ਖੁਰਾਕ ਤੇ ਸਿਵਲ ਸਪਲਾਈ ਮੰਤਰੀ ਦੇ ਨਿਰਦੇਸ਼,  ਸੂਬੇ ਵਿੱਚ ਵੱਖ-ਵੱਖ ਥਾਂਈਂ ਛਾਪੇਮਾਰੀ

ਚੰਡੀਗੜ (ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਦੇ ਦਿਸ਼ਾਂ ਨਿਰਦੇਸ਼ਾਂ ‘ਤੇ ਵਿਭਾਗ ਦੇ ਲੀਗਲ ਮੈਟ੍ਰੋਲੋਜੀ ਵਿੰਗ ਵੱਲੋਂ ਵੱਡੇ ਪੱਧਰ ‘ਤੇ ਵੱਖ-ਵੱਖ ਥਾਂਈਂ ਛਾਪੇਮਾਰੀ ਕੀਤੀ ਗਈ। ਲੀਗਲ ਮੈਟ੍ਰੋਲੋਜੀ ਵਿੰਗ ਵੱਲੋਂ ਅੱਜ ਤੇ ਕੱਲ• ਦੋ ਦਿਨਾਂ ਅੰਦਰ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਅਤੇ ਸੜਕ-ਕੰਢੇ ਖੁੱਲ•ੇ ਢਾਬਿਆਂ ‘ਤੇ ਅਚਨਚੇਤੀ ਛਾਪੇ ਮਾਰ ਕੇ ਚੈਕਿੰਗ ਕੀਤੀਆਂ ਗਈਆਂ। ਇਨ•ਾਂ ਛਾਪੇਮਾਰੀਆਂ ਦੌਰਾਨ ਵਿੰਗ ਵੱਲੋਂ 30 ਮਾਮਲੇ ਦਰਜ ਕੀਤੇ ਗਏ ਅਤੇ ਚਲਾਨਾਂ ਤੋਂ 2,47,000 ਰੁਪਏ ਦੀ ਕੰਪਾਊਂਡਿੰਗ ਫੀਸ ਇਕੱਤਰ ਹੋਵਗੀ।

Advertisements

ਇਹਨਾਂ ਛਾਪੇਮਾਰੀਆਂ ਦੌਰਾਨ ਲੀਗਲ ਮੈਟ੍ਰੋਲੋਜੀ ਦੇ ਇੰਸਪੈਕਟਰਾਂ ਅਤੇ ਸਟਾਫ ਦੀਆਂ ਟੀਮਾਂ ਵੱਲੋਂ ਕਈ ਥਾਵਾਂ ‘ਤੇ ਐਮ.ਆਰ.ਪੀ ਨਾਲ ਛੇੜ-ਛਾੜ, ਮੁੱਲ ਨਾਲੋਂ ਵੱਧ ਪੈਸੇ ਲੈਣ, ਘੱਟ ਤੋਲਣ ਆਦਿ ਵਰਗੀਆਂ ਕਈਆਂ ਕਿਸਮ ਦੀਆਂ ਬੇਨਿਯਮੀਆਂ ਪਾਈਆਂ ਗਈਆਂ। ਚੈਕਿੰਗ ਦੌਰਾਨ ਹੁਣ ਤੱਕ ਕੁੱਲ 149 ਨਿਰੀਖਣ ਕੀਤੇ ਜਾ ਚੁੱਕੇ ਹਨ ਅਤੇ ਲੀਗਲ ਮੈਟਰੋਲੋਜੀ ਐਕਟ ਤੇ ਰੂਲਜ਼ ਦੀਆਂ ਵੱਖ-ਵੱਖ ਧਾਰਾਵਾਂ ਤਹਿਤ 30 ਮਾਮਲੇ ਵੀ ਦਰਜ ਕੀਤੇ ਗਏ। ਇਹਨਾਂ ਮਾਮਲਿਆਂ ਵਿੱਚ 22 ਮਾਮਲੇ ਨਿਸ਼ਚਤ ਮੁੱਲ ਤੋਂ ਵੱਧ ਪੈਸੇ ਮੰਗਣ, 2 ਮਾਮਲੇ ਖਾਧ-ਪਦਾਰਥਾਂ ਦੇ ਪੈਕਟਾਂ ਉੱਪਰ ਉਤਪਾਦ ਦੀ ਅਸਲ ਮਾਤਰਾ, ਐਮ.ਆਰ.ਪੀ., ਮੈਨੂਫੈਕਚਰਿੰਗ ਦੀ ਮਿਤੀ, ਐਕਸਪਾਇਰੀ (ਉਤਪਾਦ ਦੀ ਮਿਆਦ ਮਿਤੀ) ਆਦਿ ਵਰਗੀਆਂ ਜ਼ਰੂਰੀ ਜਾਣਕਾਰੀਆਂ ਦੀ ਅਣਹੋਂਦ ਦੇ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਛੇ ਮਾਮਲੇ ਬਿਨਾਂ ਜਾਂਚ-ਪੜਤਾਲ ਤੋਂ ਵਰਤੇ ਜਾਂਦੇ ਤੋਲ ਜਿਵੇਂ ਬਿਨਾਂ ਮੋਹਰਾਂ ਲੱਗੇ ਵੱਟੇ ਆਦਿ ਦੇ ਵੀ ਸਾਹਮਣੇ ਆਏ। ਲੀਗਲ ਮੈਟ੍ਰੋਲੋਜੀ ਵੱਲੋਂ ਕੀਤੀਆਂ ਛਾਪੇਮਾਰੀਆਂ ਦੌਰਾਨ ਕੀਤੇ ਚਲਾਨਾਂ ਤੋਂ 2,47,000 ਰੁਪਏ ਦੀ ਕੰਪਾਊਂਡਿੰਗ ਫੀਸ ਇਕੱਤਰ ਹੋਵੇਗੀ।

-ਲੀਗਲ ਮੈਟ੍ਰੋਲੋਜੀ ਵਿੰਗ ਵੱਲੋਂ 30 ਮਾਮਲੇ ਦਰਜ,  2,47,000 ਦੀ ਲਗਾਈ ਕੰਪਾਊਂਡਿੰਗ ਫੀਸ

ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਆਸ਼ੂ ਨੇ ਕਿਹਾ ਕਿ ਇਹ ਛਾਪੇਮਾਰੀਆਂ ਲੋਕਾਂ ਵੱਲੋਂ ਬੱਸ ਅੱਡਿਆਂ ਤੇ ਰੇਲਵੇ ਸਟੇਸ਼ਨਾਂ ‘ਤੇ ਪਾਣੀ ਦੀਆਂ ਬੋਤਲਾਂ, ਖਾਧ-ਪਦਾਰਥਾਂ ਦੇ ਮੁੱਲ ਨਾਲੋਂ ਵੱਧ ਮੰਗਣ ਆਦਿ ਸਬੰਧੀ ਮਿਲੀਆਂ ਸ਼ਿਕਾਇਤਾਂ ਦੇ ਆਧਾਰ ‘ਤੇ ਕੀਤੀਆਂ ਗਈਆਂ। ਉਹਨਾਂ ਕਿਹਾ, ”ਅਜਿਹੀਆਂ ਅਚਨਚੇਤ ਪੜਤਾਲਾਂ ਤੇ ਛਾਪੇਮਾਰੀਆਂ ਭਵਿੱਖ ਵਿੱਚ ਵੀ ਨਿਰੰਤਰ ਰੂਪ ਵਿੱਚ ਜਾਰੀ ਰਹਿਣਗੀ ਤਾਂ ਜੋ ਆਮ ਜਨਤਾ ਨੂੰ ਅਜਿਹੀ ਧੋਖਾਧੜੀ ਤੇ ਧਾਂਦਲੀਆਂ ਤੋਂ ਬਚਾਇਆ ਜਾ ਸਕੇ।” ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਹਮਣੇ ਆਉਣ ‘ਤੇ ਦੁਕਾਨਦਾਰਾਂ ਵੱਲੋਂ ਕੀਤੀ ਜਾ ਰਹੀ ਕਿਸੇ ਵੀ ਕਿਸਮ ਦੀ ਬੇਨਿਯਮੀ ਜਿਵੇਂ ਮੁੱਲ ਨਾਲੋਂ ਵੱਧ ਪੈਸੇ ਮੰਗਣਾ, ਘੱਟ ਤੋਲਣਾ ਜਾਂ ਮਾਪਣਾ ਅਤੇ ਘਟੀਆ ਕਿਸਮ ਦੀ ਪੈਕਿੰਗ ਆਦਿ ਸਬੰਧੀ ਸ਼ਿਕਾਇਤ ਦਰਜ ਕਰਵਾਉਣ।

LEAVE A REPLY

Please enter your comment!
Please enter your name here