ਪਾਵਨ ਦਿਹਾੜੇ ਸਮਾਜ ਨੂੰ ਇੱਕਜੁੱਟਤਾ ਅਤੇ ਆਪਸੀ ਭਾਈਚਾਰੇ ਦਾ ਰਾਹ ਦਿਖਾਉਂਦੇ ਹਨ: ਖੋਜੇਵਾਲ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਗੁਰਦੁਆਰਾ ਕਲਗੀਧਰ ਸਾਹਿਬ ਮੁਹੱਬਤ ਨਗਰ ਵੱਲੋਂ ਖਾਲਸਾ ਪੰਥ ਦੀ ਸਥਾਪਨਾ ਨੂੰ ਸਮਰਪਿਤ ਅਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿੱਚ ਇਲਾਕੇ ਭਰ ਦੀਆਂ ਸੰਗਤਾਂ ਨੇ ਸ਼ਾਮਿਲ ਹੋ ਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
ਨਗਰ ਕੀਰਤਨ ਵਿੱਚ ਸੰਗਤਾਂ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਲੋਕਾਈ ਨੂੰ ਗੁਰੂ ਘਰ ਨਾਲ ਜੁੜਨ ਦਾ ਅਮਨੋਲ ਸੁਨੇਹਾ ਦਿੱਤਾ। ਇਹ ਨਗਰ ਕੀਰਤਨ ਮੁਹੱਬਤ ਨਗਰ ਦੇ ਗੁਰੂ ਘਰ ਤੋਂ ਆਰੰਭ ਹੋਕੇ ਸ਼ਹਿਰ ਦੇ ਅਲੱਗ ਅਲੱਗ ਰਸਤਿਆਂ ਤੋਂ ਹੁੰਦਾ ਹੋਇਆ ਮੁੜ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਮੁਹੱਬਤ ਨਗਰ ਵਿੱਖੇ ਸਮਾਪਤ ਹੋਇਆ।
ਇਸ ਪਾਵਨ ਨਗਰ ਕੀਰਤਨ ਵਿੱਚ ਖਾਸ ਤੌਰ ਤੇ ਸੰਗਤ ਰੂਪ ਵੱਜੋ ਸ੍ਰੀ ਰਾਜੇਸ਼ ਪਾਸੀ ਜਿਲ੍ਹਾ ਪ੍ਰਧਾਨ ਭਾਜਪਾ, ਸ ਰਣਜੀਤ ਸਿੰਘ ਖੋਜੇਵਾਲ, ਬੀਬੀ ਦਵਿੰਦਰ ਕੌਰ ਪ੍ਰਧਾਨ ਗੁਰਦੁਆਰਾ ਕਮੇਟੀ, ਮੁਖਤਿਆਰ ਸਿੰਘ, ਸਰਵਣ ਸਿੰਘ ਸੇਖੋਂ, ਰਾਜਿੰਦਰ ਸਿੰਘ ਧੰਜਲ, ਪ੍ਰਦੀਪ ਸਿੰਘ ਕੁਲਾਰ, ਜਸਵੀਰ ਸਿੰਘ, ਵਿਵੇਕ ਸਿੰਘ ਬੈਂਸ, ਕੁਲਵੰਤ ਸਿੰਘ, ਅਮਰਜੀਤ ਸਿੰਘ ਥਿੰਦ, ਹਰਮਿੰਦਰ ਅਰੋੜਾ, ਨਰਿੰਦਰ ਸਿੰਘ ਬਤਰਾ ਆਦਿ ਨੇ ਹਾਜ਼ਰੀ ਲਗਵਾਈ।

Advertisements

LEAVE A REPLY

Please enter your comment!
Please enter your name here