ਜਿਲੇ ਵਿੱਚ 400 ਮੋਟਰ ਸਾਈਕਲ ਲੈ ਕੇ ਕੱਢੀ ਗਈ ਪੰਜਾਬ ਬਚਾਓ ਹਾਥੀ ਯਾਤਰਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬਹੁਜਨ ਸਮਾਜ ਪਾਰਟੀ ਹਲਕਾ ਹੁਸ਼ਿਆਰਪੁਰ ਵੱਲੋਂ ਪਵਨ ਕੁਮਾਰ ਪ੍ਰਧਾਨ ਵਿਧਾਨ ਸਭਾ ਹੁਸ਼ਿਆਰਪੁਰ ਤੇ ਹਰਜੀਤ ਲਾਡੀ ਦੀ ਅਗਵਾਈ ਹੇਠ ਹੁਸ਼ਿਆਰਪੁਰ ਵਿੱਚ 400 ਮੋਟਰ ਸਾਈਕਲਾਂ ਨੂੰ ਨਾਲ ਲੈਕੇ ਪੰਜਾਬ ਬਚਾਓ ਹਾਥੀ ਯਾਤਰਾ ਸਾਹਿਬ ਸ਼੍ਰੀ ਕਾਂਸ਼ੀ ਰਾਮ ਦੇ 87ਵੇਂ ਜਨਮ ਦਿਨ ਤੇ ਕੱਢੀ ਗਈ ਜੋ ਕਮਾਲਪੁਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਸਾਰੇ ਬਾਜ਼ਾਰਾਂ ਵਿੱਚੋਂ ਲੰਘਦੀ ਹੋਈ ਮਹਾਰਾਜਾ ਭਾਈ ਜੱਸਾ ਸਿੰਘ ਰਾਮਗੜ੍ਹੀਆ ਚੌਕ ਵਿੱਚ ਸਮਾਪਤ ਹੋਈ।

Advertisements

ਇਸ ਯਾਤਰਾ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸੁਮਿੱਤਰ ਸਿੰਘ ਸੀਕਰੀ ਤੇ ਦਿਨੇਸ਼ ਕੁਮਾਰ ਪੱਪੂ ਨੇ ਕਿਹਾ ਕਿ ਇਹ ਯਾਤਰਾ ਕੇਂਦਰ ਦੀ ਮੋਦੀ ਸਰਕਾਰ ਨੇ ਜੋ ਕਾਲੇ ਕਾਨੂੰਨ ਬਣਾਏ ਹਨ ਅਤੇ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕੀਤਾ ਹੈ ਅਤੇ ਕਾਂਗਰਸ ਸਰਕਾਰ ਨੇ ਪਿਛਲੀ ਵਾਰੀ ਪ੍ਰਸ਼ਾਂਤ ਕਿਸ਼ੋਰ ਦੇ ਰਾਹੀਂ ਝੂਠੀਆਂ ਸਕੀਮਾਂ ਬਣਾ ਕੇ ਘਰ ਘਰ ਨੌਕਰੀ ਦੇਣ ਦਾ ਵਾਅਦਾ, ਬੇਰੁਜ਼ਗਾਰਾਂ ਨੂੰ ਭੱਤਾ ਦੇਣ ਦਾ ਵਾਅਦਾ ਅਜੇ ਤੱਕ ਪੂਰਾ ਨਹੀਂ ਕੀਤਾ ਅਤੇ ਹੁਣ ਉਸ ਨੂੰ ਫਿਰ ਮੰਤਰੀ ਮੰਡਲ ਵਿੱਚ ਸ਼ਾਮਲ ਕਰਕੇ ਝੂਠੇ ਵਾਅਦੇ ਕਰਾ ਕੇ ਕਾਂਗਰਸ ਸਰਕਾਰ ਸੱਤਾ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਪਰ ਪੰਜਾਬ ਦੇ ਲੋਕ ਇਨ੍ਹਾਂ ਦੀਆਂ ਚਾਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਅੱਜ ਪੰਜਾਬ ਦੇ ਲੋਕਾਂ ਨੂੰ ਰੋਟੀ ਦਾ ਗੁਜ਼ਾਰਾ ਕਰਨਾ ਵੀ ਔਖਾ ਹੋ ਰਿਹਾ ਹੈ। ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਨੇ ਲੋਕਾਂ ਤੇ ਨਵੇਂ ਨਵੇਂ ਟੈਕਸ ਲਗਾ ਕੇ ਲੋਕਾਂ ਦਾ ਕਚੂਮਰ ਕੱਢਿਆ ਪਿਆ ਹੈ।

ਉਨ੍ਹਾਂ ਨੇ ਕਿਹਾ ਕਿ ਵਾਰੋ ਵਾਰੀ ਲੁੱਟ ਰਹੀਆਂ ਸਰਕਾਰਾਂ ਨੂੰ ਲਾਂਭੇ ਕਰਕੇ ਬਸਪਾ ਦਾ ਰਾਜ ਲਿਆਂਦਾ ਜਾਵੇਗਾ ਤਾਂ ਜੋ ਆਮ ਲੋਕਾਂ ਦਾ ਭਲਾ ਹੋ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਦਨ ਸਿੰਘ ਬੈਂਸ, ਮਨਦੀਪ ਕਲਸੀ, ਸੁੱਖਦੇਵ ਸਿੰਘ ਜੋਨ ਇੰਚਾਰਜ, ਸੋਮਨਾਥ ਬੈਂਸ, ਗੁਰਪ੍ਰੀਤ ਪੁਰਹੀਰਾਂ, ਬਿੰਦਰ ਸਰੋਆ ਉਪ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ, ਹੈਪੀ ਬੱਧਨ ਜ਼ਿਲ੍ਹਾ ਕਨਵੀਨਰ , ਉਂਕਾਰ ਨਲੋਈਆਂ, ਮਨੀਸ਼ ਬੂਲਾਂਵਾੜੀ, ਗਿਆਨ ਚੰਦ ਨਾਰਾ, ਪ੍ਰਧਾਨ ਚਰਨਜੀਤ ਚੰਨੀ, ਵਿਸ਼ਾਲ ਝਿੰਮ, ਬਿੰਦਰੀ ਸਲਵਾੜਾ, ਜਸਵੰਤ ਰਾਏ, ਸਤਨਾਮ, ਰੂਪ ਲਾਲ, ਕੁਲਵੰਤ ਭੁੰਨੋ, ਰਣਜੀਤ ਬੱਬਲੂ, ਵਿਜੈ ਕੁਮਾਰ, ਦਰਸ਼ਨ ਲੱਧੜ, ਸੋਹਨ ਲਾਲ, ਦਰਸ਼ਨ ਭੱਟੀ, ਰਾਮ ਲਾਲ ਰੱਲ, ਮਨੋਜ ਕੁਮਾਰ, ਰਾਕੇਸ਼ ਕੁਮਾਰ, ਸੰਜੀਵ ਕੁਮਾਰ, ਸ਼ਰਨਦੀਪ, ਨਸੀਬ ਚੰਦ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਭਾ ਕਮਾਲਪੁਰ ਆਦਿ ਆਗੂ ਹਾਜ਼ਰ ਸਨ।

LEAVE A REPLY

Please enter your comment!
Please enter your name here