ਭਾਰਤੀ ਹਵਾਈ ਫੌਜ ਦੀ ਭਰਤੀ ਜਲੰਧਰ ਵਿਖੇ 5 ਤੋਂ 8 ਅਗਸਤ ਨੂੰ ਹੋਵੇਗੀ: ਡਿਪਟੀ ਕਮਿਸ਼ਨਰ ਈਸ਼ਾ ਕਾਲੀਆ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)।  ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਈਸ਼ਾ ਕਾਲੀਆ ਨੇ ਦੱਸਿਆ ਕਿ ਪੀ.ਏ.ਪੀ.ਗਰਾਊਂਡ ਜਲੰਧਰ ਵਿਖੇ 5 ਤੋਂ 8 ਅਗਸਤ ਤੱਕ ਭਾਰਤੀ ਹਵਾਈ ਫੌਜ ਵਲੋਂ ਭਰਤੀ ਰੈਲੀ ਕਰਵਾਈ ਜਾ ਰਹੀ ਹੈ, ਇਸ ਭਰਤੀ ਰੈਲੀ ਦਾ ਜਿਲਾ ਹੁਸ਼ਿਆਰਪੁਰ ਦੇ ਨੌਜਵਾਨ ਵੱਧ ਤੋਂ ਵੱਧ ਲਾਹਾ ਲੈਣ। ਉਹਨਾਂ ਕਿਹਾ ਕਿ ਇਸ ਭਰਤੀ ਰੈਲੀ ਵਿੱਚ 12 ਜ਼ਿਲਿਆਂ ਹੁਸ਼ਿਆਰਪੁਰ, ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਪਠਾਨਕੋਟ, ਰੂਪ ਨਗਰ, ਮੋਗਾ, ਲੁਧਿਆਣਾ, ਗੁਰਦਾਸਪੁਰ, ਤਰਨ ਤਾਰਨ, ਫਾਜ਼ਿਲਕਾ, ਬਠਿੰਡਾ ਅਤੇ ਕਪੂਰਥਲਾ ਦੇ ਨੌਜਵਾਨ ਹਿੱਸਾ ਲੈ ਸਕਦੇ ਹਨ।

Advertisements

ਈਸ਼ਾ ਕਾਲੀਆ ਨੇ ਦੱਸਿਆ ਕਿ ਜਿਹਨਾਂ ਨੌਜਵਾਨਾਂ ਦਾ ਜਨਮ 19 ਜੁਲਾਈ 1999 ਤੋਂ 1 ਜੁਲਾਈ 2003 ਦੇ ਵਿਚਕਾਰ ਹੋਇਆ ਹੈ ਅਤੇ ਬਾਰਵੀਂ 50 ਪ੍ਰਤੀਸ਼ਤ ਅੰਕਾਂ ਅਤੇ ਅੰਗਰੇਜ਼ੀ ਵਿਸ਼ਾ ਵੀ 50 ਪ੍ਰਤੀਸ਼ਤ ਅੰਕਾਂ ਨਾਲ ਪਾਸ ਕੀਤਾ ਹੈ, ਇਸ ਰੈਲੀ ਲਈ ਯੋਗ ਹਨ। ਉਹਨਾਂ ਦੱਸਿਆ ਕਿ ਹੁਸ਼ਿਆਰਪੁਰ, ਜਲੰਧਰ, ਪਠਾਨਕੋਟ, ਸ਼ਹੀਦ ਭਗਤ ਸਿੰਘ ਨਗਰ, ਰੂਪਨਗਰ ਅਤੇ ਮੋਗਾ ਜ਼ਿਲੇ ਦੇ ਨੌਜਵਾਨਾਂ ਦਾ ਸਰੀਰਿਕ ਤੰਦਰੁਸਤੀ ਅਤੇ ਲਿਖਤੀ ਟੈਸਟ 5 ਅਗਸਤ ਨੂੰ ਹੋਵੇਗਾ ਤੇ ਯੋਗਤਾ 1 ਅਤੇ 2 ਟੈਸਟ 6 ਅਗਸਤ ਨੂੰ ਹੋਵੇਗਾ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸੇ ਤਰਾਂ ਲੁਧਿਆਣਾ, ਗੁਰਦਾਸਪੁਰ, ਤਰਨ ਤਾਰਨ, ਫਾਜ਼ਿਲਕਾ, ਬਠਿੰਡਾ ਅਤੇ ਕਪੂਰਥਲਾ ਜਿਲਿਆਂ ਦੇ ਨੌਜਵਾਨਾਂ ਦਾ ਸਰੀਰਿਕ ਤੰਦਰੁਸਤੀ ਤੇ ਲਿਖਤੀ ਟੈਸਟ 7 ਅਗਸਤ ਨੂੰ ਹੋਵੇਗਾ ਤੇ ਯੋਗਤਾ 1 ਅਤੇ 2 ਟੈਸਟ 8 ਅਗਸਤ ਨੂੰ ਲਿਆ ਜਾਵੇਗਾ। ਉਹਨਾਂ ਦੱਸਿਆ ਕਿ ਇਹ ਭਰਤੀ ਰੈਲੀ ਗਰੁੱਪ ਵਾਈ (ਆਟੋ ਮੋਬਾਇਲ ਟੈਕਨੀਸ਼ੀਅਨ) ਅਤੇ ਆਈ.ਏ.ਐਫ.ਪੁਲਿਸ ਲਈ ਕਰਵਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਰੈਲੀ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਇਹਨਾਂ ਜਿਲਿਆਂ ਦਾ ਵਸਨੀਕ ਹੋਣਾ ਚਾਹੀਦਾ ਹੈ ਅਤੇ ਉਸ ਨੂੰ ਆਪਣੇ ਨਾਲ ਰਿਹਾਇਸ਼ ਦੇ ਸਬੂਤ ਦਾ ਅਸਲ ਸਰਟੀਫਿਕੇਟ, 12ਵੀਂ ਦਾ ਸਰਟੀਫਿਕੇਟ ਚਾਰ-ਚਾਰ ਫੋਟੋ ਕਾਪੀਆਂ ਸਮੇਤ ਅਤੇ 10 ਪਾਸਪੋਰਟ ਸਾਈਜ਼ ਦੀਆਂ ਫੋਟੋਆਂ ਨਾਲ ਲਿਆਉਣੀਆਂ ਹੋਣਗੀਆਂ।

LEAVE A REPLY

Please enter your comment!
Please enter your name here