ਫਿਰੋਜ਼ਪੁਰ: ਜਿਲ੍ਹਾ ਬਿਊਰੋ ਆਫ ਰੋਜ਼ਗਾਰ ਵਿਖੇ ਬੇਰੁਜ਼ਗਾਰ ਉਮੀਦਵਾਰ ਆਪਣਾ ਸ਼ਨਾਖਤੀ ਕਾਰਡ ਕਰਵਾ ਸਕਦੇ ਹਨ ਰੀਨਿਊ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਪੰਜਾਬ ਰਾਜ ਵਿੱਚ ਕੋਵਿਡ—19 ਦੀ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਵੱਲੋਂ ਰਾਜ ਭਰ ਵਿੱਚ 23 ਮਾਰਚ 2020 ਤੋਂ ਕਰਫਿਊ ਲਗਾ ਕੇ ਲੋਕਡਾਊਨ ਘੋਸਿ਼ਤ ਕਰ ਦਿੱਤਾ ਗਿਆ ਸੀ, ਇਸ ਕਾਰਨ ਰਾਜ ਭਰ ਦੇ ਰੋਜ਼ਗਾਰ ਦਫ਼ਤਰਾਂ ਵਿੱਚ ਪਬਲਿਕ ਡੀਲਿੰਗ ਬੰਦ ਕਰ ਦਿੱਤੀ ਗਈ ਸੀ। ਕਰਫਿਊ ਕਾਰਨ ਬੇਰੁਜ਼ਗਾਰ ਉਮੀਦਵਾਰ ਜਿਨ੍ਹਾਂ ਦੇ ਨਾਮ ਪਹਿਲਾਂ ਹੀ ਰਜਿਸਟਰਡ ਸਨ, ਉਹ ਉਮੀਦਵਾਰ ਰੋਜ਼ਗਾਰ ਦਫ਼ਤਰ ਵਿਖੇ ਆ ਕੇ ਆਪਣਾ ਐਕਸ—1 ਕਾਰਡ (ਸ਼ਨਾਖਤੀ ਕਾਰਡ) ਰੀਨਿਊ ਨਹੀਂ ਕਰਵਾ ਸਕੇ।

Advertisements

ਇਹ ਜਾਣਕਾਰੀ ਦਿੰਦਿਆਂ ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਸ਼੍ਰੀ ਅਸ਼ੋਕ ਜਿੰਦਲ ਨੇ ਦੱਸਿਆ ਕਿ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਪੰਜਾਬ ਰਾਜ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਦਿਵਾਉਣ ਅਤੇ ਸਵੈ—ਰੋਜ਼ਗਾਰ ਦੇ ਕੰਮ ਧੰਦਿਆਂ ਤੇ ਲਾਉਣ ਦੇ ਮਕਸਦ ਨਾਲ ਪੰਜਾਬ ਰਾਜ ਦੇ ਸਾਰੇ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ, ਪੰਜਾਬ ਦੇ ਖੇਤਰੀ ਦਫ਼ਤਰਾਂ ਵਿਖੇ ਹਾਜ਼ਰ ਹੋਣ ਵਾਲੇ ਪ੍ਰਾਰਥੀ/ਉਮੀਦਵਾਰ ਦਾ ਕੰਮ ਕੋਵਿਡ—19 ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਪੂਰਨ ਤੌਰ ਤੇ ਸ਼ੁਰੂ ਹੋ ਚੁੱਕਾ ਹੈ।

ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਅਸ਼ੋਕ ਜਿੰਦਲ ਵੱਲੋਂ ਜਿਲ੍ਹਾ ਫਿਰੋਜਪੁਰ ਦੇ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਉਮੀਦਵਾਰਾਂ ਦੇ ਰਜਿਸਟ੍ਰੇਸ਼ਨ ਕਾਰਡ (ਐਕਸ—1) 1 ਫਰਵਰੀ 2020 ਤੋਂ 16 ਮਾਰਚ 2021 ਤੱਕ ਕੋਵਿਡ—19 ਦੀ ਮਹਾਮਾਰੀ ਕਰਕੇ ਰੀਨਿਊ ਨਹੀਂ ਕਰਵਾ ਪਾਏ, ਉਹ ਉਮੀਦਵਾਰ ਆਪਣਾ ਸ਼ਨਾਖਤੀ ਕਾਰਡ (ਐਕਸ—1) ਜਿਲ੍ਹਾ ਬਿਊਰੋ ਆੱਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਫਿਰੋਜਪੁਰ ਵਿੱਚ  ਪਹੁੰਚ ਕੇ 2 ਮਹੀਨੇ ਦੇ ਅੰਦਰ—ਅੰਦਰ ਰੀਨਿਊ ਕਰਵਾ ਸਕਦੇ ਹਨ।

LEAVE A REPLY

Please enter your comment!
Please enter your name here