ਪਿੰਡ ਖਡਿਆਲਾ ਸੈਣੀਆਂ ਵਿਖੇ ਵਿਧਾਇਕ ਆਦੀਆ ਨੇ ਵਿਕਾਸ ਕੰਮਾਂ ਦਾ ਕੀਤਾ ਉਦਘਾਟਨ

ਬੁੱਲੋਵਾਲ ( ਦ ਸਟੈਲਰ ਨਿਊਜ਼), ਅਭਿਸ਼ੇਕ ਕੁਮਾਰ । ਸ਼ਾਮ ਚੁਰਾਸੀ ਹਲਕੇ ਦੇ ਵਿਧਾਇਕ ਪਵਨ ਆਦੀਆ ਨੇ ਪਿੰਡ ਖਡਿਆਲਾ ਸੈਣੀਆਂ ਵਿਖੇ 25 ਲੱਖ ਰੁਪਏ ਦੀ ਲਾਗਤ ਨਾਲ ਪੀਣ ਵਾਲੇ ਪਾਣੀ ਦੇ ਟਿਊਬਵੈਲ, 22 ਲੱਖ ਨਾਲੀਆਂ ਗਲੀਆਂ ਲਈ, 14 ਲੱਖ ਪਿੰਡ ਦੀ ਮੇਨ ਸੜਕ ਅਤੇ ਹੋਰ ਵਿਕਾਸ ਕਾਰਜਾਂ ਦਾ ਪਿੰਡ ਵਾਸੀਆਂ ਨਾਲ ਮਿਲ ਕੇ ਉਦਘਾਟਨ ਕੀਤਾ।ਉਨਾਂ ਨੇ ਉੱਥੇ ਮੌਜੂਦ ਲੋਕਾਂ ਨੂੰ ਕਿਹਾ ਕਿ ਉਹ ਆਪਣੇ ਇਲਾਕੇ ਦੀ ਸੇਵਾ ਲਈ ਹਮੇਸ਼ਾ ਅੱਗੇ ਰਹਿਣਗੇ ਅਤੇ ਇਲਾਕਾ ਨਿਵਾਸੀਆਂ ਦੀਆਂ ਹਰ ਤਰਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਦੇ ਰਹਿਣਗੇ।

Advertisements

ਪਵਨ ਆਦੀਆ ਨੇ ਊਨਾ ਨੂੰ ਵਿਸ਼ਵਾਸ਼ ਦਿਲਾਇਆ ਕਿ ਉਹ ਹਰ ਸਮੇਂ ਉਨ੍ਹਾਂ ਦੀ ਸੇਵਾ ਵਿਚ ਹਾਜਿਰ ਰਹਿਣਗੇ।ਇਸ ਮੌਕੇ ਪਿੰਡ ਦੇ ਸਾਰੇ ਮੋਹਤਵਾਰ ਵਿਅਕਤੀ ਮੌਜੂਦ ਸਨ।ਸਾਰਿਆ ਨੇ ਮਿਲ ਕੇ ਪਵਨ ਆਦੀਆਂ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here