ਪਠਾਨਕੋਟ: ਵਿਗਿਆਨ ਅਧਿਕਾਰੀ ਜੁਗਲ ਨੇ ਤਿਆਰ ਕੀਤਾ ਮੋਬਾਇਲ ਐਪ ਸਕੀਮ ਇੰਨਫਰਮੇਸ਼ਨ

ਪਠਾਨਕੋਟ(ਦ ਸਟੈਲਰ ਨਿਊਜ਼)। ਜਿਲ੍ਹਾ ਪਠਾਨਕੋਟ ਵਿਖੇ ਜੁਗਲ ਕਿਸੋਰ ਜਿਲ੍ਹਾ ਸੂਚਨਾ ਵਿਗਿਆਨ ਅਧਿਕਾਰੀ ਵੱਲੋਂ  ਸਕੀਮ ਇੰਨਫਰਮੈਸ਼ਨ ਮੋਬਾਇਲ ਐਪ ਤਿਆਰ ਕੀਤੀ ਗਈ ਜਿਸ ਦਾ ਅੱਜ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਸੁਭਾਅਰੰਭ ਕੀਤਾ ਗਿਆ। ਜਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿੱਚ ਸਥਿਤ ਦਫਤਰ ਡਿਪਟੀ ਕਮਿਸ਼ਨਰ ਪਠਾਨਕੋਟ ਵਿਖੇ ਅੱਜ ਮੋਬਾਇਲ ਐਪ ਦੀ ਸੁਰੂਆਤ ਕਰਦਿਆਂ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਐਪ ਨਿਰਮਾਤਾ ਜੁਗਲ ਕਿਸੋਰ ਨੂੰ ਸੁਭਕਾਮਨਾਵਾਂ ਵੀ ਦਿੱਤੀਆਂ।

Advertisements

ਇਸ ਮੋਕੇ ਤੇ ਮੋਬਾਇਲ ਐਪ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਜੁਗਲ ਕਿਸ਼ੋਰ ਜਿਲ੍ਹਾ ਸੂਚਨਾ ਤੇ ਵਿਗਿਆਨ ਅਧਿਕਾਰੀ ਪਠਾਨਕੋਟ ਵੱਲੋਂ ਦੱਸਿਆ ਕਿ ਉਪਰੋਕਤ ਮੋਬਾਇਲ ਐਪ ਜੋ ਕਿ ਗੁਗਲ ਪਲੇ ਸਟੋਰ ਤੇ ਸਕੀਮ ਇੰਨਫਰਮੈਸ਼ਨ ਨਾਮ ਮੋਬਾਇਲ ਐਪ ਦੇ ਤੋਰ ਤੇ ਉਪਲੱਬਧ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਹ ਮੋਬਾਇਲ ਐਪਲੀਕੇਸ਼ਨ https://play.google.com/store/apps/details?id=nic.punjpktsch Çਲੰਕ ਤੋਂ ਸਿੱਧੇ ਤੋਰ ਤੇ ਵੀ ਡਾਊਨਲੋਡ ਕੀਤੀ ਜਾ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਮੋਬਾਇਲ ਐਪ ਡਾਊਨਲੋਡ ਕਰਨ ਮਗਰੋਂ ਉਪਭੋਗਤਾ ਨੂੰ ਅਪਣੇ ਮੋਬਾਇਲ ਤੇ ਹੀ ਹਰ ਪ੍ਰਕਾਰ ਦੀ ਜਾਣਕਾਰੀ ਮਿਲ ਜਾਵੇਗੀ ਇਸ ਦੇ ਨਾਲ ਹੀ ਹੋਰ ਵਧੇਰੇ ਜਾਣਕਾਰੀ ਲਈ ਹਰੇਕ ਵਿਭਾਗਾਂ ਦੇ ਅਧਿਕਾਰੀਆਂ ਦੇ ਮੋਬਾਇਲ ਨੰਬਰ ਵੀ ਫੀਡ ਕੀਤੇ ਗਏ ਹਨ ਜਿਸ ਤੇ ਫੋਨ ਕਰਕੇ ਵੀ ਉਪਭੋਗਤਾ ਸਕੀਮ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਇਸ ਤੋਂ ਇਲਾਵਾ ਉਪਰੋਕਤ ਮੋਬਾਇਲ ਐਪ ਵਿੱਚ ਹੋਰ ਵਧੀਆ ਕਾਰਜ ਕਰਨ, ਜਾਣਕਾਰੀ ਦਰਜ ਕਰਨ ਲਈ ਅਪਣਾ ਸੁਝਾਅ ਵੀ ਦੇ ਸਕਦੇ ਹਨ।

ਜੁਗਲ ਕਿਸੋਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਪਰੋਕਤ ਮੋਬਾਇਲ ਐਪ ਡਾਊਨਲੋਡ ਕਰਨ ਤੋਂ ਬਾਅਦ ਹਰ ਆਮ ਅਤੇ ਖਾਸ ਵਿਅਕਤੀ ਨੂੰ ਹਰੇਕ ਸਰਕਾਰੀ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ  ਬਾਰੇ ਜਾਣਕਾਰੀ ਮਿਲੇਗੀ, ਇਸ ਤੋਂ ਇਲਾਵਾ ਕਿਸੇ ਵੀ ਸਕੀਮ ਦਾ ਕੰਮ ਕਰਨ ਦਾ ਢੰਗ ਅਤੇ ਵਿਧੀ ਦੀ ਜਾਣਕਾਰੀ ਵੀ ਮਿਲੇਗੀ।

ਉਨ੍ਹਾਂ ਦੱਸਿਆ ਕਿ ਵਿਭਾਗ ਦੇ ਦੋ ਅਧਿਕਾਰੀਆਂ ਸ੍ਰੀ ਰਮਾਂ ਕਾਂਤ ਅਤੇ ਯੁਗਰਾਜ ਸਿੰਘ ਇੰਨਜੀਨੀਅਰ ਐਨ.ਆਈ.ਸੀ. ਦਫਤਰ ਪਠਾਨਕੋਟ ਵੱਲੋਂ ਉਪਰੋਕਤ ਮੋਬਾਇਲ ਐਪ ਵਿੱਚ ਹਰੇਕ ਸਕੀਮ ਬਾਰੇ ਜਾਣਕਾਰੀ ਅਪਡੇਟ ਕਰ ਰਹੇ ਹਨ ਅਤੇ ਵਿਭਾਗਾਂ ਤੋਂ ਵੱਖ ਵੱਖ ਸਕੀਮਾਂ ਦੀ ਜਾਣਕਾਰੀ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸੁਰੂਆਤੀ ਦੋਰ ਵਿੱਚ ਕਿਸੇ ਵੀ ਇੰਨਡ੍ਰੋਇਡ ਮੋਬਾਇਲ ਫੋਨ ਲਈ ਇਹ ਐਪ ਉਪਲੱਬਦ ਹੈ ਅਤੇ ਜਲਦੀ ਹੀ ਐਪਲ ਅਤੇ ਹੋਰ ਉਪਰੇਟਿੰਗ ਸਿਸਟਮ ਤੇ ਵੀ ਜਲਦੀ ਇਹ ਸੁਵਿਧਾ ਉਪਲੱਬਦ ਕਰਵਾਈ ਜਾਵੇਗੀ।

LEAVE A REPLY

Please enter your comment!
Please enter your name here