ਹਿਮਾਚਲ ਤੇ ਗੁਜਰਾਤ ‘ਚ ਬਣੇਗੀ ਕਾਂਗਰਸ ਦੀ ਸਰਕਾਰ, ਖੜਗੇ ਦੀ ਅਗਵਾਈ ‘ਚ ਲੜਾਂਗੇ 2024 ਦੀਆਂ ਚੋਣਾਂ: ਦੀਪਕ ਸਲਵਾਨ

ਕਪੂਰਥਲਾ, (ਦ ਸਟੈਲਰ ਨਿਊਜ਼)। ਬਲਾਕ ਕਾਂਗਰਸ ਦੇ ਪ੍ਰਧਾਨ ਦੀਪਕ ਸਲਵਾਨ ਨੇ ਕਿਹਾ ਕਿ ਨਵੇਂ ਚੁਣੇ ਗਏ ਕੌਮੀ ਪ੍ਰਧਾਨ ਖੜਗੇ ਜੀ ਦੀ ਅਗਵਾਈ ਵਿੱਚ ਕਾਂਗਰਸ 2024 ਦੀਆਂ ਲੋਕ ਸਭਾ ਚੋਣਾਂ ਜ਼ੋਰਦਾਰ ਢੰਗ ਨਾਲ ਲੜੇਗੀ।ਉਨ੍ਹਾਂ ਕਿਹਾ ਕਿ ਮਹਿੰਗਾਈ ਦੇ ਨਾਂ ਤੇ ਭਾਜਪਾ ਨੂੰ ਕੌਣ ਵੋਟ ਪਾਵੇਗਾ।ਇਸ ਦੀਵਾਲੀ ਤੇ ਮਹਿੰਗਾਈ ਕਾਰਨ ਸਾਰਿਆਂ ਦਾ ਦਿਵਾਲੀਆ ਨਿਕਲ ਚੁੱਕਾ ਹੈ।ਉਨ੍ਹਾਂ ਕਿਹਾ ਕਿ ਇਸ ਵਾਰ ਹਿਮਾਚਲ ਤੇ ਗੁਜਰਾਤ ਵਿੱਚ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ।ਮੋਦੀ ਜੀ ਇਨ੍ਹੀਂ ਦਿਨੀਂ ਲਗਾਤਾਰ ਗੁਜਰਾਤ ਵਿਖੇ ਜਨ ਸਭਾਵਾਂ ਕਰ ਰਹੇ ਹਨ।ਉਹ ਇੱਕ ਮਹੀਨੇ ਵਿੱਚ 10 ਤੋਂ 15 ਦਿਨ ਗੁਜਰਾਤ ਵਿੱਚ ਬਿਤਾ ਰਹੇ ਹਨ।ਇਸ ਦੇ ਬਾਵਜੂਦ ਉਨ੍ਹਾਂ ਦੇ ਕਿਸੇ ਵੀ ਪ੍ਰੋਗਰਾਮ ਵਿੱਚ ਭੀੜ ਜਮਾ ਨਹੀਂ ਹੋ ਰਹੀ।ਦੀਪਕ ਸਲਵਾਨ ਨੇ ਦੱਸਿਆ ਕਿ ਹਿਮਾਚਲ ਦੀ ਸਰਕਾਰ ਬਹੁਤ ਹੀ ਨਿਕਮੀ ਸਰਕਾਰ ਹੈ ਅਤੇ ਆਪਣੀਆਂ ਨਾਕਾਮੀਆਂ ਨੂੰ ਛੁਪਾ ਰਹੀ ਹੈ ਪਰ ਜਨਤਾ ਇਸ ਵਾਰ ਇਹਨਾਂ ਨੂੰ ਸਬਕ ਸਿਖਾਏਗੀ ਕਿਉਂਕਿ ਮਹਿੰਗਾਈ ਕਾਰਨ ਸਾਰੇ ਵਰਗ ਇਸ ਸਰਕਾਰ ਤੋਂ ਪ੍ਰੇਸ਼ਾਨ ਹੈ ਅਤੇ ਇਸ ਵਾਰ ਕਾਂਗਰਸ ਦੀ ਹੀ ਸਰਕਾਰ ਬਣੇਗੀ ਤੇ ਰਿਵਾਜ ਦੇ ਵਾਂਗ ਤਾਜ ਹਿਮਾਚਲ ਪ੍ਰਦੇਸ਼ ਵਿਚ ਬਦਲੇਗਾ।ਉਨ੍ਹਾਂ ਕਿਹਾ ਕਿ ਮਹਿੰਗਾਈ ਅਤੇ ਬੇਰੁਜ਼ਗਾਰੀ ਦੇਸ਼ ਦੇ ਭਖਦੇ ਮੁੱਦੇ ਹਨ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਵਾਂ ਮੁੱਦਿਆਂ ਤੇ ਚੁੱਪ ਧਾਰੀ ਹੋਈ ਹੈ।

Advertisements

ਪ੍ਰਧਾਨ ਮੰਤਰੀ ਨੇ ਕਈ ਵਾਰ ਹਿਮਾਚਲ ਪ੍ਰਦੇਸ਼ ਦਾ ਦੌਰਾ ਕੀਤਾ,ਪਰ ਮਹਿੰਗਾਈ ਅਤੇ ਬੇਰੁਜ਼ਗਾਰੀ ਤੇ ਇਕ ਸ਼ਬਦ ਵੀ ਨਹੀਂ ਬੋਲਿਆ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਫੇਲ ਹੋ ਚੁੱਕਿਆ ਹਨ।ਮਹਿੰਗਾਈ ਤੇ ਬੇਰੁਜ਼ਗਾਰੀ ਤੇ ਕਾਬੂ ਪਾਉਣ ਲਈ ਕੋਈ ਨੀਤੀ ਨਹੀਂ ਹੈ।ਕੇਂਦਰ ਸਰਕਾਰ ਨੇ ਆਪਣਾ ਸਾਰਾ ਧਿਆਨ ਮੰਦਰ-ਮਸਜਿਦ ਦੇ ਮੁੱਦਿਆਂ ਤੇ ਲੱਗਾ ਰੱਖਿਆ ਹੈ।ਪੈਟਰੋਲ,ਡੀਜ਼ਲ,ਗੈਸ ਸਿਲੰਡਰ ਤੋਂ ਬਾਅਦ ਹੁਣ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ।ਚੋਣਾਂ ਵਿੱਚ ਹਾਰ ਨੂੰ ਦੇਖਦਿਆਂ ਹੁਣ ਮੋਦੀ ਨੂੰ ਚਿਹਰਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਜੇਕਰ ਹਿਮਾਚਲ ਦੀ ਜੈ ਰਾਮ ਠਾਕੁਰ ਸਰਕਾਰ ਨੇ ਹਿਮਾਚਲ ਪ੍ਰਦੇਸ਼ ਨੂੰ ਪੰਜ ਵਿੱਚ ਵਿਕਸਤ ਕੀਤਾ ਹੈ ਤਾਂ ਉਹ ਮੋਦੀ ਦੇ ਨਾਮ ਦੀ ਬਜਾਏ ਵਿਕਾਸ ਦੇ ਨਾਮ ਤੇ ਵੋਟਾਂ ਮੰਗਣ।ਸਲਵਾਨ ਨੇ ਕਿਹਾ ਕਿ ਕਾਂਗਰਸ ਹਿਮਾਚਲ ਵਿਧਾਨ ਸਭਾ ਚੋਣਾਂ ਵਿੱਚ 50 ਸੀਟਾਂ ਜਿੱਤ ਰਹੀ ਹੈ।

ਭਾਜਪਾ ਜਨਤਾ ਨੂੰ ਗੁੰਮਰਾਹ ਕਰਨ ਵਿੱਚ ਮਾਹਰ ਹੈ, ਪਰ ਹੁਣ ਜਨਤਾ ਜਾਣ ਚੁੱਕੀ ਹੈ।ਜਨਤਾ ਹੁਣ ਇਨ੍ਹਾਂ ਦੇ ਝਾਂਸੇ ਵਿੱਚ ਆਉਣ ਵਾਲੀ ਨਹੀਂ ਹੈ।ਹਿਮਾਚਲ ਜ਼ਿਮਨੀ ਚੋਣਾਂ ਵਿਚ ਜਨਤਾ ਨੇ ਬੀਜੇਪੀ ਨੂੰ ਟ੍ਰੇਲਰ ਦਿਖਾ ਦਿੱਤਾ ਹੈ।ਹੁਣ ਪੂਰੀ ਫ਼ਿਲਮ ਦਿਖਾਏਗੀ।ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੀ ਜਨਤਾ ਨੇ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਦਾ ਮੰਨ ਬਣਾ ਲਿਆ ਹੈ।ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਨਾਲ ਨਾਲ ਦੇਸ਼ ਦਾ ਹਰ ਵਰਗ ਭਾਜਪਾ ਸਰਕਾਰ ਦੀਆ ਲੋਕ ਵਿਰੋਧੀ ਨੀਤੀਆਂ ਤੋਂ ਦੁੱਖੀ ਹੈ।

LEAVE A REPLY

Please enter your comment!
Please enter your name here