ਲਾਚੋਵਾਲ ਟੋਲ ਪਲਾਜਾ ਤੇ ਵੱਖ-ਵੱਖ ਸੰਗਠਨਾਂ ਨੇ ਕੀਤਾ ਸ਼ਹੀਦਾਂ ਨੂੰ ਯਾਦ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੰਯੁਕਤ ਮੋਰਚੇ ਦੀ ਹਦਾਇਤ ਤੇ ਸ਼ਹੀਦ ਭਗਤ ਸਿੰਘ ਹੋਰਾਂ ਦਾ ਸ਼ਹੀਦੀ ਦਿਹਾੜਾ ਲਾਚੋਵਾਲ ਟੋਲ ਪਲਾਜੇ ਤੇ 174ਵੇਂ ਦਿਨ ਚੱਲ ਰਹੇ ਧਰਨੇ ਤੇ ਮਨਾਇਆ ਗਿਆ ਵੱਖ ਵੱਖ ਜੱਥੇਬੰਦੀਆਂ ਵਲੋ ਇਕੱਠ ਕਰਕੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਉਨ੍ਹਾਂ ਦੀ ਕੁਰਬਾਨੀਆਂ ਨੂੰ ਸਿਜਦੇ ਕੀਤੇ ਗਏ ਕਿਸਾਨ-ਮਜਦੂਰਾਂ ਨੂੰ ਸੰਬੋਧਨ ਕਰਦੇ ਪਰਮਿੰਦਰ ਸਿੰਘ ਲਾਚੋਵਾਲ ਵਲੋਂ ਕਿਹਾ ਗਿਆ ਕਿ ਸਮੇਂ ਦੀਆਂ ਸਰਕਾਰਾਂ ਹਮੇਸ਼ਾ ਨੌਜਵਾਨਾਂ ਦੀ ਵਿਰੋਧੀ ਰਹੀ ਹੈ ਭਾਵੇਂ ਉਹ ਭਗਤ ਸਿੰਘ ਵਰਗੇ ਯੋਧੇ ਹੋਣ ਜਾਂ ਅੱਜ ਦੇ ਜੂਝਾਰੂ ਦੀਪ ਸਿੱਧੂ ਵਰਗੇ, ਹਕੂਮਤਾਂ ਕਦੀ ਵੀ ਨੌਜਵਾਨੀ ਦੇ ਜੋਸ਼ ਅੱਗੇ ਨਹੀ ਖੜ ਸਕਦੀਆਂ ਤਾਹੀਂ ਇਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ

Advertisements

ਇਸ ਮੌਕੇ ਤੇ ਗੁਰਦੀਪ ਸਿੰਘ ਖੁਣਖੁਣ, ਉਕਾਂਰ ਸਿੰਘ ਧਾਮੀ, ਰਣਧੀਰ ਸਿੰਘ ਅਸਲਪੁਰ ਵਲੋਂ ਵੀ ਕਿਹਾ ਸ਼ਹੀਦ ਭਗਤ ਸਿੰਘ ਨੇ ਆਪਣੀ ਜਿੰਦਗੀ ਅੰਦਰ ਮਾੜੇ ਪ੍ਰਬੰਧਾਂ ਨਾਲ ਸਿੱਧੀ ਟੱਕਰ ਲੈਕੇ ਫਾਸੀ ਦਾ ਰੱਸਾ ਚੁੰਮਿਆ, ਉਸ ਵਕਤ ਦੀਆਂ ਸਰਕਾਰਾਂ ਦੇਸ਼ ਭਗਤ ਯੋਧਿਆਂ ਨੂੰ ਅੱਤਵਾਦੀ ਅਤੇ ਵੱਖਵਾਦੀ ਕਹਿੰਦੀ ਸੀ ਤੇ ਅੱਜਦੀ ਹਕੂਮਤ ਵੀ ਅੰਨਦਾਤਾ ਨੂੰ ਖਾਲਿਸਤਾਨੀ, ਅੰਦੋਲਨਜੀਵੀ, ਪਾਕਿਸਤਾਨ ਤੇ ਚੀਨ ਦੀ ਸ਼ਹਿ ਤੇ ਅੰਦੋਲਨ ਕਰ ਰਹੇ ਦੱਸ ਰਹੀ ਹੈ। ਉਹਨਾਂ ਕਿਹਾ ਕਿ ਕੇਂਦਰ ਦੀ ਬੀਜੇਪੀ ਦੀ ਸਰਕਾਰ ਅੱਜ ਵੀ ਕਿਸਾਨਾਂ ਦੀ ਸ਼ਹੀਦੀ ਤੇ ਅਫਸੋਸ ਤੱਕ ਨਹੀਂ ਕਰ ਰਹੀਆਂ ਭਗਤ ਸਿੰਘ, ਰਾਜ ਗੂਰੂ, ਸ਼ਖਦੇਵ ਦੀ ਸ਼ਹਾਦਤ ਵੇਲੇ ਵੀ ਅੱਖਾਂ ਵਿਚੋਂ ਅਥਰੂ ਅਤੇ ਦਿਲ ਵਿਚੋਂ ਹਿਤ ਦੇ ਚਾਰ ਅੱਖਰ ਨਹੀਂ ਨਿਕਲ ਸਕੇ।

ਇਸ ਦੌਰਾਨ ਬੈਠਕ ਵਿੱਚ ਫੈਸਲਾ ਕੀਤਾ ਗਿਆ ਕਿ 26 ਨੂੰ ਭਾਰਤ ਬੰਦ, 28 ਨੂੰ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਇਸ ਮੌਕੇ ਤੇ ਮਨਜੀਤ ਸਿੰਘ ਲੰਬਰਦਾਰ, ਗੁਰਮੇਲ ਸਿੰਘ, ਜਗਤ ਸਿੰਘ ਲੰਬਰਦਾਰ, ਮਲਕੀਤ ਸਿੰਘ, ਰਾਮ ਸਿੰਘ ਧੂੱਗਾ, ਸੰਤ ਬੂਆ ਸਿੰਘ, ਗੰਗਾ ਪ੍ਸਾਦ,ਬਿਕਰ ਸਿੰਘ, ਅਕਬਰ ਸਿੰਘ, ਗੁਰਚਰਨ ਸਿੰਘ, ਬਲਵੀਰ ਸਿੰਘ ਬੱਗੇਵਾਲ, ਜਗਦੀਪ ਸਿੰਘ ਬੈਂਸਾ, ਜੱਸੀ ਪਥਿਆਲ, ਬਿੰਦਾ ਲਾਚੋਵਾਲੀਆ, ਅੰਮ੍ਰਿਤਰਾਇ ਸਿੰਘ ਸਤੌਰ, ਭੁਪਿੰਦਰ ਸਿੰਘ ਸਤੌਰ, ਰੌਵੀ ਲਾਚੋਵਾਲੀਆ, ਨਿੱਕਾ ਲਾਚੋਵਾਲੀਆ, ਨਿਸਤਰ ਸਿੰਘ ਲਾਚੋਵਾਲੀਆ, ਯੁਵਰਾਜ ਸਿੰਘ, ਨਿਰਮਲ ਸਿੰਘ, ਕਰਨੈਲ ਸਿੰਘ, ਰਾਮ ਸਿੰਘ ਚੱਕੋਵਾਲ ਸੈਂਖਾ,ਅਵਤਾਰ ਸਿੰਘ ਚੱਕੋਵਾਲ, ਹਰਮੇਸ਼ ਲਾਲ,ਜਲ ਸਪਲਾਈ ਅਤੇ ਸੈਨੀਟੇਸ਼ਨ ਕੰਨਟੈਕਟ ਵਰਕਰ ਯੂਨੀਅਨ 31 ਦੇ ਨੁਮਾਇੰਦੇ ਪ੍ਰਧਾਨ ਜਤਿੰਦਰ ਬੱਧਣ, ਸੁਖਵਿੰਦਰ ਸਿੰਘ, ਪ੍ਰਧਾਨ ਕੁਲਦੀਪ ਸਿੰਘ ਖਡਿਆਲਾ, ਬਲਵਿੰਦਰ ਸਿੰਘ, ਉਕਾਂਰ ਸਿੰਘ ਢਾਡਾ, ਸੁਖਦੇਵ ਰਾਜ, ਬਲਜੀਤ ਕੋਟਲੀ, ਰੂਪ ਲਾਲ, ਆਦਿ ਨੇ ਹਾਜਰੀ ਲਗਵਾਈ।

LEAVE A REPLY

Please enter your comment!
Please enter your name here