼ਨਰ ) ਜਲੰਧਰ ਵਿਖੇ ਰੱਖੀ ਗਈ ਹੈ।

Advertisements

ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੰਟੀਨ ਡੀ.ਏ.ਸੀ. ਲਈ ਠੇਕੇ ਲਈ ਰਾਖਵੀਂ ਬੋਲੀ 13,02,000/ ਰੁਪਏ ਤੇ ਸਕਿਊਰਟੀ ਦੀ ਰਕਮ 50,000/ ਰੁਪਏ  ਰੱਖੀ ਗਈ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਹਰ ਬੋਲੀਕਾਰ ਨੂੰ ਬੋਲੀ ਵਿੱਚ ਸ਼ਾਮਿਲ ਹੋਣ ਲਈ ਆਪਣੀ ਦਰਖਾਸਤ ਅਤੇ ਸਕਿਊਰਟੀ ਦੀ ਰਕਮ ਦਾ ਬੈਂਕ ਡਰਾਫ਼ਟ ਜੋ ਕਿ ਡੀ.ਸੀ.-ਕਮ-ਚੇਅਰਮੈਨ ਓ ਐਂਡ ਐਮ ਸੁਸਾਇਟੀ,ਜਲੰਧਰ ਦੇ ਪੱਖ ਵਿੱਚ ਹੋਵੇ, ਦਫ਼ਤਰ ਡਿਪਟੀ ਕਮਿਸ਼ਨਰ ਜਲੰਧਰ (ਨਜ਼ਾਰਤ ਸ਼ਾਖਾ) ਕਮਰਾ ਨੰਬਰ 123 ਪਹਿਲੀ ਮੰਜ਼ਿਲ ਡੀ.ਏ.ਸੀ. ਜਲੰਧਰ ਵਿੱਚ ਬੋਲੀ ਦੀ ਮਿਤੀ ਤੋਂ ਇਕ ਦਿਨ ਪਹਿਲਾਂ ਜਮਾਂ ਕਰਵਾਉਣਾ ਹੋਵੇਗਾ। ਉਨ੍ਹਾਂ ਦੱਸਿਆ ਕਿ ਬੋਲੀ ਸਬੰਧੀ ਸ਼ਰਤਾਂ ਡਿਪਟੀ ਕਮਿਸ਼ਨਰ (ਨਜ਼ਾਰਤ ਸ਼ਾਖਾ) ਕਮਰਾ ਨੰਬਰ 123 ਪਹਿਲੀ ਮੰਜ਼ਿਲ ਡੀ.ਏ.ਸੀ. ਜਲੰਧਰ ਵਿਖੇ ਕੰਮ ਵਾਲੇ ਦਿਨ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਦੇਖੀਆਂ ਜਾ ਸਕਦੀਆਂ ਹਨ।

LEAVE A REPLY

Please enter your comment!
Please enter your name here