ਨਵੇਂ ਬਣੇ ਵੋਟਰਾਂ ਦੇ ਈ-ਐਪਿਕ ਕਾਰਡ ਡਾਊਨਲੋਡ ਕਰਨ ਲਈ ਈ-ਐਪਿਕ ਹੈਲਪ ਡੈਸਕ ਸਥਾਪਿਤ: ਡਿਪਟੀ ਕਮਿਸ਼ਨਰ

ਜਲੰਧਰ (ਦ ਸਟੈਲਰ ਨਿਊਜ਼)। ਜ਼ਿਲ੍ਹੇ ਵਿੱਚ ਨਵੇਂ ਬਣੇ 18596 ਵੋਟਰਾਂ ਦੇ ਈ-ਐਪਿਕ ਕਾਰਡ ਡਾਊਨਲੋਡ ਕਰਨ ਦੀ ਦਫ਼ਤਰ ਡਿਪਟੀ ਕਮਿਸ਼ਨਰ ਅਤੇ ਹਲਕਾ ਪੱਧਰ ’ਤੇ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਦੇ ਦਫ਼ਤਰਾਂ ਵਿੱਚ ਈ-ਐਪਿਕ ਹੈਲਪ ਡੈਸਕ ਸਥਾਪਿਤ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਜਲੰਧਰ ਵਿੱਚ ਨਵੇਂ ਬਣੇ 18596 ਵੋਟਰਾਂ ਦੇ ਈ-ਐਪਿਕ ਕਾਰਡ ਡਾਊਨਲੋਡ ਕਰਨ ਲਈ 15 ਮਾਰਚ ਤੱਕ ਟੀਚਾ ਨਿਸ਼ਚਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਅਜੇ 58.93 ਫੀਸਦ ਈ-ਐਪਿਕ ਕਾਰਡ ਡਾਊਨਲੋਡ ਕੀਤੇ ਗਏ ਹਨ।

Advertisements

ਸ੍ਰੀ ਥੋਰੀ ਨੇ ਅੱਗੇ ਦੱਸਿਆ ਕਿ ਵਿਧਾਨ ਸਭਾ ਹਲਕਾ 30-ਫਿਲੌਰ ਵਿਖੇ 1060 ਨਵੇਂ ਵੋਟਰ ਬਣੇ ਹਨ ਅਤੇ ਇਸੇ ਤਰ੍ਹਾਂ ਵਿਧਾਨ ਸਭਾ ਹਲਕਾ 31-ਨਕੋਦਰ ਵਿਖੇ 2124, ਵਿਧਾਨਸਭਾ ਹਲਕਾ 32-ਸ਼ਾਹਕੋਟ 2076, ਵਿਧਾਨਸਭਾ ਹਲਕਾ 33-ਕਰਤਾਰਪੁਰ 2397, ਵਿਧਾਨਸਭਾ ਹਲਕਾ 34-ਜਲੰਧਰ ਪੱਛਮੀ 2097, ਵਿਧਾਨਸਭਾ ਹਲਕਾ 35-ਜਲੰਧਰ ਕੇਂਦਰੀ 2004, ਵਿਧਾਨਸਭਾ ਹਲਕਾ 36-ਜਲੰਧਰ ਉੱਤਰੀ 2611, ਵਿਧਾਨਸਭਾ ਹਲਕਾ 37-ਜਲੰਧਰ ਕੈਂਟ 2090 ਅਤੇ ਵਿਧਾਨਸਭਾ ਹਲਕਾ 38-ਆਦਮਪੁਰ ਵਿਖੇ 2137 ਨਵੇਂ ਵੋਟਰ ਰਜਿਸਟਰਡ ਹੋਏ ਹਨ।

ਸ੍ਰੀ ਥੋਰੀ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਈ-ਐਪਿਕ ਮੁਹਿੰਮ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਜ਼ਿਲ੍ਹਾ ਪੱਧਰ ’ਤੇ ਸੇਵਾ ਕੇਂਦਰ ਡਿਪਟੀ ਕਮਿਸ਼ਨਰ ਦਫ਼ਤਰ ਅਤੇ ਇਸੇ ਤਰ੍ਹਾਂ ਹਲਕਾ ਪੱਧਰ ’ਤੇ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਦੇ ਦਫ਼ਤਰਾਂ ਵਿੱਚ ਈ-ਐਪਿਕ ਹੈਲਪ ਡੈਸਕ ਸਥਾਪਿਤ ਕੀਤੇ ਗਏ ਹਨ ਜਿਥੇ ਕੋਈ ਵੀ ਵੋਟਰ ਜਿਸ ਨੇ ਸਮਰੀ ਰਵੀਜ਼ਨ 2021 ਦੌਰਾਨ ਆਪਣੀ ਨਵੀਂ ਵੋਟ ਬਣਾਈ ਹੈ, ਈ-ਐਪਿਕ ਹੈਲਪ ਡੈਸਕ ’ਤੇ ਪਹੁੰਚ ਕੇ ਈ ਐਪਿਕ ਕਾਰਡ ਡਾਊਨਲੋਡ ਕਰਨ ਸਬੰਧੀ ਜਾਣਕਾਰੀ ਹਾਸਿਲ ਕਰ ਸਕਦੇ ਹਨ ਜਾਂ ਮੌਕੇ ’ਤੇ ਹੀ ਆਪਣੇ ਰਜਿਸਟਰਡ ਮੋਬਾਇਲ ਵਿੱਚ ਈ-ਐਪਿਕ ਡਾਊਨਲੋਡ ਕਰ ਸਕਦੇ ਹਨ। ਸ੍ਰੀ ਥੋਰੀ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਈ ਐਪਿਕ ਡਾਊਨਲੋਡ ਕਰਨ ਲਈ ਭਾਰਤ ਚੋਣ ਕਮਿਸ਼ਨਰ ਵਲੋਂ ਅਧਿਕਾਰਤ
ਵੈਬਸਾਈਟ www.voterportal.eci.gov.in , www.nvsp.in ਜਾਂ voter helpline mobile app ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੁੰ ਵੀ ਅਪੀਲ ਕੀਤੀ ਕਿ ਈ-ਐਪਿਕ ਕਾਰਡ ਡਾਊਨਲੋਡ ਕਰਨ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾਵੇ ਤਾਂ ਜੋ ਲੋਕਤੰਤਰੀ ਢਾਂਚੇ ਵਿੱਚ ਵੋਟਰਾਂ ਦੀ ਭਾਗੀਦਾਰੀ ਨੂੰ ਵਧਾਉਣ ਦੇ ਨਾਲ ਨਾਲ ਚੋਣ ਕਮਿਸ਼ਨ ਵਲੋਂ ਈ ਐਪਿਕ ਕਾਰਡ ਡਾਊਨਲੋਡ ਕਰਨ ਸਬੰਧੀ 100 ਪ੍ਰਤੀਸ਼ਤ ਟੀਚੇ ਨੂੰ ਪੂਰਾ ਕੀਤਾ ਜਾ ਸਕੇ।

LEAVE A REPLY

Please enter your comment!
Please enter your name here